ਹੋਮ ਗਾਰਡਜ਼, ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋਂ ਮਨਾਇਆ ਵਿਸ਼ਵ ਯੋਗਾ ਦਿਵਸ
ਰੋਹਿਤ ਗੁਪਤਾ
ਬਟਾਲਾ, 21 ਜੂਨ ਅੱਜ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ, ਪੰਜਾਬ ਹੋਮ ਗਾਰਡਜ਼, ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋਂ ਨੰ. 2, ਬਟਾਲੀਅਨ ਹੈਡ ਕੁਵਾਟਰ, ਪੰਜਾਬ ਹੋਮ ਗਾਰਡਜ਼ ਵਿਖੇ ਮਨਾਇਆ ਗਿਆ। ਜਿਸ ਵਿਚ ਪੰਜਾਬ ਹੋਮਗਾਰਡਜ ਅਫਸਰਾਂ, ਫਾਇਰ ਅਫ਼ਸਰਾਂ, ਸੀ.ਡੀ ਵਲੰਟੀਅਰਜ਼ ਦੇ ਨਾਲ ਸਟਾਫ ਤੇ ਗਾਰਡਜ਼ ਵਲੋ ਹਿੱਸਾ ਲਿਆ ਗਿਆ। ਇਸ ਮੌਕੇ ਤੰਦਰੁਸਤ ਤੇ ਸਿਹਤਮੰਦ ਰੱਖਣ ਲਈ ਯੋਗ ਦੇ ਫਾਇਦਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲਾਭ ਹੁੰਦੇ ਹਨ। ਰੋਜ਼ਾਨਾ ਅਭਿਆਸ ਜਰੂਰ ਕਰੋ। ਇਸੇ ਦੋਰਾਨ ਸਰਵਾਈਕਲ ਹੋਣ ਦੇ ਕਾਰਣ ਤੇ ਉਸੇ ਸਬੰਧੀ ਅਭਿਆਸ ਕਰਵਾਇਆ। ਯੋਗ ਨਾ ਸਿਰਫ ਸਾਡੀ ਵਿਅਕਤੀਗਤ ਸਿਹਤ ਅਤੇ ਤੰਦਰੁਸਤੀ ਲਈ ਮਹੱਤਵਪੂਰਨ ਹੈ, ਬਲਕਿ ਸਾਡੇ ਵਾਤਾਵਰਣ ਨਾਲ ਸਦਭਾਵਨਾ ਨਾਲ ਰਹਿਣ ਲਈ ਇੱਕ ਸ਼ਕਤੀ ਮਿਲਦੀ ਹੈ ਸਰੀਰਕ ਤਾਕਤ ਵਿੱਚ ਸੁਧਾਰ, ਮਾਨਸਿਕ ਤਣਾਅ ਵਿੱਚ ਕਮੀ ਹੁੰਦੀ ਹੈ। ਇਸ ਮੌਕੇ ਫਾਇਰ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ, ਸਟਾਫ ਅਫ਼ਸਰ ਮਨਜੀਤ ਸਿੰਘ, ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਗੁਰਮੁੱਖ ਸਿੰਘ, ਸੈਕਟਰ ਵਾਰਡਨ ਪਰਮਜੀਤ ਸਿੰਘ ਬਮਰਾਹ, ਜਸਪਾਲ ਸਿੰਘ, ਰੂਬੀ, ਮਨੋਜ, ਹਰਪੀ੍ਤ ਸਿੰਘ, ਗਾਰਡਜ਼ ਅਤੇ ਸੀ.ਡੀ. ਵਲੰਟੀਅਰਜ਼ ਹਾਜ਼ਰ ਸਨ। ਆਖਰ ਵਿਚ ਸਟਾਫ ਅਫ਼ਸਰ ਵਲੋਂ ਹਾਜ਼ਰ ਸਾਰਿਆਂ ਨੂੰ ਫਲ ਵੰਡੇ ਗਏ।