ਨਰਿੰਦਰ ਮੋਦੀ ਹਿੰਦੂ ਵਿਰੋਧੀ ਪ੍ਰਧਾਨ ਮੰਤਰੀ — ਸੁਮਿਤ ਠਾਕੁਰ
ਜੀ ਐਸ ਪੰਨੂ
ਪਟਿਆਲਾ, 04 ਜੁਲਾਈ 2024 : ਕਾਂਗਰਸੀ ਸੀਨੀਅਰ ਯੂਥ ਕਾਂਗਰਸ ਲੀਡਰ ਪੰਜਾਬ ਨੇ ਇੱਕ ਅਹਿਮ ਮੀਟਿੰਗ ਆਪਣੇ ਦਫਰਤ ਵਿੱਚ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂ ਵਿਰੋਧੀ ਕੰਮ ਕਰ ਰਹੇ ਹਨ। ਸੁਮਿਤ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਜਿੱਥੇ ਵੀ ਹਿੰਦੂਆਂ ਤੇ ਅੱਤਿਆਚਾਰ ਹੋਇਆ ਹੈ ਜਿੱਥੇ ਵੀ ਦੰਗੇ ਹੋਏ ਹਨ ਨਰਿੰਦਰ ਮੋਦੀ ਉਹਨਾਂ ਦੀ ਰਕਸ਼ਾ ਨਹੀਂ ਕਰ ਸਕੇ ਅਤੇ ਮੁਆਵਜਾ ਵੀ ਨਹੀਂ ਦੁਆ ਸਕੇ, ਇਸ ਲਈ ਉਹ ਹਿੰਦੂ ਵਿਰੋਧੀ ਹਨ।
ਉਹਨਾਂ ਹਿੰਦੂਆਂ ਕਰਕੇ ਹੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਜਿਹੜਾ ਇਹ ਕਹਿੰਦੇ ਹਨ ਕਿ ਰਾਹੁਲ ਗਾਂਧੀ ਹਿੰਦੂ ਵਿਰੋਧੀ ਹੈ ਰਾਹੁਲ ਗਾਂਧੀ
ਬਿਲਕੁਲ ਵੀ ਹਿੰਦੂ ਵਿਰੋਧੀ ਨਹੀਂ ਹਨ। ਰਾਹੁਲ ਗਾਂਧੀ ਨੇ ਪਾਰਲੀਮੈਂਟ ਵਿੱਚ ਆਪਣੇ ਕੋਲ ਸ਼ਿਵ ਜੀ ਦੀ ਫੋਟੋ ਲੈ ਕੇ ਗਿਆ ਅਤੇ ਬੜੇ ਹੀ ਸਨਮਾਨ ਨਾਲ ਆਪਣੇ ਕੋਲ ਰੱਖੀ। ਜਦੋ ਕਿ ਨਰਿੰਦਰ ਮੋਦੀ ਝੂਠਾ ਪਰਚਾਰ ਕਰਦੇ ਹਨ ਕਿ ਮੈਂ ਹਿੰਦੂਆਂ ਦੇ ਨਾਲ ਹਾਂ ਅਤੇ ਨਰਿੰਦਰ ਮੋਦੀ ਨੇ ਇੰਨੀ ਮਹਿੰਗਾਈ ਕਰ ਦਿੱਤੀ ਹੈ ਕਿ ਗਰੀਬ ਆਦਮੀ ਦੀ ਥਾਲੀ ਵਿੱਚ ਪਿਆਜ ਵੀ ਗੁੰਮ ਹੋ ਗਿਆ ਹੈ ਅਤੇ ਉਹਨਾਂ ਦਾ ਜੀਣਾ ਦੁੱਭਰ ਹੋ ਚੁੱਕਾ ਹੈ।
ਭਾਜਪਾ ਵਾਲੇ ਦੇਸ਼ ਵਿੱਚ ਸਿਰਫ ਹਿੰਸਾ ਫੈਲਾਉਣ ਅਤੇ ਨਫਰਤ ਫੈਲਾਉਣ ਦਾ ਕੰਮ ਕਰਦੀ ਹੈ। ਰਾਹੁਲ ਗਾਂਧੀ ਜ਼ੋ ਕਿ ਹਿੰਦੂ ਸਮਾਜ ਤੋਂ ਹਨ ਜ਼ੋ ਕਿ ਹਿੰਦੂ ਸਮਾਜ ਦੇ ਰਕਸ਼ਕ ਹਨ, ਜ਼ੋ ਹਿੰਦੂ ਸਮਾਜ ਦਾ ਪੂਰਾ ਸਨਮਾਨ ਕਰਦੇ ਹਨ, ਉਹਨਾਂ ਨੂੰ ਬਦਨਾਮ ਕਰ ਰਹੇ ਹਨ ਅਤੇ ਝੂਠਾ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਮਿੱਤ ਠਾਕੁਰ ਸੀਨੀਅਰ ਯੂਥ ਕਾਂਗਰਸ ਲੀਡਰ ਪੰਜਾਬ, ਅਸ਼ੋਕ ਸ਼ਰਮਾ ਸੈਕਟਰੀ, ਨਰੇਸ਼ ਬੱਬੀ ਸੈਕਟਰੀ, ਅਰੁਣ ਸਿਆਲ, ਸੰਤ ਜੀ, ਪਰਮਜੀਤ ਸਿੰਘ ਹਰਦਾਸਪੁਰ , ਗੁਰਦੇਵ ਪੂਨੀਆ ਆਦਿ ਹਾਜਰ ਸਨ।