ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਖੇਡ ਮੈਦਾਨ ਵਿੱਚ ਬੂਟੇ ਲਗਾਏ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 7 ਜੁਲਾਈ 2024 : ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਅੱਜ ਪਾਵਰ ਕਲੋਨੀ ਵਿੱਚ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ ਪਾਵਰ ਕਲੋਨੀ ਫੁੱਟਬਾਲ ਗਰਾਊਂਡ, ਟਾਈਪ ਟੂ ਅਤੇ ਟਾਈਪ ਵਨ ਦੇ ਗਰਾਊਂਡਾਂ ਵਿੱਚ ਨਿੰਮ ,ਜਾਮਣ ਅਤੇ ਪਿੱਪਲ ਆਦਿ ਪੌਦੇ ਲਗਾਏ ਗਏ ਇਸ ਮੌਕੇ ਮੁੱਖ ਤੌਰ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਡਿਪਟੀ ਚੀਫ ਇੰਜੀਨੀਅਰ ਇੰਜ:ਇੰਦਰਜੀਤ ਗੁਪਤਾ, ਚੀਫ ਅਕਾਊਂਟ ਅਫਸਰ ਇੰਦਰਜੀਤ ਸਿੰਘ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਹਾਜ਼ਰ ਹੋਏ।
ਇਸ ਮੌਕੇ ਪਾਵਰ ਕਲੋਨੀ ਫੁਟਬਾਲ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਕਲੱਬ ਕੇਵਲ ਬੂਟੇ ਲਾਉਣ ਤੱਕ ਹੀ ਸੀਮਤ ਨਹੀਂ ਬਲਕਿ ਫੁਟਬਾਲ ਕਲੱਬ ਦੇ ਮੈਨੇਜਰ ਟੀਮ ਦੇ ਕੋਚ ਅਤੇ ਖਿਡਾਰੀਆਂ ਨੂੰ ਇੱਕ ਇੱਕ ਬੂਟਾ ਸਾਂਭਣ ਦੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਿਸ ਬੂਟੇ ਦਾ ਸਭ ਤੋਂ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਹੋਏਗਾ ਉਸ ਬੂਟੇ ਨੂੰ ਸੰਭਾਲਣ ਵਾਲੇ ਖਿਡਾਰੀ ਜਾਂ ਟੀਮ ਦੇ ਅਧਿਕਾਰੀ ਨੂੰ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ ਫੁਟਬਾਲ ਟੂਰਨਾਮੈਂਟ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਜਨਰਲ ਸਕੱਤਰ ਇੰਜੀਨੀਅਰ ਜਸਵਿੰਦਰ ਸਿੰਘ ਪਾਬਲਾ, ਪ੍ਰਿੰਸੀਪਲ ਰਣਜੀਤ ਸਿੰਘ ਸੰਧੂ ਟੀਮ ਮੈਨੇਜਰ ਖੁਰਾਕ ਸਪਲਾਈ ਇੰਸਪੈਕਟਰ ਸਵਰਨ ਸਿੰਘ, ਸਹਾਇਕ ਕੋਚ ਰਾਜੇਸ਼ ਕੁਮਾਰ ਲੱਕੀ ਡੀ ਪੀ ਈ,ਉੱਘਾ ਫੁਟਬਾਲ ਖਿਡਾਰੀ ਗੁਰਤੇਜ ਨੰਨਾ, ਟੀਮ ਦੇ ਕਪਤਾਨ ਮਨਜੋਤ ਸਿੰਘ, ਸ੍ਰੀ ਹਾਂਸ ਮਿੱਲ ਦੇ ਵਾਈਸ ਪ੍ਰੈਜ਼ੀਡੈਂਟ ਅਮਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ ਭਲਿਆਣ ਅਤੇ ਥਰਮਲ ਪਲਾਂਟ ਦੇ ਸਿਵਲ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਹੋਏ। ਬੂਟੇ ਮੁਹੱਈਆ ਕਰਾਉਣ ਲਈ ਜੰਗਲਾਤ ਵਿਭਾਗ ਅਤੇ ਹਰਵਿੰਦਰ ਸਿੰਘ ਭਲਿਆਣ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।