ਰਤੇਸ਼ ਭੱਟ ਨੂੰ ਰਾਮਲੀਲਾ ਕਮੇਟੀ ਦਾ ਸਰਬ ਸੰਮਤੀ ਨਾਲ ਫਿਰ ਤੋਂ ਬਣਾਇਆ ਪ੍ਰਧਾਨ
ਦੀਪਕ ਜੈਨ
ਜਗਰਾਓ, 7 ਜੁਲਾਈ 2024 - ਸ਼੍ਰੀ ਰਾਮ ਲੀਲਾ ਕਮੇਟੀ ਰਜਿ.ਸ਼ਹਿਰ ਦੀ ਮੀਟਿੰਗ ਪਾਠਸ਼ਾਲਾ ਵਿੱਚ ਚੇਅਰਮੈਨ ਪੁਸ਼ਪਿੰਦਰ ਮਲਹੋਤਰਾ ਦੀ ਅਗਵਾਈ ਵਿੱਚ ਰੱਖੀ ਗਈ ਜਿਸ ਵਿੱਚ ਪੰਡਿਤ ਦੇਵਵਰਤ ਅਤੇ ਰੋਹਿਤ ਅਰੋੜਾ ਐਡਵੋਕੇਟ ਨੇ ਰਿਤੇਸ਼ ਭੱਟ ਦਾ ਨਾਮ ਦਾ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਮੀਟਿੰਗ ਵਿੱਚ ਹਾਜ਼ਰ ਸਾਰੇ ਸ਼ਹਿਰ ਵਾਸੀਆਂ ਨੇ ਜੈਕਾਰੇ ਲਗਾ ਕੇ ਸਵੀਕਾਰ ਕੀਤਾ ਅਤੇ ਸਰਬ ਸੰਮਤੀ ਨਾਲ ਰਿਤੇਸ਼ ਭੱਟ ਨੂੰ ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰਡ ਸ਼ਹਿਰ ਦਾ ਪ੍ਰਧਾਨ ਚੁਣਿਆ ਗਿਆ।
ਪ੍ਰਧਾਨ ਰਿਤੇਸ਼ ਭੱਟ ਨੇ ਦਿਨ ਮੰਗਲਵਾਰ ਨੂੰ ਮਿਤੀ 9-07 ਨੂੰ ਭਗਵਾਨ ਸ਼੍ਰੀ ਮਹਾਂਵੀਰ ਜੀ ਦਾ ਝੰਡਾ ਸ਼ਾਮ ਨੂੰ 5 ਵਜੇ ਚੜਾਉਣ ਦਾ ਐਲਾਨ ਕੀਤਾ। ਇਸ ਮੀਟਿੰਗ ਵਿੱਚ ਪੁਸ਼ਪਿੰਦਰ ਮਲਹੋਤਰਾ ਜਵਾਏ ਪੰਡਿਤ ਦੇਵਵਰਤ ਸ਼ਰਮਾ, ਰੋਹਿਤ ਅਰੋੜਾ ਐਡਵੋਕੇਟ, ਰਾਜੇਸ਼ ਕਤਿਆਲ, ਸਤਿੰਦਰ ਪਾਲ ਸਿੰਘ ਕਾਕਾ ਗਰੇਵਾਲ, ਰਮੇਸ਼ ਕਤਿਆਲ, ਰਾਜਕੁਮਾਰ ਮਲਹੋਤਰਾ, ਅੰਕੁਸ਼ ਡਿੰਗਰਾ ਕਨੂੰ, ਸੰਜੀਵ ਚੋਪੜਾ ਵੱਡਾ ਭਾਈ, ਪ੍ਰਦੀਪ ਬੱਬੂ, ਕਾਲਾ ਸ਼ਰਮਾ, ਰਜੇਸ਼ ਬੋਬੀ, ਵਿਜੇ ਕੁਮਾਰ ਛੈਨੀ, ਰਾਜੀਵ ਵਰਮਾ ਮਨੀ ਗਰਗ, ਇੰਦੂ, ਪ੍ਰਦੀਪ ਟੀਟੂ, ਪ੍ਰਿੰਸ ਵਰਮਾ, ਸਰਬਜੀਤ ਲੰਕਾ, ਮਦਨ ਸ਼ਰਮਾ, ਹਨੀ ਜੈਨ, ਕੇਸ਼ਵ ਗੋਇਲ, ਪੰਕਜ ਪੰਕਜ ਗੋਇਲ, ਸੁਮਿਤ ਗੋਇਲ, ਲਵਲੀ ਸ਼ਰਮਾ, ਸੁਖਜਾਨ ਸ਼ਰਮਾ, ਰਾਹੁਲ ਮਲਹੋਤਰਾ, ਸ਼ਕਤੀ ਸ਼ਰਮਾ ਵਿਵੇਕ ਭਾਰਤਵਾਜ ਵਕੀਲ, ਅੰਕਿਤ ਗਰਗ, ਟੋਨੀ ਸੇਨ ਅਮਨ, ਰਾਜੂ ਵਰਮਾ, ਆਰ ਕੇ ਟੇਲਰ, ਨੀਟਾ ਸੱਭਰਵਾਲ, ਪਵਨ ਕੁਮਾਰ ਗੋਇਲ, ਦਰਸ਼ਨਜੀਤ, ਰਾਹੁਲ, ਰਜਤ ਅਰੋੜਾ, ਹਨੀ ਜੈਨ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।