ਸਾਈਂ ਪਰਿਵਾਰ ਨੇ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ ਦਾ ਕੀਤਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ 7 ਜੁਲਾਈ 2024 - ਸ੍ਰੀ ਰਾਧਾ ਮਾਧਵ ਸੇਵਾ ਸੰਘ ਵੱਲੋਂ ਸਜਾਈ ਗਈ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦਾ ਸਾਈ ਪਰਿਵਾਰ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਅਮਾਮਵਾੜਾ ਚੌਂਕ ਵਿਖੇ ਸਥਿਤ ਤੇ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਸਾਈ ਪਰਿਵਾਰ ਵੱਲੋਂ ਰੱਥ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਠੰਡੇ ਪਾਣੀ ਅਤੇ ਜਲਜੀਰੇ ਦੀ ਵਿਵਸਥਾ ਕੀਤੀ ਗਈ। ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਦੇ ਪੁਜਾਰੀ ਪੰਡਿਤ ਭਾਰਤ ਦਿਵੇਦੀ ਵੱਲੋਂ ਰੱਥ ਵਿੱਚ ਬਿਰਾਜਮਾਨ ਭਗਵਾਨ ਜਗਨਨਾਥ ਦੀ ਆਰਤੀ ਕੀਤੀ ਗਈ ਅਤੇ ਆਰਤੀ ਤੋਂ ਬਾਅਦ ਸ਼ਰਧਾਲੂਆਂ ਵਿੱਚ ਪ੍ਰਸਾਦ ਵੰਡਿਆ ਗਿਆ।
ਇਸ ਮੌਕੇ ਪ੍ਰਦੀਪ ਮਹਾਜਨ, ਧਰਮਵੀਰ ਮਹਾਜਨ, ਹਿਤੇਸ਼ ਮਹਾਜਨ, ਗੁਲਸ਼ਨ ਸੈਣੀ, ਸੁਭਾਸ਼ ਭੰਡਾਰੀ, ਨੀਲਕਮਲ ਮਹਾਜਨ, ਗਗਨ ਮਹਾਜਨ, ਸਚਿਨ ਮਹਾਜਨ, ਸੰਦੀਪ ਕੁਮਾਰ ਅਸ਼ੋਕ ਸ਼ਰਮਾ, ਅਸ਼ੋਕ ਆਨੰਦ, ਸੁਖਦੇਵ, ਪ੍ਰਿੰਸ, ਚੰਦਨ ਮਹਾਜਨ, ਅਰਵਿੰਦ ਕੁਮਾਰ, ਸੋਮਨਾਥ, ਕੀਮਤੀ ਲਾਲ, ਐਕਸਾਈਜ਼ ਵਿਭਾਗ ਦੇ ਅਧਿਕਾਰੀਨੀਰਜ ਮਹਾਜਨ, ਡਾ. ਸਤਨਾਮ ਸਿੰਘ, ਸਤੀਸ਼ ਮਹਾਜਨ, ਹਰੀਸ਼ ਸੈਣੀ, ਦਕਸ਼, ਪ੍ਰਸ਼ਾਂਤ, ਨਿਖਿਲ ਗੁਪਤਾ, ਮਹਿਲਾ ਟੀਮ ਦੇ ਪੂਰਨਿਮਾ ਸੋਢੀ, ਮਨੀ ਮਾਲਾ, ਨੀਰੂ ਮਹਾਜਨ, ਸ਼ੈਲੀ ਮਹਾਜਨ, ਸ਼ਸ਼ੀ ਬੈਂਸ, ਸ਼੍ਰੀਮਤੀ ਕਰੁਣਾ, ਸ਼੍ਰੀਮਤੀ ਸ਼ਕੁੰਤਲਾ ਆਦਿ ਹਾਜ਼ਰ ਸਨ।