ਧਰਮਗੜ੍ਹ ਚੇਰੀਟੇਬਲ ਟਰੱਸਟ ਨੇ ਵਣ-ਮਹਾਂਉਤਸਵ ਮੌਕੇ ਮੈਰਾਥਨ ਦੌੜ ਕਰਵਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 7 ਜੁਲਾਈ 2024: ਧਰਮਗੜ੍ਹ ਚੈਰੀਟੇਬਲ ਟਰੱਸਟ ਪਿੰਡ ਧਰਮਗੜ੍ਹ ਵੱਲੋਂ ਵਣ ਮਹਾਂਉਤਸਵ ਮੌਕੇ 10 ਕਿਲੋਮੀਟਰ ਦੀ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿੱਚ 95 ਦੇ ਕਰੀਬ ਵਿਅਕਤੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਟਰੱਸਟ ਦੇ ਪ੍ਰਧਾਨ ਅਵਜਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਟਰੱਸਟ ਵੱਲੋਂ ਵਣ ਮਹਾਂਉਤਸਵ ਦੇ ਸਬੰਧ ਵਿੱਚ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ 10 ਕਿਲੋਮੀਟਰ ਦੀ ਮੈਰਾਥਨ ਦੋੜ ਕਰਵਾਈ ਗਈ, ਜਿਸ ਵਿੱਚ 95 ਦੇ ਕਰੀਬ ਵਿਅਕਤੀ ਅਤੇ ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਬੂਟੇ ਵੰਡੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ ਤਿੰਨ ਸਾਲਾਂ ਤੋ 200 ਬੂਟੇ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਦਾ ਪਾਲਣ ਪੋਸਣ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਕਈਂ ਪੌਦੇ ਰੁੱਖ ਬਣ ਗਏ ਹਨ। ਅਵਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਟਰੱਸਟ ਵੱਲੋਂ 200 ਬੂਟੇ ਲਗਾਏ ਗਏ, ਜਿਨ੍ਹਾਂ ਦਾ ਪਾਲਣ ਪੋਸਣ ਟਰੱਸਟ ਦੇ ਅਹੁਦੇਦਾਰ ਅਤੇ ਮੈਂਬਰ ਰਲ ਕੇ ਕਰਨਗੇ ਤਾਂ ਜੋ ਉਹ ਵੀ ਇੱਕ ਦਿਨ ਰੁੱਖ ਬਣ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਪਿੰਡ ਦੀ ਹਰਿਆਲੀ ਵਿੱਚ ਵਾਧਾ ਕਰਨ।
ਉਨ੍ਹਾਂ ਦੱਸਿਆ ਕਿ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵੀ ਰੁੱਖਾਂ ਦੀ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਦਾ ਸੱਦਾ ਦਿੱਤਾ। ਇਸ ਮੌਕੇ ਟਰੱਸਟ ਦੇ ਖਜ਼ਾਨਚੀ ਸਤਿੰਦਰ ਸਿੰਘ, ਮਨੀਸ਼ ਸੈਣੀ, ਜਸਵੀਰ ਸਿੰਘ, ਤਰਨ ਕੁਮਾਰ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ , ਸੰਦੀਪ ਖਾਨ, ਮਨਦੀਪ ਸਿੰਘ, ਸਾਹਿਬ ਸਿੰਘ, ਰਵੀ ਕੁਮਾਰ, ਨਿਰਭੈ ਸਿੰਘ, ਮਨਜੀਤ ਸਿੰਘ ਬਿੱਟੂ, ਪ੍ਰਵੀਨ ਵਧਵਾ ਤੇ ਦਲੀਪ ਸਿੰਘ ਆਦਿ ਵੀ ਹਾਜ਼ਰ ਸਨ।