ਸਰਕਾਰੀ ਮਿਡਲ ਸਕੂਲ ਪੱਕਾ ਦੀ ਮਨਪ੍ਰੀਤ ਕੌਰ ਨੇ ਐਨ.ਐਮ.ਐਮ.ਐਸ. ਦੀ ਪ੍ਰੀਖਿਆ ਪਾਸ ਕੀਤੀ
- ਸਕੂਲ ਸਟਾਫ਼ ਵੱਲੋਂ ਜਲਦ ਹੀ ਕੀਤਾ ਜਾਵੇਗਾ ਮਨਪ੍ਰੀਤ ਕੌਰ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 7 ਜੁਲਾਈ 2024 - ਐਸ.ਸੀ.ਈ.ਆਰ.ਟੀ.ਪੰਜਾਬ ਵੱਲੋਂ ਕਰਵਾਈ ਨੈਸ਼ਨਲ ਮੀਨਜ਼ ਮੈਰਿਟ ਸ਼ਕਾਲਰਸ਼ਿਪ ਪ੍ਰੀਖਿਆ ’ਚ ਸਰਕਾਰੀ ਮਿਡਲ ਸਕੂਲ ਪੱਕਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਸ਼੍ਰੀ ਹਰਨੇਕ ਸਿੰਘ ਨੇ ਪ੍ਰੀਖਿਆ ਪਾਸ ਕਰਕੇ, ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਮੁਖੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਹਰਨੇਕ ਸਿੰਘ ਨੇ ਇਸ ਤੋਂ ਪਹਿਲਾ ਮੈਰੀਟੋਰੀਅਸ ਸਕੂਲ ਦੀ ਪ੍ਰੀਖਿਆ ਪਾਸ ਕਰਨ ਕਰਨ ’ਚ ਵੀ ਸਫ਼ਲਤਾ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥਣ ਨੂੰ ਹੁਣ ਹਰ ਸਾਲ 12000 ਰੁਪਏ, ਪ੍ਰਤੀ ਮਹੀਨਾ 1000 ਰੁਪਏ ਦੀ ਰਾਸ਼ੀ ਸ਼ਕਾਲਰਸ਼ਿਪ ਵਜੋਂ ਇਹ ਰਾਸ਼ੀ 4 ਸਾਲ ਤੱਕ ਮਿਲੇਗੀ।
ਉਨ੍ਹਾਂ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਮਨਪ੍ਰੀਤ ਕੌਰ, ਉਸ ਦੇ ਮਾਪਿਆਂ, ਸਕੂਲ ਦੇ ਅਧਿਆਪਕ ਵਿਕਾਸ ਅਰੋੜਾ, ਕਵਿਤਾ ਚਾਵਲਾ, ਪ੍ਰਵੀਨ ਲਤਾ, ਸੁਦੇਸ਼ ਸ਼ਰਮਾ, ਜਸਵਿੰਦਰ ਕੌਰ ਅਤੇ ਸਿਮਰਜੀਤ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਵਿਦਿਆਰਥਣ ਦਾ ਸਕੂਲ ਵਿਖੇ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਵਿਦਿਆਰਥਣ ਮਨਪ੍ਰੀਤ ਕੌਰ, ਸਕੂਲ ਸਟਾਫ਼ ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਬਿ੍ਰਜ ਮੋਹਨ ਸਿੰਘ ਬੇਦੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਬਲਾਕ ਨੋਡਲ ਅਫ਼ਸਰ ਫ਼ਰੀਦਕੋਟ-3 ਪਿ੍ਰੰਸੀਪਲ ਰਾਜਵਿੰਦਰ ਕੌਰ, ਸਰਕਾਰੀ ਹਾਈ ਸਕੂਲ ਟਹਿਣਾ ਦੇ ਮੁਖੀ ਅਕਾਸ਼ ਅਗਰਵਾਲ ਨੇ ਵਧਾਈ ਦਿੱਤੀ ਹੈ।