ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਡਕਾਲੇ ਪਹੁੰਚ ਕੇ ਵੱਡਾ ਕੀਤਾ ਇਕਾਠ ਕੁਰਕੀ ਰੋਕੀ
ਜੀ ਐਸ ਪੰਨੂ
ਪਟਿਆਲਾ, 04 ਜੁਲਾਈ, 2024 : ਪਿੰਡ ਡਕਾਲਾ ਦੇ ਕਿਸਾਨ ਗੁਰਮੇਲ ਸਿੰਘ ਪੁੱਤਰ ਵਲਵੀਰ ਅਤੇ ਅਵਤਾਰ ਸਿੰਘ ਪੁੱਤਰ ਵਲਵੀਰ ਸਿੰਘ ਦੀ ਜਮੀਨ ਦੀ 6 ਵਿਗੇ ਦੀ ਕੁਰਕੀ ਨੂੰ ਰੋਕਣ ਵਾਸਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਡਕਾਲੇ ਪਹੁੰਚ ਕੇ ਵੱਡਾ ਇਕਾਠ ਕੀਤਾ ਅਤੇ ਕੁਰਕੀ ਰੋਕੀ। ਗੁਰਮੇਲ ਸਿੰਘ ਦੇ ਪਿਤਾ ਨੇ 1989 ਨੂੰ ਵੀਹ ਹਜਾਰ ਰੁਪਏ ਬਦਲੇ ਜਮੀਨ 6½ ਵਿਗੇ ਗਹਿਣੇ ਕੀਤੀ ਸੀ ਜੋ ਹੁਣ ਲੱਛਮਨ ਦਾਸ ਦੇ ਪਿਤਾ ਚੰਨਣ ਰਾਮ ਡਕਾਲੇ ਰਹਿਣ ਵਾਲਾ ਸੀ ਪੀੜਤ ਕਿਸਾਨ ਸਮੇਂ-ਸਮੇਂ ਸਿਰ ਚੰਨਮ ਰਾਮ ਨੂੰ ਕਿਸ਼ਤਾਂ ਵਿੱਚ ਪੈਸੇ ਮੋੜ ਦਿੱਤੇ ਅਤੇ ਵੀਹ ਹਜਾਰ ਰੁਪਏ ਖਜਾਨੇ ਵਿੱਚ ਜਮਾ ਕਰਵਾ ਦਿੱਤੇ ਪਰ ਲੱਛਮਨ ਦਾਸ ਨੇ ਪੁਰਾਣਾ ਪਰ ਨੋਟ ਦੀ ਦੁਰਵਰਤੋਂ ਕਰਕੇ ਕਿਸਾਨ ਦੀ ਜਮੀਨ ਦੀ ਕੁਰਕੀ ਕਰਨੀ ਚਾਹੀ ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵਾਂਗੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਵਾਵਾਂਗੇ ਅਤੇ ਰੋਸ ਵਜੋਂ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਜੇ ਧੱਕੇ-ਸ਼ਾਹੀ ਕੁਰਕੀ ਹੋਈ ਤਾਂ ਲੱਛਮਨ ਦਾਸ ਦੀ ਦੁਕਾਨ ਮੁਹਰੇ ਧਰਨਾ ਦਿੱਤਾ ਜਾਵੇਗਾ ਜੋ ਅਣ-ਮਿੱਥੇ ਸਮੇਂ ਲਈ ਹੋਵੇਗਾ । ਅੱਜ ਦੇ ਇਕਾਠ ਵਿੱਚ ਹਰਭਜਨ ਸਿੰਘ ਬੁਟਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿਤੁ ਪੁਰ ਸੁਖਵਿੰਦਰ ਸਿੰਘ ਤੁਲੇਵਾਲ ਅਵਤਾਰ ਸਿੰਘ ਕੌਰਜੀਵਾਲਾ ਹਰਭਜਨ ਸਿੰਘ ਧੂਹੜ ਲਸਕਰ ਸਿੰਘ ਰਾਜਪੁਰ, ਸੁਖਵਿੰਦਰ ਸਿੰਘ ਲਾਲੀ ਭੁਨਰਹੇੜੀ ਬਲਾਕ ਪ੍ਰਧਾਨ, ਟੇਕ ਸਿੰਘ ਸਮਾਣਾ ਬਲਾਕ ਪ੍ਰਧਾਨ, ਰਘਵੀਰ ਸਿੰਘ ਡਕਾਲਾ, ਸਿਗਾਰਾ ਸਿੰਘ ਡਕਾਲਾ, ਗੁਰਦੇਵ ਸਿੰਘ ਬਾਦਸ਼ਾਹਪੁਰ ਜਰਨੈਲ ਪੰਜੋਲਾ ਨੈਬ ਤੁਲੇਵਾਲ, ਭੁਪਿੰਦਰ ਸਿੰਘ ਘਿਉਰਾ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ।