ਕੁਦਰਤੀ ਕਰੋਪੀਆਂ ਅਤੇ ਅੱਗਜਨੀ ਦੇ ਮਾਮਲਿਆਂ ਵਿੱਚ ਵਪਾਰੀਆਂ ਨੂੰ ਸਰਕਾਰ ਦੇਵੇ ਆਰਥਿਕ ਸਹਾਇਤਾ
- ਵਪਾਰ ਮੰਡਲ ਨੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 4 ਜੁਲਾਈ 2024 - ਵਪਾਰ ਮੰਡਲ ਗੁਰਦਾਸਪੁਰ ਦੇ ਵਫਦ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਅਗਰਵਾਲ ਨਾਲ ਮੁਲਾਕਾਤ ਕਰਕੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਵਪਾਰੀ ਵਰਗ ਵੱਲੋਂ ਸਰਕਾਰ ਸਰਕਾਰ ਨੂੰ ਜੀਐਸਟੀ ਅਤੇ ਹੋਰ ਟੈਕਸ ਜਮਾਂ ਕਰਵਾਉਂਦਾ ਹੈ ਜੋ ਕਿ ਸਰਕਾਰ ਆਮ ਨਾਗਰਿਕਾਂ ਨੂੰ ਫਰੀ ਬਿਜਲੀ ਫਰੀ ਰਾਸ਼ਨ ਅਤੇ ਹੋਰ ਮੁਫਤ ਸਕੀਮਾਂ ਤੇ ਖਰਚ ਕਰਦੀ ਹੈ।ਉਹਨਾਂ ਕਿਹਾ ਕਿ ਵਪਾਰੀਆਂ ਨੂੰ ਸਰਕਾਰ ਵੱਲੋਂ ਕੋਈ ਵੀ ਵਿਸ਼ੇਸ਼ ਰਾਹਤ ਨਹੀਂ ਦਿੱਤੀ ਜਾਂਦੀ ਉਹਨਾਂ ਮੰਗ ਕੀਤੀ ਕਿ ਜੇਕਰ ਕਿਸੇ ਵੀ ਦੁਕਾਨ ਜਾਂ ਵਪਾਰਕ ਅਦਾਰੇ ਵਿੱਚ ਕਿਸੇ ਕਾਰਨ ਅੱਗ ਲੱਗਦੀ ਹੈ ਤਾਂ ਉਸ ਨੂੰ ਕੁਦਰਤੀ ਆਫਤ ਮੰਨ ਕੇ ਮੁੜ ਵਸੇਬੇ ਲਈ ਨੁਕਸਾਨ ਭਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਹਿਲ ਦੇ ਆਧਾਰ ਤੇ ਕਾਨੂੰਨ ਪਾਸ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਵਪਾਰੀਆਂ ਦਾ 10 ਲੱਖ ਦਾ ਸਿਹਤ ਬੀਮਾ ਕਰਨ ਸਰਕਾਰ ਵੱਲੋਂ ਵਪਾਰੀਆਂ ਨੂੰ 60 ਸਾਲ ਤੋਂ ਬਾਅਦ 10 ਹਜ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਬਿਜਲੀ ਦੇ ਕਮਰਸ਼ੀਅਲ ਬਿੱਲ ਦੇ ਰੇਟਾਂ ਨੂੰ ਇੰਡਸਟਰੀ ਰੇਟਾਂ ਦੇ ਬਰਾਬਰ ਪੰਜ ਰੁਪਏ ਪ੍ਰਤੀ ਯੂਨਿਟ ਕਰਨ ਅਤੇ ਗੁਰਦਾਸਪੁਰ ਮਕੇਰੀਆਂ ਰੇਲਵੇ ਲਾਈਵ ਨੂੰ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਦਰਸ਼ਨ ਮਹਾਜਨ ਸਮੇਤ ਹੋਰ ਆਗੂ ਮੌਜੂਦ ਸਨ।