ਥਾਣਾ ਮੂਲੇਪੁਰ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਪਿੰਡ ਚਨਾਰਥਲ ਕਲਾਂ ਵਿਖੇ ਲਗਾਇਆ ਗਿਆ
- ਨਸ਼ਾ ਸਾਡੇ ਸਮਾਜ ਵਿਚ ਇੱਕ ਕੋਹੜ ਦੀ ਤਰ੍ਹਾਂ ਫੈਲ ਚੁੱਕਾ ਹੈ:-ਥਾਣਾ ਮੁੱਖੀ ਰਾਜਵੰਤ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ, 4 ਜੁਲਾਈ 2024:- ਸ੍ਰੀ ਫਤਿਹਗੜ੍ਹ ਸਾਹਿਬ ਤੋਂ ਡੀਐਸਪੀ ਸੁਖਨਾਜ ਸਿੰਘ ਦੇ ਦਿਸਾਂ-ਨਿਰਦੇਸਾਂ ਅਨੁਸਾਰ ਥਾਣਾ ਮੂਲੇਪੁਰ ਦੇ ਮੁੱਖੀ ਰਾਜਵੰਤ ਸਿੰਘ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਪਿੰਡ ਚਨਾਰਥਲ ਕਲਾਂ ਵਿਖੇ ਲਗਾਇਆ ਗਿਆ। ਇਸ ਮੌਕੇ ਥਾਣਾ ਮੁੱਖੀ ਰਾਜਵੰਤ ਸਿੰਘ ਨੇ ਕਿਹਾ, ਕਿ ਨਸ਼ਾ ਸਾਡੇ ਸਮਾਜ ਵਿਚ ਇਕ ਕੋਹੜ ਦੀ ਤਰ੍ਹਾਂ ਫੈਲ ਚੁੱਕਾ ਹੈ। ਜਿਸਨੂੰ ਜੜੋ ਖ਼ਤਮ ਕਰਨ ਲਈ ਸਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ, ਕੀ ਕੋਈ ਵੀ ਵਿਅਕਤੀ ਨਸਾਂ ਕਰਦਾ ਜਾਂ ਵੇਚਦਾ ਹੈ, ਤਾਂ ਉਸ ਵਿਅਕਤੀ ਦੀ ਸੂਚਨਾਂ ਤੁਰੰਤ ਸਥਾਨਕ ਪੁਲਸ ਨੂੰ ਦਿੱਤੀ ਜਾਵੇ।
ਇਸ ਮੌਕੇ ਹੋਰਨਾਂ ਤੋ ਇਲਾਵਾਂ ਸਹਾਇਕ ਥਾਣੇਦਾਰ ਬਲਕਾਰ ਸਿੰਘ, ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ, ਆਪ ਦੇ ਸੀਨੀਅਰ ਆਗੂ ਰਾਜਦੀਪ ਸਿੰਘ ਰਾਜੂ, ਜਤਿੰਦਰ ਸਿੰਘ ਜੌਲੀ, ਸਤਿਨਾਮ ਸਿੰਘ ਮਨਜੀਤ ਸਿੰਘ ਜਾਂਗਲਾ, ਬਲਵਿੰਦਰ ਸਿੰਘ, ਬਾਬਾ ਦਲਬਾਰਾ ਸਿੰਘ, ਭੂਪਿੰਦਰ ਸਿੰਘ ਭਿੰਦਾ, ਕੁਲਬੀਰ ਸਿੰਘ ਬੀਰੀ, ਰਸਮੀਕ ਸਿੰਘ ਪ੍ਰਭਜੋਤ ਸਿੰਘ, ਮਹੀਰਤ ਸਿੰਘ, ਰਿੰਕੂ ਟਿਵਾਣਾ, ਗਗਨਦੀਪ ਸਿੰਘ, ਨਰੇਸ ਕੁਮਾਰ ਕਰਮਜੀਤ ਸਿੰਘ ਆਦਿ ਹਾਜਰ ਸਨ।