ਈ ਰਿਕਸ਼ਾ ਵਿੱਚ ਗੱਡੀ ਮਾਰਨ ਵਾਲੇ ਖਿਲਾਫ ਨਹੀਂ ਹੋਈ ਕਾਰਵਾਈ
- ਇਫਟੂ ਨੇ ਕੀਤਾ 15 ਜੁਲਾਈ ਨੂੰ ਤਿੱਬੜ ਥਾਣੇ ਮੂਹਰੇ ਧਰਨਾ ਲਾਉਣ ਦਾ ਐਲਾਨ
- ਮਜ਼ਦੂਰ ਬਲਵਿੰਦਰ ਕੁਮਾਰ ਭੂਨ ਨੂੰ ਇਨਸਾਫ਼ ਦਿਵਾਉਣ ਲਈ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ* *ਇਫਟੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਤਿੱਬੜ* *ਥਾਣੇ ਮੂਹਰੇ ਧਰਨਾ 15 ਜੂਲਾਈ ਨੂੰ
- ਮਾਮਲਾ ਈ-ਰਿਕਸੇ* *ਵਿੱਚ ਛੋਟੇ ਹਾਥੀ ਵੱਲੋਂ ਟੱਕਰ ਮਾਰ ਕੇ ਚਾਰ ਸਵਾਰੀਆਂ ਅਤੇ ਚਾਲਕ ਨੂੰ ਜਖਮੀ ਕਰਨ ਦਾ
- ਦੋ ਮਹੀਨੇ ਬੀਤ ਜਾਣ ਤੇ ਵੀ ਤੇ ਤਿੱਬੜ ਥਾਣੇ ਦੇ ਸਬੰਧਤ ਪੁਲਿਸ ਅਧਿਕਾਰੀ ਨੇ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 4 ਜੁਲਾਈ 2024 - ਅੱਜ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸਥਾਨਕ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਮੇਜਰ ਸਿੰਘ ਕੋਟ ਟੋਡਰਮੱਲ ਅਤੇ ਸੁਖਦੇਵ ਰਾਜ ਬਹਿਰਾਮਪੁਰ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਇਫਟੂ ਦੇ ਸੂਬਾਈ ਆਗੂ ਜੋਗਿੰਦਰ ਪਾਲ ਪਨਿਆੜ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਿਆਸ ਦੇਵ ਭੱਟੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਭੂਨ ਤੋਂ ਬਲਵਿੰਦਰ ਕੁਮਾਰ ਜੋ ਕਿ ਕਿਰਾਏ ਤੇ ਈ ਰਕਸ਼ਾ ਚਲਾਉਂਦਾ ਹੈ ।
10 ਮਈ ਨੂੰ ਪੰਡੋਰੀ ਰੋਡ ਤੇ ਛੋਟੇ ਹਾਥੀ ਵਾਲੇ ਨੇ ਬਲਵਿੰਦਰ ਕੁਮਾਰ ਦੇ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਦੋਂ ਉਹ ਸਵਾਰੀਆਂ ਲੈ ਕੇ ਗੋਹਤ ਭੱਟੀਆਂ ਨੂੰ ਜਾ ਰਿਹਾ ਸੀ। ਜਿਸ ਵਿੱਚ ਚਾਰ ਔਰਤਾਂ ਅਤੇ ਈ ਰਿਕਸ਼ਾ ਚਾਲਕ ਬਲਵਿੰਦਰ ਕੁਮਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ। ਆਸ ਪਾਸ ਦੇ ਲੋਕਾਂ ਨੇ ਸਾਰਿਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ।ਇਸ ਘਟਨਾ ਬਾਰੇ ਤਿੱਬੜ ਥਾਣੇ ਵਿਖੇ ਇਤਲਾਹ ਦਿੱਤੀ ਗਈ ਸੀ ਪਰ ਦੋ ਮਹੀਨੇ ਬੀਤ ਜਾਣ ਤੇ ਵੀ ਸੰਬੰਧਿਤ ਪੁਲਿਸ ਅਧਿਕਾਰੀ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ।
ਯੂਨੀਅਨ ਦੇ ਆਗੂਆਂ ਨੇ ਪਿਛਲੇ ਦਿਨੀਂ ਐਸਪੀ ਹੈਡ ਕੁਆਰਟਰ ਗੁਰਦਾਸਪੁਰ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ । ਉਸ ਤੋਂ ਬਾਅਦ ਕਈ ਵਾਰ ਯੂਨੀਅਨ ਦੇ ਆਗੂ ਸਬੰਧਤ ਪੁਲਿਸ ਅਧਿਕਾਰੀ ਅਤੇ ਐਸ ਐਚ ਓ ਤਿੱਬੜ ਨੂੰ ਵੀ ਮਿਲੇ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵੱਲੋਂ 15 ਜੁਲਾਈ ਨੂੰ ਤਿੱਬੜ ਥਾਣੇ ਮੂਹਰੇ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ।
ਆਗੂਆਂ ਕਿਹਾ ਕਿ ਮਜ਼ਦੂਰ ਸਾਥੀ ਬਲਵਿੰਦਰ ਕੁਮਾਰ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਪਾਲ ਘੁਰਾਲਾ, ਬਲਵਿੰਦਰ ਕੁਮਾਰ , ਪਵਨ ਕੁਮਾਰ,ਸਤੀਸ਼ ਕੁਮਾਰ, ਆਦਿ ਹਾਜ਼ਰ ਸਨ।