ਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਭੋਲੇ ਬਾਬਾ ਕਾਵੜ ਸੰਘ ਵੱਲੋਂ 26 ਜੁਲਾਈ ਨੂੰ ਹਰਿਦੁਆਰ ਤੋਂ ਪੈਦਲ ਡਾਕ ਕਾਵੜ ਯਾਤਰਾ ਦਾ ਪ੍ਰੋਗਰਾਮ ਉਲੀਕਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 2 ਜੁਲਾਈ 2024 - ਸ਼ਿਵਰਾਰਤੀ ਦੇ ਮੌਕੇ ਸ਼੍ਰੀ ਭੋਲੇ ਬਾਬਾ ਕਾਵੜ ਸੰਘ ਦੀ ਮੀਟਿੰਗ ਸ਼੍ਰੀ ਗੇਰਾ ਰਾਮ ਗੇਰਾ ਟਰੱਸਟ ਫ਼ਰੀਦਕੋਟ ਦੇ ਮੰਦਰ ਵਿਖੇ ਹੋਈ। ਇਸ ਮੌੇ 26 ਜੁਲਾਈ ਨੂੰ ਹਰਿਦੁਆਰ ਤੋਂ ਪੈਦਲ ਡਾਕ ਕਾਵੜ ਯਾਤਰਾ ਅਤੇ 2 ਅਗਸਤ ਨੂੰ ਸ਼ੋਭਾ ਯਾਤਰਾ ਦੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ। ਸ਼ਿਵਰਾਤਰੀ ਸ਼ੁਰੂ ਕਰਨ ਲਈ ਪੂਰੇ ਸ਼ਹਿਰ ਤੋਂ ਹੋ ਕੇ ਸ਼ਿਵ ਮੰਦਰ ’ਚ ਜਾ ਕੇ ਭੋਲੇ ਬਾਬਾ ਨੂੰ ਪਵਿੱਤਰ ਜਲ ਚੜ੍ਹਾਇਆ ਜਾਵੇਗਾ। ਇਸ ਮੀਟਿੰਗ ’ਚ ਸੰਜੀਵ ਕੁਮਾਰ ਟਿੰਕੂ ਮੌਂਗਾ, ਗਗਨ ਬਾਂਸਲ, ਵਿੱਕੀ ਗੇਰਾ, ਭੋਲਾ ਗਿੱਲ, ਵਰੁਣ ਬਾਂਸਲ, ਮੈਨੀ ਰਾਜੋਲੇਗਾ, ਵਿਸ਼ਾਲ ਸ਼ਰਮਾ, ਰਵੀ ਕੁਮਾਰ, ਟੋਨੀ, ਅਮਨ ਸ਼ਰਮਾ, ਆਸ਼ੂ ਸ਼ਰਮਾ, ਸੰਦੀਪ ਮਿੱਤਲ, ਗੋਪਾਲ ਬਾਂਸਲ, ਪ੍ਰਗਟ, ਸ਼ੰਟੀ ਕਪੂਰ, ਸੰਜੂ ਗੁਪਤਾ, ਹਰੀਸ਼ ਗੋਲਡੀ, ਕਮਲ ਗਰਗ, ਮਦਨ ਸ਼ਾਮਲ ਸਨ। ਇਸ ਮੌਕੇ ਮੀਟਿੰਗ ’ਚ ਪਹੁੰਚੇ ਸਾਰੇ ਮੈਂਬਰਾਂ ਦਾ ਸੰਜੀਵ ਕੁਮਾਰ ਟਿੰਕੂ ਮੌਂਗਾ ਨੇ ਧੰਨਵਾਦ ਕੀਤਾ।