ਲੋਕ ਸਭਾ ਵਿਚ ਸ਼. ਗੁਰਮੀਤ ਹੇਅਰ ਨੇ ਪੰਜਾਬ ਦੀ ਅਵਾਜ਼ ਚੁੱਕੀ: ਐਡਵੋਕੇਟ ਪਰਵਿੰਦਰ ਸਿੰਘ ਝਲੂਰ
ਦਲਜੀਤ ਕੌਰ
ਸੰਗਰੂਰ/ਬਰਨਾਲਾ/ਚੰਡੀਗੜ੍ਹ, 2 ਜੁਲਾਈ, 2024: ਲੋਕ ਸਭਾ ਵਿਚ ਪੰਜਾਬ ਦੀ ਅਵਾਜ਼ ਬਣ ਕੇ ਪੰਜਾਬ ਦਾ ਹਰ ਮੁੱਦਾ, ਮਸਲਾ ਮੈਂਬਰ ਪਾਰਲੀਮੈਂਟ ਸ. ਗੁਰਮੀਤ ਸਿੰਘ ਮੀਤ ਹੇਅਰ ਦੇਸ ਦੀ ਪਾਰਲੀਮੈਂਟ ਵਿਚ ਰੱਖਣਗੇ ਇਨ੍ਹਾਂ ਸਬਦਾ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਪਰਵਿੰਦਰ ਸਿੰਘ ਝਲੂਰ ਲੀਗਲ ਸੈੱਲ ਨੇ ਜਾਣਕਾਰੀ ਦੀ ਦੇ ਹੋਏ ਕਿਹਾ ਕਿ ਰਾਸ਼ਟਰਪਤੀ ਦੇ ਭਾਸਣ ਤੇ ਬੋਲਦੇ ਮੈਂਬਰ ਪਾਰਲੀਮੈਂਟ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿਚ ਬੋਲਦੇ ਹੋਏ ਹਲਕਾ ਸੰਗਰੂਰ ਦੋ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦੇਸ ਦੀ ਸਭ ਤੋ ਵੱਡੀ ਪੰਚਾਇਤ ਪਾਰਲੀਮੈਂਟ ਵਿਚ ਭੇਜੀਆਂ, ਉਨ੍ਹਾਂ ਕਿਹਾ ਰਾਸ਼ਟਰਪਤੀ ਦੇ ਭਾਸਣ ਵਿਚ ਇਕ ਵਾਰ ਵੀ ਪੰਜਾਬ ਦਾ, ਪੰਜਾਬ ਦੇ ਨਾਮ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਸ ਪੰਜਾਬ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ 80 % ਕੁਰਬਾਨੀਆਂ ਦਿੱਤੀਆਂ ਦੇਸ ਦੀ ਅਜ਼ਾਦੀ ਵਿਚ ਵੱਡਾ ਯੋਗਦਾਨ ਪਾਈਆ ਦੇਸ ਦੀ ਵੰਡ ਸਮੇਂ ਸੰਤਾਪ ਹੰਡਾਈਆ, 1947 ਤੋ ਲੈ ਕੇ ਹੁਣ ਤੱਕ ਦੇਸ ਦੀ ਸੇਵਾ ਵਿਚ ਪੰਜਾਬੀਆਂ ਨੇ ਦੇਸ ਦੀ ਫ਼ੌਜ ਵਿਚ ਵੱਡਾ ਯੋਗਦਾਨ ਪਾ ਰਿਹਾ , ਭਾਰਤ ਨੂੰ ਅਨਾਜ ਅਤੇ ਖਾਦ ਪਦਾਰਥਾਂ ਵਿਚ ਪੰਜਾਬ ਨੇ ਭਾਰਤ ਨੂੰ ਆਤਮ ਨਿਰਭਰ ਹਰੀ ਕ੍ਰਾਂਤੀ ਰਾਹੀ ਕੀਤਾ ਪੰਜਾਬ ਨੇ ਦੇਸ ਦੇ ਅਨਾਜ ਭੰਡਾਰ ਭਰੇ ਹਨ ਪੰਜਾਬ ਦੀ ਧਰਤੀ ਜ਼ਹਿਰੀਲੀ ਹੋ ਗਈ ਅਤੇ ਪਾਣੀ ਖ਼ਤਮ ਹੋਣ ਵੱਲ ਹੈ।
ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਮੰਗਾ ਲਈ ਅਵਾਜ਼ ਰੱਖਣ ਲਈ ਦਿੱਲੀ ਆਉਣ ਤੋ ਦਿੱਲੀ ਵਾਡਰ ਤੇ ਰੋਕਿਆ ਜਾ ਰਿਹਾ ਹੈ। ਪੰਜਾਬ ਨੇ ਖੇਡਾਂ ਖੇਤਰ ਵਿਚ ਵੀ ਭਾਰਤ ਦੇਸ ਦਾ ਨਾ ਰੋਸ਼ਨ ਕੀਤਾ ਹੈ ਹਾਕੀ ਟੀਮ ਤੋਰ ਮੈਡਲ ਵਿਚ ਯੋਗਦਾਨ ਬਲਵੀਰ ਸਿੰਘ ਸੀਨੀਅਰ ਹੁਣ ਦਾ ਸੀ, ਵਿਅਕਤੀਗਤ ਪਹਿਲਾ ਗੋਲਡ ਮੈਡਲ ਵੀ ਦੇਸ ਨੂੰ ਪੰਜਾਬ ਦੇ ਅਭੀਨਵ ਵਿਰਦਾ ਨੇ ਦਵਾਇਆ, ਕ੍ਰਿਕਟ ਵਿਸ਼ਵ ਕੱਪ ਵਿਚ ਜਿੱਤ ਵਿਚ ਪੰਜਾਬ ਦੇ ਖਿਡਾਰੀਆ ਦਾ ਵੱਡਾ ਯੋਗਦਾਨ ਰਿਹਾ ਵੱਖ ਵੱਖ ਟੀਮਾਂ ਖੇਡਾਂ ਵਿਚ ਕਪਤਾਨ, ਖਿਡਾਰੀ ਪੰਜਾਬ ਦੇ ਨੇ, ਯੁੱਧ ਦੇ ਮੈਦਾਨ ਤੋ ਲੈ ਕੇ ਖੇਡ ਦੇ ਮੈਦਾਨ ਪੰਜਾਬੀਆ ਦਾ ਵੱਡਾ ਯੋਗਦਾਨ ਰਿਹਾ ਹੈ ਪੰਜਾਬ ਤੇ ਜਦੋਂ ਵੀ ਕਿਤੇ ਪੰਜਾਬ ਤੇ ਭੀੜ ਪਈ ਕੇਂਦਰ ਸਰਕਾਰ ਨੇ ਸਾਥ ਨਹੀਂ ਦਿੱਤਾ ਪੰਜਾਬ ਦੇ ਕਾਲੇ ਦੌਰ ਵਿਚ ਫ਼ੌਜ ਦੇ ਖ਼ਰਚੇ ਪੰਜਾਬ ਦੇ ਖ਼ਜ਼ਾਨੇ ਤੇ ਪਾਏ ਗਏ, ਪੰਜਾਬ ਦੇ ਗਵਾਂਢੀ ਸੂਬਿਆਂ ਪੰਜਾਬ ਦੀ ਇੰਡਸਟਰੀ ਚਲੀ ਗਈ ਪੰਜਾਬ ਨੂੰ ਟੈਕਸ ਹੈ ਵਨ ਟੈਕਸ ਮਾਫ਼ੀ ਐਲਾਨ ਨਹੀਂ ਕੀਤਾ, ਪੰਜਾਬ ਦੀ ਇੰਡਸਟਰੀ ਲਈ ਦਸ ਸਾਲ ਲਈ ਪੰਜਾਬ ਨੂੰ ਟੈਕਸ ਹੈ ਵਨ ਟੈਕਸ ਮਾਫ਼ੀ ਐਲਾਨ ਕਰੇ, ਪੰਜਾਬ ਨਾਲ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਮਤਰੇਆ ਵਿਹਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ 6000 ਕਰੋੜ ਪੇਂਡੂ ਵਿਕਾਸ ਫ਼ੰਡ ਦੇ ਰੋਕੇ ਹੋਏ ਹਨ, 1000 ਕਰੋੜ ਦੇ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਰੋਕਿਆ ਹੋਈਆ ਹੈ, 557 ਕਰੋੜ ਸਰਵ ਸਿੱਖਿਆ ਅਭਿਆਨ ਦੇ ਫ਼ੰਡ ਰੋਕੇ ਹਨ, ਕੇਂਦਰ ਸਰਕਾਰ ਪੰਜਾਬ ਦੇ ਫੰਡ ਜਾਰੀ ਕਰੇ। ਦੇਸ ਦੇ ਮੁਲਾਜ਼ਮਾਂ ਨੂੰ ਉ ਪੀ ਐੱਸ ਸਕੀਮ ਪੰਜਾਬ ਵਿਚ ਤੇ ਦੇਸ ਵਿਚ ਲਾਗੂ ਕਰੇ। ਕੇਂਦਰ ਈ.ਡੀ.ਅਤੇ ਕੇਂਦਰੀ ਜਾਚ ਅਜੰਸੀ ਦੀ ਦੁਰਵਰਤੋਂ ਕਰ ਵਿਰੋਧੀ ਧਿਰ ਦੇ ਨੇਤਾਵਾਂ ਜੇਲ੍ਹਾਂ ਵਿਚ ਸੁੱਟੀਆਂ ਜਾ ਰਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਦਾਈਆ ਨੂੰ ਬਿਨਾ ਸਬੂਤਾ ਦੇ ਜੇਲ੍ਹ ਵਿਚ ਰੱਖਿਆ ਹੋਈਆ ਹੈ। ਦੇਸ ਕਿ ਲੋਕਾਂ ਨੂੰ ਧਰਮਾ ਦੇ ਨਾ ਤੇ ਵੰਡਣ ਦਾ ਕੰਮ ਬੰਦ ਕੀਤਾ ਜਾਵੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਦੇਸ ਤਰੱਕੀ ਕਰੇਗਾ। ਉਪਰੋਕਤ ਸਬਦਾ ਰਾਹੀ ਪੰਜਾਬ ਦੀ ਅਵਾਜ ਮੈਂਬਰ ਪਾਰਲੀਮੈਂਟ ਸ. ਗੁਰਮੀਤ ਸਿੰਘ ਮੀਤ ਹੇਅਰ ਦੇਸ ਦੀ ਪਾਰਲੀਮੈਂਟ ਵਿਚ ਰੱਖੀ। ਇਸ ਸਮੇਂ ਸੰਗਰੂਰ ਬਰਨਾਲਾ ਮਲੇਰਕੋਟਲਾ ਲੋਕ ਸਭਾ ਹਲਕੇ ਦੇ ਵਰਕਰਾਂ ਅਹੁਦੇਦਾਰਾਂ ਨੇ ਖੁੱਸੀ ਜ਼ਾਹਰ ਕੀਤੀ।
ਲੋਕ ਸਭਾ ਵਿਚ ਸ਼. ਗੁਰਮੀਤ ਹੇਅਰ ਨੇ ਪੰਜਾਬ ਦੀ ਅਵਾਜ਼ ਚੁੱਕੀ :- ਐਡਵੋਕੇਟ ਪਰਵਿੰਦਰ ਸਿੰਘ ਝਲੂਰ
ਹਲਕਾ ਸੰਗਰੂਰ ਦੋ ਲੋਕਾਂ ਦਾ ਧੰਨਵਾਦ ਕੀਤਾ
ਪੰਜਾਬ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ 80 % ਕੁਰਬਾਨੀਆਂ ਦਿੱਤੀਆਂ
ਪੰਜਾਬ ਨੇ ਭਾਰਤ ਨੂੰ ਆਤਮ ਨਿਰਭਰ ਹਰੀ ਕ੍ਰਾਂਤੀ ਰਾਹੀ ਕੀਤਾ ਪੰਜਾਬ ਨੇ ਦੇਸ ਦੇ ਅਨਾਜ ਭੰਡਾਰ ਭਰੇ ਹਨ
ਪੰਜਾਬੀਆਂ ਨੇ ਦੇਸ ਦੀ ਫ਼ੌਜ ਵਿਚ ਵੱਡਾ ਯੋਗਦਾਨ
ਪੰਜਾਬ ਨੇ ਖੇਡਾਂ ਖੇਤਰ ਵਿਚ ਵੀ ਭਾਰਤ ਦੇਸ ਦਾ ਨਾ ਰੋਸ਼ਨ ਕੀਤਾ ਹੈ
ਪੰਜਾਬ ਦੀ ਇੰਡਸਟਰੀ ਲਈ ਦਸ ਸਾਲ ਲਈ ਪੰਜਾਬ ਨੂੰ ਟੈਕਸ ਹੈ ਵਨ ਟੈਕਸ ਮਾਫ਼ੀ ਐਲਾਨ ਕਰੇ,
ਪੰਜਾਬ ਦੇ 6000 ਕਰੋੜ ਪੇਂਡੂ ਵਿਕਾਸ ਫ਼ੰਡ, 1000 ਕਰੋੜ ਦੇ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ, 557 ਕਰੋੜ ਸਰਵ ਸਿੱਖਿਆ ਅਭਿਆਨ ਦੇ ਫ਼ੰਡ ਕੇਂਦਰ ਸਰਕਾਰ ਜਾਰੀ ਕਰੇ
ਦੇਸ ਦੇ ਮੁਲਾਜ਼ਮਾਂ ਨੂੰ ਉ ਪੀ ਐੱਸ ਸਕੀਮ ਪੰਜਾਬ ਵਿਚ ਤੇ ਦੇਸ ਵਿਚ ਲਾਗੂ ਕਰੇ
ਦੇਸ ਕਿ ਲੋਕਾਂ ਨੂੰ ਧਰਮਾ ਦੇ ਨਾ ਤੇ ਵੰਡਣ ਦਾ ਕੰਮ ਬੰਦ ਕੀਤਾ ਜਾਵੇ