ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲਣਗੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ..ਡਾ: ਵਾਹਿਦ,ਸੂਬਾ ਆਗੂ
- ਜਿਸ ਕਾਰਨ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਿਹਤ ਵਿਭਾਗ ਦੇ ਸਿਹਤ ਮੰਤਰੀ ਨੁੰ ਪਟਿਆਲਾ ਸੀਟ ਤੋ ਹਾਰ ਦਾ ਮੂੰਹ ਵੇਖਣਾ ਪਿਆ।
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 2 ਜੁਲਾਈ 2024:- ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਦੋ ਸਾਲ ਤੋ਼ ਉਪਰ ਦਾ ਸਮਾਂ ਹੋ ਗਿਆ ਹੈ।ਪਰੰਤੂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਅਜੇ ਵੀ ਬਹੁਤ ਘੱਟ ਤਨਖਾਹਾਂ ਤੇ ਸਿਹਤ ਵਿਭਾਗ ਵਿੱਚ ਪਿਛਲੇ 10 ਤੋਂ 15 ਸਾਲਾਂ ਤੋਂ ਠੇਕੇ ਤੇ ਹੀ ਕੰਮ ਕਰ ਰਹੇ ਹਨ।ਅਜੇ ਤੱਕ ਪਹਿਲੀਆਂ ਸਰਕਾਰਾਂ ਤੋਂ ਬਾਅਦ ਮੌਜੂਦਾ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ।ਜਿਸ ਕਾਰਨ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਿਹਤ ਵਿਭਾਗ ਦੇ ਸਿਹਤ ਮੰਤਰੀ ਨੁੰ ਪਟਿਆਲਾ ਸੀਟ ਤੋ ਹਾਰ ਦਾ ਮੂੰਹ ਵੇਖਣਾ ਪਿਆ। ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਜਿਸ ਤੇ ਰਾਜ ਸਰਕਾਰ ਦੇ ਫੰਡ ਵਿੱਚੋਂ ਇੱਕ ਪੰਝੀ ਨਹੀ ਸੀ ਪੈਣੀ। ਜਿਸ ਨਾਲ ਇਹ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੁੰ ਖੁਸ਼ ਕਰ ਸਕਦੇ ਸਨ। ਪਰ ਫਿਰ ਵੀ ਮੌਜੂਦਾ ਸਰਕਾਰ ਤੋਂ ਇਹ ਵੀ ਨਹੀਂ ਹੋ ਸਕਿਆ। ਜਿੰਨੀਆਂ ਵੋਟਾਂ ਤੇ ਸਿਹਤ ਮੰਤਰੀ ਪੰਜਾਬ ਪਟਿਆਲਾ ਸੀਟ ਤੋਂ ਚੋਣਾਂ ਵਿੱਚ ਹਾਰ ਗਏ।ਉਸ ਤੋਂ ਕਈ ਗੁਣਾਂ ਵੋਟਾਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੇ ਹੱਥ ਵਿੱਚ ਸਨ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੁਨੀਅਨ ਦੇ ਸੂਬਾ ਪ੍ਰਧਾਨ ਡਾ: ਵਾਹਿਦ ਨੇ ਇਨ੍ਹਾ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਕਰਦੇ ਹੋਏ ਦੱਸਿਆ। ਕਿ ਯੂਨੀਅਨ ਦੇ ਸੂਬਾ ਕਮੇਟੀ ਦੀ ਵਰਚੂਅਲ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਲਿਆ ਹੈ। ਜੇਕਰ ਇਸ ਹਫਤੇ ਮੁੱਖ ਮੰਤਰੀ ਪੰਜਾਬ,ਸਿਹਤ ਮੰਤਰੀ ,ਹੈਲਥ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐਨ ਐਚ ਐਮ ਉਨਾਂ ਨਾਲ ਮੀਟਿੰਗ ਨਹੀ ਕਰਦੇ ਤੇ ਉਨਾਂ ਦੀ ਉਹ ਮੰਗਾਂ ਜਿੱਥੇ ਸਰਕਾਰ ਦੀ ਰਾਜ ਸਰਕਾਰ ਦੇ ਫੰਡ ਵਿੱਚੋਂ ਇੱਕ ਪੰਝੀ ਨਹੀਂ ਪੈਣੀ ਉਹ ਪੂਰੀਆਂ ਨਹੀਂ ਕਰਦੇ ਤਾਂ ਆਉਣ ਵਾਲੀਆਂ ਜਲੰਧਰ ਅਤੇ ਬਰਨਾਲਾ ਜਿਮਣੀ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲਣਗੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਵਿਸ਼ਾਲ ਰੈਲੀਆਂ ਵੀ ਕਰਨਗੇ।ਜਿਸ ਨਾਲ ਸਰਕਾਰ ਦੀਆਂ ਦੇ ਹੱਕ ਵਿੱਚ ਪੈਣ ਵਾਲੀਆਂ ਵੋਟਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।ਇਸ ਸਬੰਧੀ ਯੁਨੀਅਨ ਵੱਲੋਂ ਬੀਤੇ ਦਿਨੀ ਪੰਜਾਬ ਸਰਕਾਰ ਨੂੰ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ।ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਰੈਗੂਲਰ,ਹਰਿਆਣਾ ਬਾਏ ਲਾਅਜ਼,ਤਨਖਾਹਾਂ ਰਿਵਾਇਜ਼ ਕਰਨਾ,ਲਾਇਲਟੀ ਬੋਨਸ,ਰਿਟਾਇਰਮੈਂਟ ਉਮਰ ਵਿੱਚ ਵਾਧਾ,ਹੈਲਥ ਇੰਸੋਰੈਂਸ਼ ਜਾਂ ਆਯੁਸਮਾਨ,ਗ੍ਰੈਜੂਇਟੀ ,ਆਉਟਸੋਰਸ ਕਰਮਚਾਰੀਆਂ ਨੂੰ ਵਿਭਾਗ ਵਿੱਚ ਲੈਣਾਂ ਅਤੇ ਨੈਸ਼ਨਲ ਹੈਲਥ ਮਿਸ਼ਨ ਵਿੱਚ ਸੀ ਅਤੇ ਡੀ ਕੈਟਾਗਿਰੀ ਵਿੱਚ ਕਵਰ ਹੁੰਦੇ ਕਰਮਚਾਰੀਆਂ ਤੇ ਰੈਗੂਲਰ ਪੋਲਸੀ ਲਾਗੂ ਕਰਨਾ ਸ਼ਾਮਿਲ ਹਨ।ਯੂਨੀਅਨ ਦੀ ਵਰਚੂਅਲ ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾ: ਵਾਹਿਦ ਤੋਂ ਇਲਾਵਾ ਅਮਰਜੀਤ ਸਿੰਘ,ਗੁਲਸ਼ਨ ਸਰਮਾਂ,ਰਵਿੰਦਰ ਸਿੰਘ,ਕਿਰਨਜੀਤ ਕੌਰ,ਡਾ: ਸੁਮਿਤ,ਡਾਂ ਪ੍ਰਭਜੋਤ ਜੱਬਲ,ਅਮਨਦੀਪ ਸਿੰਘ,ਰਣਜੀਤ ਕੋਰ,ਨੀਤੂ,ਡਾ: ਸਿਵਰਾਜ,ਸੰਦੀਪ ਕੌਰ,ਜਸਵੀਰ ਸਿੰਘ,ਡਾ: ਰਾਜ ਕੁਮਾਰ,ਰਮਨਦੀਪ ਸਿੰਘ,ਦੀਪਿਕਾ ਸਰਮਾਂ,ਡਾ: ਸਿਮਰਪਾਲ,ਰਜਿੰਦਰ ਸਿੰਘ,ਡਾ: ਪੰਕਜ,ਦਿਨੇਸ਼ ਗਰਗ,ਜਸ਼ਨਜੋਤ ਸਿੰਘ,ਰਣਜੀਤ ਸਿੰਘ,ਡਾ ਸੁਧੀਰ ,ਗੁਰਜੀਤ ਸਿੰਘ,ਅਵਤਾਰ ਸਿੰਘ,ਹਰਪ੍ਰੀਤ ਸਿੰਘ,ਜਗਦੇਵ ਸਿੰਘ ਅਤੇ ਹਰਪਾਲ ਸਿੰਘ ਸੋਢੀ ਆਦਿ ਹਾਜ਼ਰ ਸਨ।