ਮਲੇਰਕੋਟਲਾ ਦੇ ਰਹਿਣ ਵਾਲੇ ਹੁਸੈਨ ਨੇ ਬਰਾਲਾਚਾ ਪਾਸ ਤੇ ਤਿਰੰਗਾ ਲਹਿਰਾ ਕੇ ਦਿੱਤਾ ਅਮਨ ਅਤੇ ਸ਼ਾਂਤੀ ਦਾ ਸੰਦੇਸ਼
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 2 ਜੁਲਾਈ 2024 - ਮਾਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਕੱਰਾਰ ਹੁਸੈਨ ਨੇ 4850 ਮੀਟਰ ਦੀ ਉਚਾਈ ਤੇ ਭਾਰਤੀਯ ਝੰਡਾ ਫਰਾ ਕੇ ਦੇਸ਼ ਨੂੰ ਅਮਨ ਦਾ ਸੰਦੇਸ਼ ਦਿੱਤਾ ਹੈ ਕੱਰਾਰ ਹੁਸੈਨ ਨੇ ਹਿਮਾਚਲ ਚ ਮੌਜੂਦ ਬਾਰਾਲਾਚਾ ਪਾਸ ਜੋ 4850 ਮੀਟਰ ਦੀ ਉਚਾਈ ਤੇ ਹੈ ਜਿੱਥੇ ਸਾਂਸ ਲੈਣ ਚ ਵੀ ਦਿੱਕਤ ਆਉਂਦੀ ਹੈ ਉਥੇ ਪੋਹੁੰਚੇ ਅਤੇ ਲੋਕਾਂ ਨੂੰ ਮਿਲ ਜੁਲ ਕੇ ਆਪਸ ਚ ਭਾਈ ਚਾਰੇ ਨਾਲ ਰਹਿਣ ਲਈ ਪ੍ਰੇਰਿਤ ਕੀਤਾ ਹੁਸੈਨ ਨੇ ਦੱਸਿਆ ਕਿ ਉਹ ਪਹਿਲਾ ਵੀ ਇਸ ਤਰ੍ਹਾਂ ਦੇ ਕਈ ਸਾਹਸਿਕ ਕੰਮ ਕਰ ਚੁੱਕੇ ਨੇ ਓਹਨਾ ਨੇ ਅੱਗੇ ਦੱਸਿਆ ਕਿ ਉਹ ਦੁਨੀਆ ਦੇ ਸਭਤੋਂ ਉੱਚੇ ਮੋਟਰ ਸੜਕ ਖਰਦੁੰਗਲਾ, ਹਮਟਾ ਪਾਸ , ਕੁੰਜਮ ਪਾਸ , ਪਿੰਡਰੀ ਗਲੇਸ਼ੀਅਰ, ਕਫਨੀ ਗਲੇਸ਼ੀਅਰ , ਜੈਸੇ ਕਈ ਥਾਵਾਂ ਤੇ ਝੰਡਾ ਫਰਾ ਚੁੱਕੇ ਹਨ।
ਇਸ ਲਈ ਸ਼ਹਿਰ ਵਾਸੀ ਜਮ ਕੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਨੇ ਉੱਘੇ ਸਮਾਜਸੇਵੀ ਅਤੇ ਨੇਤਾ ਜਾਵੇਦ ਰਤਨ ਨੇ ਕਿਹਾ ਕਿ ਅਸੀਂ ਹੁਸੈਨ ਜੀ ਦੇ ਇਸ ਕੰਮ ਤੋ ਪ੍ਰੇਰਨਾ ਲੈਣੇ ਹੈਂ
ਇਹ ਹਮੇਸ਼ ਦੇਸ਼ ਨੂੰ ਜੋੜਨ ਦੀ ਗੱਲ ਕਰਦੇ ਨੇ ਇਸ ਲਈ ਮਾਲੇਰਕੋਟਲਾ ਦੇ ਨੌਜਵਾਨ ਇਹਨਾਂ ਤੋਂ ਪ੍ਰੇਰਨਾ ਲੈਂਦੇ ਹਨ
ਉੱਘੇ ਸਮਾਜ ਸੇਵੀ ਅਤੇ ਸ਼ਹਿਰ ਦੇ ਮੰਨੇ ਹੋਏ ਵਕੀਲ ਅਤੇ ਓਅਸਿਸ ਸਕੂਲ ਦੇ ਚੇਅਰਮੈਨ ਐਡਵੋਕੇਟ ਸਲੀਮ ਚੌਧਰੀ ਨੇ ਇਸ ਦੀ ਕਾਫੀ ਸ਼ਲਾਘਾ ਕੀਤੀ ਅਤੇ ਇਸ ਕੰਮ ਨੂੰ ਅੱਜ ਦੇ ਸਮੇਂ ਦੀ ਜ਼ਰੂਰਤ ਦੱਸਿਆ ।
ਸੀਨੀਅਰ ਪੱਤਰਕਾਰ ਜਮੀਲ ਖੇੜੀ ਨੇ ਦੱਸਿਆ ਕਿ ਮੈ ਕਾਫੀ ਦੇਰ ਤੋਂ ਹੁਸੈਨ ਜੀ ਦੇ ਨਾਲ ਰਿਹਾ ਹਾਂ ਇਹ ਦੇਸ਼ ਸ਼ਹਿਰ ਸਮਾਜ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਜਿਸ ਨਾਲ ਇਹ ਆਪਸ ਚ ਜੁੜ ਕੇ ਰਹਿਣ ਇਹਨਾਂ ਦੇ ਇਸ ਕੰਮ ਦੀ ਅਸੀ ਸ਼ਲਾਘਾ ਕਰਦਾ ਹਾਂ।