ਨੈਸ਼ਨਲ ਯੂਥ ਕਲੱਬ ਵੱਲੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ.ਗੁਰਪ੍ਰੀਤ ਸਿੰਘ ਦਾ ਡਾਕਟਰ ਦਿਵਸ ਤੇ ਹੋਵੇਗਾ ਵਿਸ਼ੇਸ਼ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਜੂਨ 2024-ਅੱਖਾਂ ਦੇ ਮਾਹਿਰ ਡਾਕਟਰ ਐਸ.ਪੀ.ਸਿੰਘ ਦੇ ਹੋਣਹਾਰ ਸੁਪੱਤਰ ਡਾ.ਗੁਰਪ੍ਰੀਤ ਸਿੰਘ, ਐਮ.ਡੀ.ਕਾਰਡਲੋਜੀ, ਜਿਨ੍ਹਾਂ ਨੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਜੋਂ ਇਲਾਕੇ ਅੰਦਰ ਗੂੜ੍ਹੀ ਪਹਿਚਾਣ ਕਾਇਮ ਕੀਤੀ ਹੈ। ਉਹ ਹਮੇਸ਼ਾ ਲੋੜਵੰਦ ਲੋਕਾਂ ਦਾ ਇਲਾਜ ਵਿਸ਼ੇਸ਼ ਭਾਵਨਾ ਨਾਲ ਕਰਦੇ ਹਨ। ਉਨ੍ਹਾਂ ਦੀ ਡਾਕਟਰੀ ਖੇਤਰ ’ਚ ਨਿਭਾਈਆਂ ਜਾ ਰਹੀਆਂ ਅਹਿਮ ਸੇਵਾਵਾਂ ਨੂੰ ਵੇਖਦੇ ਹੋਏ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਵੱਲੋਂ 1 ਜੁਲਾਈ ਨੂੰ ਡਾਕਟਰ ਦਿਵਸ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਮਿੱਤਲ ਅਤੇ ਸਕੱਤਰ ਅਜੈ ਪਾਲ ਸ਼ਰਮਾ ਨੇ ਦੱਸਿਆ ਕਿ ਸ਼ਾਮ 7:00 ਵਜੇ ਗਿਆਨੀ ਜ਼ੈਲ ਸਿੰਘ ਐਵੀਨਿਊ ਵਿਖੇ ਡਾ.ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਨੂੰ ਇਸ ਸਨਮਾਨ ਸਮਾਗਮ ’ਚ ਪਹੁੰਚਣ ਵਾਸਤੇ ਅਪੀਲ ਕੀਤੀ ਹੈ।