ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਸਕੱਤਰ ਅਸ਼ਵਨੀ ਬਾਂਸਲ ਕਲੱਬ ਦਾ ਕਾਰਜ ਭਾਰ ਸੰਭਾਲਣਗੇ
- ਪਹਿਲੇ ਦਿਨ ਸਵੇਰੇ ਮਰੀਜ਼ਾਂ ਲਈ ਨਿਬੂਲਾਈਜ਼ਰ ਮਸ਼ੀਨਾਂ ਦਿੱਤੀਆਂ ਜਾਣਗੀਆਂ ਤੇ ਸ਼ਾਮ ਨੂੰ ਹੋਵੇਗਾ ਡਾਕਟਰ ਤੇ ਸੀ.ਏਜ਼ ਦਾ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਜੂਨ 2024 - ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਦੇ ਸਾਲ 2024-25 ਲਈ ਨਵੀਂ ਚੁਣੀ ਟੀਮ, ਜਿਸ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ, ਖਜ਼ਾਨਚੀ ਪਵਨ ਵਰਮਾ ਅਤੇ ਉਨ੍ਹਾਂ ਦੀ ਟੀਮ ਆਪਣਾ ਕਾਰਜ ਭਾਰ ਅੱਜ ਤੋਂ ਸੰਭਾਲ ਕੇ ਕੰਮ ਸ਼ੁਰੂ ਕਰੇਗੀ। ਇਸ ਸਬੰਧੀ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਸਕੱਤਰ ਅਸ਼ਵਨੀ ਬਾਂਸਲ ਨੇ ਦੱਸਿਆ ਕਿ 1 ਜੁਲਾਈ ਨੂੰ ਸਵੇਰੇ 10:00 ਵਜੇ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਫ਼ਰੀਦਕੋਟ ’ਚ 5 ਨਿਬੂਲਾਈਜ਼ਰ ਮਸ਼ੀਨਾਂ ਮਰੀਜ਼ਾਂ ਦੀ ਸਹੂਲਤ ਵਾਸਤੇ ਭੇਟ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਛੱਤ ਵਾਲੇ ਪੱਖੇ, ਕੰਧ ਵਾਲੇ ਪੱਖੇ, ਅਲਮਾਰੀਆਂ ਅਤੇ ਏ.ਸੀ. ਦਾਨ ਵਜੋਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਫ਼ਰੀਦਕੋਟ, ਫ਼ਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਫ਼ਾਜ਼ਲਿਕਾ ਦੇ ਨਾਲ-ਨਾਲ ਰਾਜਸਥਾਨ ਤੋਂ ਵੀ ਅਕਸਰ ਮਰੀਜ਼ ਇਲਾਜ ਲਈ ਪਹੁੰਚਦੇ ਹਨ। ਇਸ ਲਈ ਰੋਟਰੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਰੀਜ਼ਾਂ ਦੀ ਸਹੂਲਤਾ ਵਾਸਤੇ ਕਲੱਬ ਨਿਰੰਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਇਸ ਤਰ੍ਹਾਂ ਅੱਜ ਹੀ ਸ਼ਾਮ ਨੂੰ 4:30 ਵਜੇ ਸਥਾਨ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਡਾਕਟਰ ਦਿਵਸ ਅਤੇ ਚਾਰਟਿਡ ਅਕਾਊਟੈਂਟ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਇਲਾਕੇ ਨਾਮਵਰ ਡਾਕਟਰ ਸਾਹਿਬਾਨ ਅਤੇ ਚਾਰਟਿਡ ਅਕਾਊਟੈਂਟ ਸਾਹਿਬਾਨ ਦਾ ਕਲੱਬ ਵੱਲੋਂ ਵਿਸ਼ੇਸ਼ ਰੂਪ ’ਚ ਸਨਮਾਨ ਕੀਤਾ ਜਾਵੇਗਾ।
ਇਸ ਉਪਰੰਤ ਕਲੱਬ ਦੀ ਨਵੀਂ ਟੀਮ ਦੀ ਰਸਮੀ ਤੌਰ ਤੇ ਪਹਿਲੀ ਮੀਟਿੰਗ ਕਰਕੇ ਹਾਜ਼ਰ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਭਵਿੱਖ ਦੇ ਪ੍ਰੋਗਰਾਮ ਉਲੀਕੇ ਜਾਣਗੇ। ਨਵੇਂ ਪ੍ਰਧਾਨ ਅਤੇ ਸਕੱਤਰ ਨੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਨੂੰ ਦੋਹਾਂ ਪ੍ਰੋਗਰਾਮਾਂ ਅਤੇ ਮੀਟਿੰਗ ’ਚ ਸ਼ਾਮਲ ਹੋਣ ਵਾਸਤੇ ਸਨਿੱਮਰ ਬੇਨਤੀ ਕੀਤੀ ਹੈ। ਕਲੱਬ ਦੀ ਨਵੀਂ ਟੀਮ ਨੂੰ ਆਪਣੀ ਟਰਮ ਸ਼ੁਰੂ ਕਰਨ ਤੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਆਰ.ਸੀ.ਜੈਨ, ਸੀਨੀਅਰ ਆਗੂ ਅਸ਼ੋਕ ਸੱਚਰ, ਸਾਬਕਾ ਪ੍ਰਧਾਨ ਅਰਵਿੰਦ ਛਾਬੜਾ, ਆਰਸ਼ ਸੱਚਰ, ਨਵੀਸ਼ ਛਾਬੜਾ, ਭਾਰਤ ਭੂਸ਼ਨ ਜਿੰਦਲ, ਸੰਜੀਵ ਗਰਗ ਵਿੱਕੀ, ਬਰਜਿੰਦਰ ਸਿੰਘ ਸੇਠੀ, ਡਾ. ਬਿਮਲ ਗਰਗ, ਡਾ.ਸ਼ਸ਼ੀਕਾਂਤ ਧੀਰ, ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਡਾ.ਦਾਨਿਸ਼ ਜਿੰਦਲ, ਡਾ.ਗਗਨ ਬਜਾਜ, ਗੁਰਜਾਪ ਸਿੰਘ ਸੇਖੋਂ, ਇੰਜ.ਜੀਤ ਸਿੰਘ, ਕੇ.ਪੀ.ਸਿੰਘ ਸਰਾਂ, ਐਡਵੋਕੇਟ ਲਲਿਤ ਮੋਹਨ ਗੁਪਤਾ, ਨਵਦੀਪ ਗਰਗ, ਪ੍ਰਦੀਪ ਕਟਾਰੀਆ, ਪਿ੍ਰਤਪਾਲ ਸਿੰਘ ਕੋਹਲੀ, ਰਾਜਨ ਨਾਗਪਾਲ, ਪਰਵਿੰਦਰ ਸਿੰਘ ਕੰਧਾਰੀ, ਇੰਜ.ਰਾਕੇਸ਼ ਕੰਬੋਜ਼, ਸੁਖਬੀਰ ਸਿੰਘ ਸੱਚਦੇਵਾ, ਯੋਗੇਸ਼ ਗਰਗ, ਡਾ.ਵਿਸ਼ਵ ਮੋਹਨ ਗੋਇਲ ਅਤੇ ਜਸਬੀਰ ਸਿੰਘ ਜੱਸੀ ਮੈਂਬਰਾਂ ਨੇ ਵਧਾਈ ਦਿੰਦਿਆਂ ਕਲੱਬ ਦੇ ਹਰ ਪ੍ਰੋਜੈਕਟ ਦੀ ਸਫ਼ਲਤਾ ਵਾਸਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।