ਜਦ ਡੇਰਾ ਬਾਬਾ ਨਾਨਕ ਦੀ ਜਿਮਣੀ ਚੋਣ ਚ ਸੁਖਜਿੰਦਰ ਰੰਧਾਵਾ ਨੇ ਮਾਰੀ ਬੜਕ, ਤਾਂ ਵਿਰੋਧੀਆਂ ਦੇ ਉਮੀਦਵਾਰ ਤਾਸ਼ ਦੇ ਪੱਤਿਆਂ ਵਾਂਗੂ ਖਿੰਡ ਜਾਣਗੇ-ਭੰਮਰਾ, ਮਾਲੇਵਾਲ,ਗੱਗੋਵਾਲੀ,ਮਹਾਜ਼ਨ
ਡੇਰਾ ਬਾਬਾ ਨਾਨਕ, 16 ਜੂਨ 2024- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਣੀ ਚੋਣ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸ਼ਵਿੰਦਰ ਸਿੰਘ ਭੰਮਰਾ ਬਲਾਕ ਕਾਂਗਰਸ ਕਮੇਟੀ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ ਬਲਾਕ ਕਲਾਨੌਰ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ ਮਿਲਕ ਪਲਾਂਟ ਗੁਰਦਾਸਪੁਰ ਦੇ ਵਾਈਸ ਚੇਅਰਮੈਨ ਡਾਕਟਰ ਬਲਵਿੰਦਰ ਸਿੰਘ ਰੰਧਾਵਾ ਜਿਲਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਮੀਤ ਪ੍ਰਧਾਨ ਸੱਤਪਾਲ ਭੋਜਰਾਜ , ਗੁਰਮੇਜ ਸਿੰਘ ਭੱਟੀ ਦਰਗਾਬਾਦ, ਪੀ ਏ ਕਮਲਜੀਤ ਸਿੰਘ ਟੋਨੀ ,ਯੂਥ ਕਾਂਗਰਸ ਦੇ ਆਗੂ ਮਨਿੰਦਰ ਜੀਤ ਸਿੰਘ ਮੰਨੂ ਸਰਜੇਚੱਕ, ਸਿਮਰਜੀਤ ਸਿੰਘ ਸਾਹ ਹਰੂਵਾਲ, ਹਰਦੇਵ ਸਿੰਘ ਗੋਲਡੀ ਭੰਮਰਾ ,ਕਮਲ ਨਾਗਰਾ, ਰਣਜੀਤ ਸਿੰਘ ਮੱਲੀ ,ਅਤੇ ਕੁਲਵੰਤ ਸਿੰਘ ਰਾਏਚੱਕ ਅਤੇ ਸੁਖਜਿੰਦਰ ਸਿੰਘ ਰੰਧਾਵਾ ਰੰਧਾਵਾ ਦੇ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰ
ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਪਰਿਵਾਰ ਨੂੰ ਦਿਲੋਂ ਪਿਆਰ ਕਰਦੇ ਹਨ।
ਜਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਹੋਣਹਾਰ ਸਪੁੱਤਰ ਉਦੇਵੀਰ ਸਿੰਘ ਰੰਧਾਵਾ ਅਤੇ ਬੀਬੀ ਜਤਿੰਦਰ ਕੌਰ ਰੰਧਾਵਾ ਹਲਕੇ ਦੇ ਲੋਕਾਂ ਨੂੰ ਜਿਹਨਾਂ ਨੂੰ ਉਹ ਆਪਣਾ ਪਰਿਵਾਰ ਸਮਝਦੇ ਹੋਏ ਦਿਨ ਰਾਤ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋ ਕਿ ਹਲਕਾ ਵਾਸੀਆਂ ਨੂੰ ਆਪਣੇ ਪਨ ਦਾ ਅਹਿਸਾਸ ਦਿਵਾਉਂਦੇ ਹਨ ਤਾਂ ਹਲਕਾ ਵਾਸੀ ਵੀ ਰੰਧਾਵਾ ਪਰਿਵਾਰ ਪ੍ਰਤੀ ਆਪਣਾ ਪਿਆਰ ਦਿਖਾਉਂਦੇ ਹਨ। ਭੰਮਰਾ, ਮਾਲੇਵਾਲ,ਗੱਗੋਵਾਲੀ ਅਤੇ ਮਹਾਜ਼ਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਗੂ ਐਂਵੇ ਚੈਂਬਲਿਆ ਫ਼ਿਰਦਾ ਹੈ ਕਿ ਉਸਨੇ ਪੰਜਾਬ ਵਿਚੋਂ ਸੱਭ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਵਾਸਤੇ ਪ੍ਰਾਪਤ ਕੀਤੀਆ ਹਨ ਉਹ ਆਗੂ ਐਂਵੇ ਕੱਦੋ ਵਿੱਚ ਤੀਰ ਮਾਰ ਰਿਹਾ ਹੈ। ਜਦਕਿ ਅਕਾਲੀ ਦਲ ਦੇ ਆਗੂਆਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੋਟ ਨਾ ਪਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਆਪਣੀਆਂ ਵੋਟਾਂ ਪਾਈਆਂ ਹਨ।
ਹੁਣ ਅਕਾਲੀ ਦਲ ਨੇ ਵੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਣੀ ਚੋਣ ਵਿੱਚ ਆਪਣਾ ਉਮੀਦਵਾਰ ਖੜਾ ਕਰਨਾ ਏ ਤੇ ਹੁਣ ਡੇਰਾ ਬਾਬਾ ਨਾਨਕ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਆਟੇ ਦਾਲ ਦਾ ਭਾਅ ਪਤਾ ਚੱਲ ਜਾਉ ਕਿ ਉਹ ਹਲਕੇ ਦੇ ਵੋਟਰਾਂ ਵਿੱਚ ਕਿੰਨਾ ਕੁ ਆਧਾਰ ਰੱਖਦਾ ਹੈ। ਆਗੂਆਂ ਨੇ ਕਿਹਾ ਕਿ ਜਿਸ ਦਿਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਸਦੇ ਪਰਿਵਾਰ ਨੇ ਹਲ਼ਕਾ ਡੇਰਾ ਬਾਬਾ ਨਾਨਕ ਵਿੱਚ ਆਪਣੇ ਤੁਫ਼ਾਨੀ ਦੌਰਿਆਂ ਦੀ ਹਨੇਰੀ ਲਿਆਉਦੀ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਣੇ ਬਾਕੀ ਪਾਰਟੀਆਂ ਦੇ ਉਮੀਦਵਾਰ ਤਾਸ਼ ਦੇ ਪੱਤਿਆਂ ਵਾਂਗ ਖਿੰਡ ਪੁੰਡ ਜਾਣਗੇ ਤੇ ਹਲਕਾ ਡੇਰਾ ਬਾਬਾ ਵਿਚੋਂ ਕਾਂਗਰਸ ਪਾਰਟੀ ਇਕ ਵੱਡੀ ਜਿੱਤ ਪ੍ਰਾਪਤ ਕਰਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੇ ਉਹਨਾ ਦੇ ਪਰਿਵਾਰ ਦੀ ਝੋਲੀ ਵਿੱਚ ਇਹ ਸੀਟ ਜਿੱਤ ਕੇ ਪਾਵੇਗੀ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।