ਸਰਬੱਤ ਦਾ ਭਲਾ ਟਰੱਸਟ ਨੇ ਜ਼ਿਲ੍ਹਾ ਮਲੇਰਕੋਟਲਾ ਦੇ 63 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਵੰਡੇ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 23 ਜੂਨ 2024, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਚੈੱਕ ਵੰਡੇ ਗਏ। ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਭਾਈ ਘੁੰਮਣ ਨੇ ਦੱਸਿਆ ਕਿ ਟਰੱਸਟ ਦੇ ਮੁਖੀ ਡਾ.ਐਸ. ਪੀ. ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਸ਼ਟਰੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਟਰੱਸਟ ਵੱਲੋਂ ਜਿੱਥੇ ਪੰਜਾਬ ਅੰਦਰ ਲੋੜਵੰਦ ਬਜ਼ੁਰਗਾਂ ਵਿਧਵਾਵਾਂ, ਅਪੰਗਾਂ ਅਤੇ ਨਿਆਸਰੇ ਬੱਚਿਆਂ ਦੀ ਭਲਾਈ ਲਈ ਵੱਖ ਵੱਖ ਯੋਜਨਾਵਾਂ ਤਹਿਤ ਚਲਾਈਆਂ ਜਾ ਰਹੀਆਂ ਹਨ ਉੱਥੇ ਵੱਖ ਵੱਖ ਕੇਸਾਂ ਅੰਦਰ ਡਾਕਟਰ ਉਭਰਾਏ ਦੇ ਯਤਨਾਂ ਸਦਕਾ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਫਾਂਸੀ ਦੇ ਤਖ਼ਤਿਆਂ ਤੋਂ ਵਾਪਸ ਲਿਆ ਜੀਵਨ ਬਖਸਿਆ ਗਿਆ ਹੈ।
ਭਾਈ ਘੁੰਮਣ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਡਾਕਟਰ ਓਬਰਾਏ ਵੱਲੋਂ ਡੁਬਈ ਵਿਚ ਫਾਂਸੀ ਦੇ ਤਖਤੇ ਤੋਂ ਵਾਪਸ ਲਿਆ ਕੇ ਰੱਬ ਵੱਲੋਂ ਨਵਾਂ ਜੀਵਨ ਬਖਸ਼ਿਆ ਗਿਆ ਹੈ । ਭਾਈ ਘੁੰਮਣ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਡਾਕਟਰ ਓਬਰਾਏ ਵਲੋਂ ਤਿੰਨ ਪੰਜਾਬੀ ਨੌਜਵਾਨਾਂ ਸੁਖਵੀਰ ਸਿੰਘ ਡਰੋਲੀ ਕਲਾਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਅਤੇ ਜਤਿੰਦਰ ਕੁਮਾਰ ਬੰਗਾ ਵਿਚੋਂ ਸੁਖਵੀਰ ਸਿੰਘ ਡਰੋਲੀ ਆਪਣੇ ਪਿੰਡ ਮਾਪਿਆਂ ਕੋਲ ਵਾਪਸ ਪਹੁੰਚ ਚੁੱਕਿਆ ਹੈ ਸਮਾਜ ਸੇਵਾ ਖੇਤਰ ਵਿਚ ਬੇਮਿਸਾਲ ਯੋਗਦਾਨ ਲਈ ਡਾ.ਓਬਰਾਏ ਦਾ ਧੰਨਵਾਦ ਕਰਦਿਆਂ ਭਾਈ ਘੁੰਮਣ ਨੇ ਦੱਸਿਆ ਕਿ ਟਰੱਸਟ ਵੱਲੋਂ ਮਲੇਰਕੋਟਲਾ ਅਤੇ ਅਮਰਗੜ੍ਹ ਅੰਦਰ ਸ਼ਨੀ ਓਬਰਾਏ ਕਲੀਨੀਕਲ ਲੈਬਾਰਟਰੀਆਂ ਪੂਰੀ ਸਫਲਤਾ ਨਾਲ ਆਮ ਲੋਕਾਂ ਦੀ ਸ਼ਾਨਦਾਰ ਸੇਵਾਵਾਂ ਦੇ ਰਹੀਆਂ ਹਨ।
ਇਸ ਮੌਕੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੇ ਨਾਲ ਜਰਨਲ ਸਕੱਤਰ ਦਰਸ਼ਨ ਸਿੰਘ ਦਰਦੀ, ਖਜ਼ਾਨਚੀ ਨਰੇਸ਼ ਕੁਮਾਰ ਨਾਰੀਕੇ, ਜਤਿੰਦਰ ਸਿੰਘ ਮਹੌਲੀ, ਮਨਧੀਰ ਸਿੰਘ ਝੱਲ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ ਅਮਰਜੀਤ ਸਿੰਘ ਭੈਣੀ, ਜਥੇਦਾਰ ਬਹਾਦਰ ਸਿੰਘ ਭੂਦਨ ਅਤੇ ਗਿਆਨੀ ਅਵਤਾਰ ਸਿੰਘ ਬਧੇਸ਼ਾ ਆਦਿ ਟਰੱਸਟ ਅਹੁਦੇਦਾਰ ਤੇ ਕਿ ਪਤਵੰਤੇ ਵੀ ਹਾਜ਼ਰ ਸਨ।