ਛੁੱਟੀਆਂ ਨੂੰ ਲਾਹੇਵੰਦ ਬਣਾਉਣ ਲਈ ਬਣਾਓ ਸਮਾਂ ਸਾਰਣੀ - ਅਜੀਤ ਖੰਨਾ
ਪੰਜਾਬ ਦੇ ਸਕੂਲਾਂ ਚ ਜੂਨ ਮਹੀਨੇ ਚ ਬੱਚਿਆਂ ਨੂੰ ਇਕ ਮਹੀਨੇ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ ।ਇਹ ਛੁੱਟੀਆਂ ਆਏ ਵਰ੍ਹੇ ਸੂਬੇ ਅੰਦਰ ਪੈਣ ਵਾਲੀ ਅੱਤ ਦੀ ਗਰਮੀ ਨੂੰ ਧਿਆਨ ਚ ਰੱਖ ਕੇ ਕੀਤੀਆਂ ਜਾਂਦੀਆਂ ਹਨ।ਇੰਨਾ ਛੁੱਟੀਆਂ ਨੂੰ ਕਿੰਝ ਸਾਰਥਕ ਤੇ ਲਾਭਕਾਰੀ ਬਣਾ ਕੇ ਇੰਨਾ ਦਾ ਸਹੀ ਅਰਥਾਂ ਚ ਲਾਹਾ ਲਿਆ ਜਾਵੇ ਇਸ ਦੀ ਜ਼ਿੰਮੇਵਾਰੀ ਮਾਪਿਆਂ ਦੀ ਬਣਦੀ ਹੈ। ਕਿਉਂਕਿ ਬੱਚਿਆਂ ਨੂੰ ਤਾਂ ਛੁੱਟੀਆਂ ਦੀ ਖੁਸ਼ੀ ਹੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਖੂਬ ਮਸਤੀ ਦੇ ਮੂਡ ਚ ਹੁੰਦੇ ਹਨ। ਪੁਰਾਣੇ ਵਕਤਾਂ ਚ ਜਿਆਦਾਤਰ ਬੱਚੇ ਛੁੱਟੀਆਂ ਚ ਨਾਨਕੀ ਜਾਇਆ ਕਰਦੇ ਸਨ ਪਰ ਹੁਣ ਅਜਿਹਾ ਨਹੀਂ ਹੈ ।ਚਲੋ ਖੈਰ !ਹੁਣ ਜਮਾਨਾ ਬਦਲ ਗਿਆ ਹੈ ਤੇ ਆਪਾਂ ਗੱਲ ਕਰ ਰਹੇ ਸੀ ਬਦਲਦੇ ਜਮਾਨੇ ਦੀ ਕੇ ਛੁੱਟੀਆਂ ਨੂੰ ਸਾਰਥਕ ਬਣਾਉਣ ਦੀ।ਸਾਲ ਭਰ ਚੱਲਣ ਵਾਲੀ ਪੜ੍ਹਾਈ ਦੇ ਬੋਝ ਨੂੰ ਹਲਕਾ ਮਹਿਸੂਸ ਕਰਨ ਲਈ ਬੱਚਿਆਂ ਲਈ ਇਹ ਛੁੱਟੀਆਂ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਜਿਸ ਵਾਸਤੇ ਮਾਪਿਆਂ ਨੂੰ ਛੁੱਟੀਆਂ ਚ ਪੂਰੇ ਮਹੀਨੇ ਦਾ ਇੱਕ ਟਾਈਮ ਟੇਬਲ ( ਸਮਾਂ ਸਾਰਣੀ )ਬਣਾਉਣਾ ਚਾਹੀਦਾ ਹੈ ।ਜਿਸ ਵਿੱਚ ਇਹ ਤਹਿ ਕੀਤਾ ਜਾਵੇ ਕਿ ਛੁੱਟੀਆਂ ਚ ਕਿਸ ਕਿਸ ਦਿਨ ਕੀ ਕੀ ਕਰਨਾ ਹੈ ਤਾਂ ਜੋ ਛੁੱਟੀਆਂ ਦਾ ਸਹੀ ਇਸਤੇਮਾਲ ਹੋ ਸਕੇ। ਕਿਉਂਕਿ ਬੱਚਿਆਂ ਨੂੰ ਛੁੱਟੀਆਂ ਕੇਵਲ ਸੌਂ ਕੇ ਜਾਂ ਖੇਡ ਕੇ ਹੀ ਨਹੀਂ ਗੁਜ਼ਾਰਨੀਆਂ ਚਾਹੀਦੀਆਂ ਸਗੋਂ ਇੰਨਾ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ ।ਜਿਸ ਵਾਸਤੇ ਮਾਂ ਪਿਓ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕੇ ਉਹ ਪਰੋਪਰ ਟਾਈਮ ਟੇਬਲ ਬਣਾਉਣ ਤੇ ਉਸ ਮੁਤਾਬਕ ਹੀ ਬੱਚਿਆਂ ਨੂੰ ਸਮਾਂ ਦੇਣ।ਅਗਰ ਤੁਸੀਂ ਟਾਈਮ ਟੇਬਲ ਨਹੀਂ ਬਣਾਓਗੇ ਤਾਂ ਬੱਚੇ ਸਾਰੀਆਂ ਛੁੱਟੀਆਂ ਏਧਰ ਉਧਰ ਖੇਡ ਘੁੰਮ ਕੇ ਗੁਜ਼ਾਰ ਦੇਣਗੇ। ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕੇ ਜੇ ਤੁਸੀਂ ਬੱਚਿਆਂ ਦਾ ਛੁੱਟੀਆਂ ਚ ਧਿਆਨ ਨਹੀਂ ਰੱਖੋਗੇ ਤਾਂ ਤੁਹਾਡੇ ਲਈ ਕੋਈ ਮੁਸ਼ਕਲ ਵੀ ਖੜੀ ਹੋ ਸਕਦੀ ਹੈ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ।
ਸੋ ਛੁੱਟੀਆਂ ਚ ਟਾਈਮ ਟੇਬਲ ਜਰੂਰ ਬਣਾਓ ਜੋ ਇਸ ਤਰਾਂ ਦਾ ਹੋਵੇ ਕੇ ਪਹਿਲੇ ਦੋ ਹਫ਼ਤੇ ਸਕੂਲ ਦਾ ਸਾਰਾ ਹੋਮ ਵਰਕ ਮੁਕੰਮਲ ਕਰਵਾਇਆ ਜਾਵੇ ਤੇ ਨਾਲ ਹੀ ਥੋੜਾ ਵਕਤ ਬੱਚਿਆਂ ਨੂੰ ਘਰੇਲੂ ਖੇਡਾਂ ਖੇਡਣ ਲਈ ਦਿੱਤਾ ਜਾਵੇ ।ਉਹ ਖੇਡਾਂ ਜੋ ਘਰ ਅੰਦਰ ਜਾ ਸ਼ਾਮ ਵੇਲੇ ਘਰ ਦੇ ਨੇੜੇ ਤੇੜੇ ਖੇਡੀਆਂ ਜਾ ਸਕਦੀਆਂ ਹਨ ਕਿਉਂਕਿ ਗਰਮੀ ਨੂੰ ਧਿਆਨ ਰੱਖਦੇ ਹੋਏ ਬੱਚਿਆਂ ਨੂੰ ਘਰੋਂ ਬਾਹਰ ਧੁੱਪ ਚ ਭੇਜਣ ਤੋ ਗੁਰੇਜ਼ ਕੀਤਾ ਜਾਵੇ।ਇੰਨਾ ਖੇਡਾਂ ਚ ਕੈਰਮ ਬੋਰਡ, ਲੂਡੋ ਤੇ ਪੀਚੋ ਵਗੈਰਾ ਤੇ ਥੋੜਾ ਬਹੁਤ ਟੀਵੀ ਵਗੈਰਾ ਵੇਖਣ ਦਾ ਵਕਤ ਦੇਣਾ ਜਰੂਰੀ ਹੈ ।ਜਿਸ ਨਾਲ ਬੱਚਾ ਮਾਨਸਿਕ ਤੌਰ ਤੇ ਤਰੋ ਤਾਜ਼ਾ ਮਹਿਸੂਸ ਕਰੇਗਾ।ਉਸਦਾ ਹੋਮ ਵਰਕ ਕਰਨ ਨੂੰ ਮਨ ਕਰੇਗਾ।ਉਸ ਨੂੰ ਜਾਪੇਗਾ ਕਿ ਉਸਦੇ ਮਾਤਾ ਪਿਤਾ ਉਸ ਨੂੰ ਪਿਆਰ ਕਰਦੇ ਹਨ ਤੇ ਉਸਦਾ ਖ਼ਿਆਲ ਰੱਖਦੇ ਹਨ। ਨਾਲ ਹੀ ਬੱਚਿਆ ਨੂੰ ਛੁੱਟੀਆਂ ਦਾ ਪੂਰਾ ਅਨੰਦ ਲੈਣ ਦਿਓ। ਉਨਾਂ ਦੇ ਖਾਣ ਪੀਣ ਦਾ ਪੂਰਾ ਖ਼ਿਆਲ ਰੱਖੋ ।ਉਨਾਂ ਨੂੰ ਜਿੰਨਾ ਹੋ ਸਕੇ ਲਿਕਵਿਡ ਦਿਉ ਤੇ ਠੰਡੀਆਂ ਚੀਜ਼ਾਂ ਖਾਣ ਤੋਂ ਵਰਜ਼ੋ।ਧੁੱਪ ਚ ਜਾਣ ਤੋਂ ਮਨਾ ਕਰੋ।ਇਸ ਪਿੱਛੋਂ ਤੀਸਰੇ ਹਫ਼ਤੇ 5-7 ਦਿਨਾਂ ਵਾਸਤੇ ਬੱਚਿਆਂ ਨੂੰ ਕਿਸੇ ਪਹਾੜੀ ਇਲਾਕੇ ਜਾ ਠੰਡੀ ਜਗ੍ਹਾ ਉੱਤੇ ਘੁੰਮਾਉਣ ਲੈ ਕੇ ਜਾਵੋ।ਜਿਸ ਨਾਲ ਬੱਚੇ ਮਨੋਰੰਜਨ ਕਰਨਗੇ ਤੇ ਉੱਨਾਂ ਦਾ ਮਨ ਹੋਰ ਤਰੋ ਤਾਜ਼ਾ ਹੋ ਜਾਵੇਗਾ ਅਤੇ ਨਾਲ ਹੀ ਉਨਾਂ ਨੂੰ ਕੁਝ ਨਵਾਂ ਵੀ ਸਿੱਖਣ ਨੂੰ ਮਿਲੇਗਾ। ਸੋ ਟੂਰ ਤੇ ਬੱਚਿਆਂ ਨੂੰ ਖੂਬ ਮਨੋਰੰਜਨ ਕਰੋ ।ਇਸ ਤਰਾਂ ਜਦੋ ਉਹ ਵਾਪਸ ਸਕੂਲ ਚ ਜਾਣਗੇ ਤਾਂ ਉਨਾਂ ਦਾ ਪੜ੍ਹਾਈ ਚ ਪੂਰਾ ਮਨ ਲੱਗੇਗਾ ਅਤੇ ਆਪਣੇ ਸਾਥੀ ਬੱਚਿਆਂ ਨਾਲ ਆਪਣੀਆਂ ਛੁੱਟੀਆਂ ਦੀਆਂ ਯਾਦਾਂ ਸਾਂਝੀਆਂ ਕਰਕੇ ਉਨਾਂ ਨੂੰ ਖੁਸ਼ੀ ਮਿਲੇਗੀ। ਜੇ ਤੁਹਾਡਾ ਬਜ਼ਟ ਬੱਚਿਆਂ ਨੂੰ ਘੁੰਮਾਉਣ ਲਈ ਲੈ ਕੇ ਜਾਣ ਦਾ ਨਹੀਂ ਹੈ ਤਾਂ ਵੀ ਕੋਈ ਗੱਲ ਨਹੀਂ ।ਫਿਰ ਤੁਸੀਂ ਬੱਚਿਆਂ ਦਾ ਰਿਵਾਇਤੀ ਖੇਡਾਂ ਵਾਸਤੇ ਸਮਾਂ ਨਿਸ਼ਚਿਤ ਕਰ ਸਕਦੇ ਹੋ।ਛੁੱਟੀਆਂ ਦੇ ਅਖੀਰਲੇ ਹਫ਼ਤੇ ਬੱਚਿਆਂ ਨੂੰ ਪੜ੍ਹਾਈ ਸ਼ੁਰੂ ਕਰਨ ਲਈ ਮੁੜ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਸਵੇਰੇ ਸ਼ਾਮ ਇਕ ਇਕ ਘੰਟਾ ਸਟੱਡੀ ਲਈ ਟਾਈਮ ਟੇਬਲ ਚ ਰੱਖੋ ਉਸ ਮਗਰੋਂ ਕੁਝ ਸਮਾਂ ਉਨਾਂ ਨਾਲ ਘਰੇਲੂ ਗਲੰਬਤਾਂ ਕਰੋ ਤੇ ਆਪਣੀ ਜਿੰਦਗੀ ਦੇ ਪੁਰਾਣੇ ਤਜ਼ਰਬੇ ਸਾਂਝੇ ਕਰੋ ਜੋ ਉਨਾਂ ਲਈ ਭਵਿੱਖ ਚ ਕਾਰਗਰ ਸਾਬਤ ਹੋਣਗੇ।ਬੱਚਿਆਂ ਨਾਲ ਹਾਸਾ ਠੱਠਾ ਵੀ ਕਰਦੇ ਰਹੋ।ਇਸ ਤਰਾਂ ਉਹ ਸਕੂਲ ਜਾਣ ਤੋਂ ਪਹਿਲਾਂ ਮਾਨਸਿਕ ਤੌਰ ਤੇ ਮੁੜ ਤਿਆਰ ਹੋ ਜਾਣਗੇ ਤੇ ਛੁੱਟੀਆਂ ਦਾ ਪੂਰਾ ਮਜ਼ਾ ਵੀ ਲੈ ਸਕਣਗੇ। ਅਤੇ ਨਾਲ ਹੀ ਛੁੱਟੀਆਂ ਉਪਰੰਤ ਸਕੂਲ ਖੁੱਲ੍ਹਣ ਤੇ ਉਨਾਂ ਦਾ ਪੜ੍ਹਾਈ ਚ ਪੂਰਾ ਮਨ ਲੱਗੇਗਾ।ਸੋ ਮਾਪਿਆਂ ਨੂੰ ਬੱਚਿਆਂ ਲਈ ਛੁੱਟੀਆਂ ਚ ਟਾਈਮ ਟੇਬਲ ਜਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਨਿਯਮਬੱਧ ਛੁੱਟੀਆਂ ਬਿਤਾਆ ਸਕਣ ।
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.