ਭਾਜਪਾ ਆਗੂ ਨਾਮਵਰ Tubewell Engineer ਗੁਰਦਰਸ਼ਨ ਸੈਣੀ ਨੇ ਡੇਰਾ ਬੱਸੀ ਲ਼ਈ ਫਰੀ ਪਾਣੀ ਦੀ ਸਪਲਾਈ ਕੀਤੀ ਸ਼ੁਰੂ, ਗੁਰੂ ਅਰਜੁਨ ਦੇਵ ਦੀ ਯਾਦ ਚ ਸ਼ੁਰੂ ਕੀਤੀ ਲੋਕ ਸੇਵਾ (ਵੀਡੀਓ ਵੀ ਦੇਖੋ)
- ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤੀ,ਸ਼ਲਾਘਾਯੋਗ ਕਦਮ
ਡੇਰਾਬੱਸੀ 1 ਜੂਨ, 2025: Derabassi ਚ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਵਧ ਰਹੀ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਏ, ਡੇਰਾਬੱਸੀ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਪਾਣੀ ਦੇ ਚਾਰ ਟੈਂਕਰ ਸ਼ਹਿਰ ਵਾਸੀਆਂ ਲਈ ਸਮਰਪਿਤ ਕੀਤੇ ਗਏ ਹਨ। ਇਹ ਟੈਂਕਰ ਉਨਾਂ ਦੇ ਸਵਰਗੀ ਪਿਤਾ ਗੁਰਨਾਮ ਸਿੰਘ ਦੇ ਨਾਂ 'ਤੇ ਚੱਲ ਰਹੇ "ਗੁਰਨਾਮ ਸਿੰਘ ਸੈਣੀ ਚੈਰੀਟੇਬਲ ਟਰਸਟ" ਵੱਲੋਂ ਚਲਾਏ ਜਾਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/2072236616605015
ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਇਹ ਮੁਫ਼ਤ ਪਾਣੀ ਸੇਵਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ। ਉਨਾਂ ਗੁਰਬਾਣੀ ਦੇ ਵਿਚਾਰ "ਪਹਿਲਾਂ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ" ਨੂੰ ਆਧਾਰ ਬਣਾਉਂਦੇ ਹੋਏ ਕਿਹਾ ਕਿ ਇਹ ਯਤਨ ਸਿਰਫ਼ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਨਹੀਂ, ਸਗੋਂ ਇਕ ਸੇਵਾ ਭਾਵਨਾ ਦੇ ਤਹਿਤ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਤੰਗ ਗਲੀਆਂ ਲਈ ਦੋ ਛੋਟੇ (1500 ਲੀਟਰ) ਅਤੇ ਦੋ ਵੱਡੇ (3500 ਲੀਟਰ) ਟੈਂਕਰ ਤਿਆਰ ਕਰਵਾਏ ਗਏ ਹਨ। ਇਹ ਸੇਵਾ ਧਰਮ ਜਾਂ ਜਾਤੀ ਤੋਂ ਉਪਰ ਉੱਠ ਕੇ, ਹਰ ਨਾਗਰਿਕ ਲਈ ਉਪਲਬਧ ਹੋਵੇਗੀ ।ਇਸ ਮੌਕੇ ਸੈਣੀ ਨੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਅਪੀਲ ਕੀਤੀ ਕਿ ਉਹ ਇਸ ਸੇਵਾ ਨੂੰ ਕਬੂਲ ਕਰਨ ਅਤੇ ਹੋਰ ਭਵਿੱਖੀ ਸੇਵਾਵਾਂ ਲਈ ਉਨਾਂ ਨੂੰ ਹੋਸਲਾ ਦੇਣਗੇ। ਇਸ ਮੌਕੇ ਸਮਾਜ ਸੇਵੀ ਮੁਕੇਸ਼ ਗਾਂਧੀ, ਸਮਾਜ ਸੇਵੀ ਹਰਪ੍ਰੀਤ ਸਿੰਘ ਟਿੰਕੂ, ਸੰਨਤ ਭਾਰਦਵਾਜ ,ਪੁਸ਼ਪਿੰਦਰ ਮਹਿਤਾ ,ਟੋਨੀ ਸੈਣੀ ਸਮੇਤ ਕਾਫੀ ਸੰਖਿਆ ਚ ਭਾਜਪਾ ਆਗੂ ਮਜੂਦ ਸਨ।