ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਨੂੰ ਨਵੀਂ ਦਿੱਖ ਦੇਣ ਲਈ ਸ਼ੁਰੂ ਕੀਤੀ ਕਵਾਇਦ ਹਾਲਾਤ ਦਾ ਜਾਇਜ਼ਾ ਲੈਣ ਲਈ ਤਿੰਨ ਅਬਜਰਵਰ ਲਾਏ
Baljit Balli/ Babushahi News Netowrk
ਚੰਡੀਗੜ੍ਹ 11 ਜੂਨ 2026 ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਹਾਲਤ ਸੁਧਾਰਨ ਅਤੇ ਇਸ ਨੂੰ ਨਵੀਂ ਦਿੱਖ ਦੇਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ ਕਾਂਗਰਸ ਪ੍ਰਧਾਨ ਵੱਲੋਂ ਪੰਜਾਬ ਦੀ ਤਾਜ਼ਾ ਸਿਆਸੀ ਹਾਲਤ ਅਤੇ ਕਾਂਗਰਸ ਪਾਰਟੀ ਦੇ ਅੰਦਰੂਨੀ ਸੰਕਟ ਬਾਰੇ ਜਾਇਜ਼ਾ ਲੈਣ ਅਤੇ ਰਿਪੋਰਟ ਤਿਆਰ ਕਰਨ ਲਈ ਤਿੰਨ ਅਬਜਰਵਰ ਲਾਉਣ ਦਾ ਐਲਾਨ ਕੀਤਾ ਹੈ ਪਾਰਟੀ ਦੇ ਜਨਰਲ ਸੈਕਟਰੀ ਕੇਸੀ ਵਿਨਿੰਗ ਗੋਪਾਲ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਇਹ ਤਿੰਨ ਹਜ਼ਾਰਾਂ ਦੇ ਨਾਂ ਹਨ
ਅਜੇ ਮਾਕਨ ਮੀਨਾਕਸ਼ੀ ਨਾਟਰਾਜਨ ਅਤੇ ਭਜਨ ਲਾਲ ਜਾਟਵ
ਪਤਾ ਲੱਗਾ ਹੈ ਕਿ ਤਿੰਨ ਮੈਂਬਰੀ ਅਬਜਰਵਰ ਟੀਮ ਲਾਉਣ ਦਾ ਇਹ ਫੈਸਲਾ ਪਾਰਟੀ ਪ੍ਰਧਾਨ ਅਤੇ ਰਾਹੁਲ ਗਾਂਧੀ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਨੇਤਾਵਾਂ ਨਾਲ ਵੱਖ-ਵੱਖ ਕੀਤੀਆਂ ਗਈਆਂ ਮੀਟਿੰਗਾਂ ਅਤੇ ਉਹਨਾਂ ਦੀ ਪੰਜਾਬ ਬਾਰੇ ਰਾਇ ਲਏ ਜਾਣ ਤੋਂ ਬਾਅਦ ਹੀ ਕੀਤਾ ਹੈ ਜਿਸ ਦਾ ਅਰਥ ਇਹ ਹੈ ਕਿ ਹਾਈ ਕਮਾਂਡ ਅਜੇ ਤੱਕ ਵੀ ਕੋਈ ਸਪਸ਼ਟ ਨਿਰਨਾ ਲੈਣ ਦੀ ਸਥਿਤੀ ਵਿੱਚ ਨਹੀਂ ਹੈ ਅਤੇ ਉਹ ਪੰਜਾਬ ਵਿੱਚ ਗਰਾਊਂਡ ਹਾਲਤ ਦਾ ਜਾਇਜ਼ਾ ਲੈ ਕੇ ਫਿਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਕੋਈ ਅਦਲਾ ਬਦਲੀ ਕਰਨਾ ਚਾਹੁੰਦੇ ਹਨ ਵੈਸੇ ਵੀ ਕਾਂਗਰਸ ਹਾਈ ਕਮਾਂਡ ਦੀ ਇਹ ਪਿਛਲੀ ਰਵਾਇਤ ਹੈ ਕਿ ਉਹ ਸਟੇਟ ਲੀਡਰਸ਼ਿਪ ਦੀ ਤਬਦੀਲੀ ਸਿੱਧੀ ਘੱਟ ਕਰਦੇ ਹਨ ਅਤੇ ਅਜਿਹੀਆਂ ਅਬਜਰਵਰ ਟੀਮਾਂ ਭੇਜ ਕੇ ਰਿਪੋਰਟ ਲੈ ਕੇ ਫਿਰ ਹੀ ਵੱਡੇ ਫੈਸਲੇ ਲੈਂਦੇ ਹਨ ਪੰਜਾਬ ਦੇ ਮਾਮਲੇ ਵਿੱਚ ਤਾਂ ਇਹ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ.
ਇਹ ਵੀ ਜ਼ਿਕਰ ਹੈ ਕਿ ਅਬਜਰਵਰ ਭੇਜਣ ਦਾ ਫੈਸਲਾ ਅੱਜ ਦਿੱਲੀ ਵਿੱਚ ਬੁਲਾਈ ਗਈ ਉਸ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਜਿਸ ਵਿੱਚ ਕਿ ਸਾਰੇ ਸੂਬਿਆਂ ਦੇ ਸੂਬਾਈ ਪ੍ਰਧਾਨ ਅਤੇ ਸੂਬਿਆਂ ਦੇ ਇੰਚਾਰਜ ਬੁਲਾਏ ਗਏ ਸਨ ਜਿਸ ਵਿੱਚ ਪੰਜਾਬ ਸਮੇਤ ਕੁਝ ਹੋਰ ਰਾਜਾਂ ਦੀਆਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਚਾਰ ਕੀਤਾ ਗਿਆ ਸੀ.
- Download Babushahi App
-
-