ਕੁਲਵੰਤ ਸਿੰਗਲਾ ਨੂੰ ਸਨਮਾਨਿਤ ਕਰਦੇ ਹਾਜਰੀਨ
ਦੀਦਾਰ ਗੁਰਨਾ
ਬਰੇਟਾ 9 ਅਪ੍ਰੈਲ 2026 : ਬਰੇਟਾ ਸ਼ਹਿਰ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ਅਤੇ ਇਤਿਹਾਸਕ ਵੱਡਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਲਾਕ ਕਾਂਗਰਸ ਕਮੇਟੀ ਬਰੇਟਾ, ਸਿਟੀ ਕਾਂਗਰਸ ਕਮੇਟੀ, ਸ਼ਹਿਰ ਦੇ ਨਿਵਾਸੀਆਂ ਅਤੇ ਵੱਖ-ਵੱਖ ਸਮਾਜਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ , ਇਹ ਸਮਾਗਮ ਸਥਾਨਕ ਅਨਾਜ ਮੰਡੀ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਸ੍ਰੀ ਕੁਲਵੰਤ ਰਾਏ ਸਿੰਗਲਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ
ਜ਼ਿਕਰਯੋਗ ਹੈ ਕਿ ਕੁਲਵੰਤ ਰਾਏ ਸਿੰਗਲਾ ਦੀ ਨਿਯੁਕਤੀ ਕਾਂਗਰਸ ਪਾਰਟੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦੇ ਤਹਿਤ ਕੀਤੀ ਗਈ ਹੈ, ਜਿਸਦਾ ਉਦੇਸ਼ ਜ਼ਿਲ੍ਹਾ ਪੱਧਰ ‘ਤੇ ਪਾਰਟੀ ਦੀ ਗ੍ਰਿਫ਼ਤ ਮਜ਼ਬੂਤ ਕਰਨਾ ਹੈ , ਇਸ ਕਾਰਨ ਬਰੇਟਾ ਵਿੱਚ ਹੋਇਆ ਇਹ ਸਮਾਗਮ ਸਿਰਫ਼ ਇੱਕ ਸਨਮਾਨ ਸਮਾਰੋਹ ਹੀ ਨਹੀਂ, ਸਗੋਂ ਕਾਂਗਰਸ ਦੀ ਇਕਜੁੱਟਤਾ ਅਤੇ ਤਾਕਤ ਦਾ ਪ੍ਰਤੀਕ ਵੀ ਬਣ ਕੇ ਸਾਹਮਣੇ ਆਇਆ। ਸਮਾਗਮ ਦੌਰਾਨ ਦੁਪਹਿਰ ਤੋਂ ਹੀ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ ਅਤੇ ਅਨਾਜ ਮੰਡੀ ਦਾ ਪੂਰਾ ਪ੍ਰੰਗਣ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ , ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਏ ਲੋਕਾਂ ਨੇ ਆਪਣੇ ਨੇਤਾ ਪ੍ਰਤੀ ਪਿਆਰ ਅਤੇ ਭਰੋਸੇ ਦਾ ਪ੍ਰਗਟਾਵਾ ਕੀਤਾ , ਮੰਚ ‘ਤੇ ਪਹੁੰਚਣ ‘ਤੇ ਕੁਲਵੰਤ ਰਾਏ ਸਿੰਗਲਾ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ, ਸਿਰੋਪੇ ਦੇ ਕੇ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ
ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਵਿੱਚ ਗਊਸ਼ਾਲਾ ਕਮੇਟੀ ਵੱਡੀ, ਗਊਸ਼ਾਲਾ ਕਮੇਟੀ ਛੋਟੀ, ਰਾਮ ਬਾਗ ਭਲਾਈ ਕਮੇਟੀ, ਭਾਰਤੀਆ ਮਹਾਵੀਰ ਦਲ, ਗੀਤਾ ਭਵਨ ਕਮੇਟੀ, ਖੱਟੂ ਸ਼ਿਆਮ ਸੇਵਾ ਸੰਮਤੀ, ਰਵਿਦਾਸ ਸਭਾ, ਬਾਲਮੀਕੀ ਵੈਲਫੇਅਰ ਕਮੇਟੀ, ਰੇਗਰ ਸਮਾਜ ਸੇਵਾ ਕਮੇਟੀ, ਆਸਰਾ ਕਲੱਬ, ਸੰਤੋਸ਼ੀ ਮਾਤਾ ਧਰਮਸ਼ਾਲਾ ਕਮੇਟੀ, ਬਾਬਾ ਵਿਸ਼ਵਕਰਮਾ ਵੈਲਫੇਅਰ ਐਸੋਸੀਏਸ਼ਨ, ਨੌਜਵਾਨ ਸਪੋਰਟਸ ਕਲੱਬ ਅਤੇ ਹੋਰ ਕਈ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ। ਇਨ੍ਹਾਂ ਸਾਰੀਆਂ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਸਿੰਗਲਾ ਦੇ ਹੱਕ ਵਿੱਚ ਆਪਣਾ ਸਮਰਥਨ ਦਿੱਤਾ। ਇਸ ਤੋਂ ਇਲਾਵਾ ਵਪਾਰਕ ਵਰਗਾਂ ਦੀ ਭਾਗੀਦਾਰੀ ਵੀ ਖਾਸ ਰਹੀ। ਆੜ੍ਹਤੀਆ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ, ਗੋਲਡ ਸਮਿਥ ਐਸੋਸੀਏਸ਼ਨ, ਕਰਿਆਨਾ ਯੂਨੀਅਨ, ਬਸਾਤੀ ਦੁਕਾਨ ਵੈਲਫੇਅਰ ਐਸੋਸੀਏਸ਼ਨ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਐਸੋਸੀਏਸ਼ਨ, ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਪ੍ਰੈਸ ਕਲੱਬ ਬਰੇਟਾ ਦੇ ਮੈਂਬਰਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਸਿੰਗਲਾ ਨੂੰ ਵਧਾਈ ਦਿੱਤੀ , ਉਨ੍ਹਾਂ ਕਿਹਾ ਕਿ ਸਿੰਗਲਾ ਹਮੇਸ਼ਾਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਰਹੇ ਹਨ ਅਤੇ ਅਗਾਂਹ ਵੀ ਇਹ ਸੇਵਾ ਜਾਰੀ ਰੱਖਣਗੇ
ਸਮਾਗਮ ਵਿੱਚ ਨੌਜਵਾਨ ਅਤੇ ਮਹਿਲਾ ਵਰਗ ਦੀ ਭਾਗੀਦਾਰੀ ਵੀ ਕਾਫ਼ੀ ਪ੍ਰੇਰਣਾਦਾਇਕ ਰਹੀ , ਯੂਥ ਕਾਂਗਰਸ ਕਮੇਟੀ, ਐੱਨਐੱਸਯੂਆਈ, ਮਹਿਲਾ ਕਾਂਗਰਸ ਕਮੇਟੀ ਅਤੇ ਹੋਰ ਨੌਜਵਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹ ਗੱਲ ਸਪਸ਼ਟ ਸੀ ਕਿ ਨਵੀਂ ਪੀੜ੍ਹੀ ਵੀ ਕਾਂਗਰਸ ਪਾਰਟੀ ਨਾਲ ਜੁੜ ਕੇ ਆਪਣਾ ਭਵਿੱਖ ਦੇਖ ਰਹੀ ਹੈ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਬਰੇਟਾ ਦੇ ਪ੍ਰਧਾਨ ਸਵਰਨ ਸਿੰਘ ਖਡਾਲ, ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਗੋਪਾਲ ਸ਼ਰਮਾ, ਲਾਲੂ ਭਾਰਤਵਾਜ, ਸੁੱਖਾ ਸਿੰਘ ਧਲੇਵਾਂ,ਸੁਰੇਸ਼ ਸ਼ਰਮਾ, ਸੁਮਿਤ ਕੁਮਾਰ ਗਰਗ, ਮੱਖਣ ਲਾਲ ਸ਼ਰਮਾ, ਮੋਹਨ ਸਿੰਘ (ਸਾਬਕਾ ਸਰਪੰਚ), ਸਤਿਗੁਰ ਸਿੰਘ (ਸਾਬਕਾ ਸਰਪੰਚ), ਮੋਨੀ ਸਿੰਘ ਗੋਬਿੰਦਪੁਰਾ, ਸੁਖਜਿੰਦਰ ਸਿੰਘ ਨਿਕਾ, ਕਰਮਜੀਤ ਸਿੰਘ ਸੰਗਰੇੜੀ, ਅਵਤਾਰ ਸਿੰਘ (ਸਾਬਕਾ ਮੀਤ ਪ੍ਰਧਾਨ), ਗਾਂਧੀ ਰਾਮ ਸਿੰਘਲਾ ਪ੍ਰਧਾਨ ਨਗਰ ਕੌਂਸਲ ਗਿਆਨ ਚੰਦ ਸਿੰਗਲਾ ਚੇਅਰਮੈਨ ਮਾਰਕੇਟ ਕਮੇਟੀ ਸਤਿ ਪਾਲ ਮੂਲੇਵਾਲਾ ਅਮਨ ਸਿੰਗਲਾ ਐੱਮਸੀ ਡਬਲਾ ਸਿੰਘ ਐੱਮਸੀ ਪ੍ਰਕਾਸ਼ ਸਿੰਘ ਐੱਮਸੀ ਸੁਖਪਾਲ ਸਿੰਘ ਐਮਸੀ, ਸੁਖਪਾਲ ਸਿੰਘ ਐਮਸੀ ਅਨੂ ਸ਼ਰਮਾ ਰਾਮ ਲਾਜ ਸਿੰਘ ਰਮੇਸ਼ ਕੁਮਾਰ ਟੇਨੀ ਗੁਰਲਾਲ ਸਿੰਘ ਵਾਈਸ ਚੇਅਰਮੈਨ ਅਮਰੀਕ ਸਿੰਘ ਜੇਏ ਜਗਦੀਪ ਦਾਤੇਵਾਸ ਨਵੀਂਨ ਕਲਾ ਗੁਰਬਿੰਦਰ ਸਵੀਟੀ ਥਾਣਾ ਕੁਲਰੀਆਂ ਮੰਗੂ ਸਿੰਘ ਸੋਨੀ ਕੁਲਰੀਆਂ ਗੁਰਵਿੰਦਰ ਭੁਕਦਿਆਲ ਗੁਰਸੇਵਕ ਜਸਵੀਰ ਸਰਪੰਚ ਸਤਿ ਪਾਲ ਖਾਨਗੜ੍ਹ ਅਤੇ ਹੋਰ ਕਈ ਪ੍ਰਮੁੱਖ ਆਗੂ ਮੌਜੂਦ ਸਨ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਸਮਾਜਕ ਆਗੂਆਂ ਨੇ ਵੀ ਸਮਾਗਮ ਵਿੱਚ ਭਰਪੂਰ ਹਾਜ਼ਰੀ ਲਗਵਾਈ। ਉਨ੍ਹਾਂ ਕਿਹਾ ਕਿ ਕੁਲਵੰਤ ਰਾਏ ਸਿੰਗਲਾ ਇੱਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੇ ਆਗੂ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਜ਼ਿਲ੍ਹਾ ਮਾਨਸਾ ਵਿੱਚ ਕਾਂਗਰਸ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ।
ਆਪਣੇ ਸੰਬੋਧਨ ਵਿੱਚ ਕੁਲਵੰਤ ਰਾਏ ਸਿੰਗਲਾ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕਮਰਕੱਸ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪਾਰਟੀ ਦੇ ਮਿਸ਼ਨ ਨੂੰ ਅੱਗੇ ਵਧਾਉਣ।
ਓਨਾ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਆਈ ਹੈ ਅਤੇ ਅਗਾਂਹ ਵੀ ਇਹ ਲੜਾਈ ਜਾਰੀ ਰਹੇਗੀ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਹਰ ਵਰਗ ਦੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਗੇ
ਸਮਾਗਮ ਦੌਰਾਨ ਵੱਖ-ਵੱਖ ਵਕਤਾਵਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਜ਼ਿਲ੍ਹਾ ਮਾਨਸਾ ਵਿੱਚ ਇੱਕ ਨਵੀਂ ਦਿਸ਼ਾ ਵੱਲ ਵਧੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਇਕਜੁੱਟ ਹੋ ਕੇ ਕੰਮ ਕਰਨਗੇ ਤਾਂ ਜੋ ਆਉਣ ਵਾਲੇ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਜਾ ਸਕੇ
ਅੰਤ ਵਿੱਚ ਸਾਰੇ ਹਾਜ਼ਰੀਨ ਨੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਅਤੇ ਕੁਲਵੰਤ ਰਾਏ ਸਿੰਗਲਾ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜੇ ਰਹਿਣਗੇ। ਇਸ ਤਰ੍ਹਾਂ ਬਰੇਟਾ ਵਿੱਚ ਹੋਇਆ ਇਹ ਵੱਡਾ ਸਮਾਗਮ ਸਿਰਫ਼ ਇੱਕ ਸਨਮਾਨ ਸਮਾਰੋਹ ਨਹੀਂ ਸੀ, ਸਗੋਂ ਕਾਂਗਰਸ ਪਾਰਟੀ ਦੀ ਇਕਤਾ, ਤਾਕਤ ਅਤੇ ਲੋਕਾਂ ਵਿੱਚ ਵਧ ਰਹੀ ਪਕੜ ਦਾ ਵੱਡਾ ਪ੍ਰਦਰਸ਼ਨ ਸਾਬਤ ਹੋਇਆ , ਇਸ ਮੌਕੇ ਮਾਸ਼ਾ ਸਰਪੰਚ ਫੌਜਾ ਸਿੰਘ ਸਰਪੰਚ ਸਤਪਾਲ ਸਿੰਘ ਪ੍ਰਵੀਨ ਕੁਮਾਰ ਬੋਬੀ ਗੁਰਦਿੱਤ ਹੀਰਾ ਸੁਖਦੇਵ ਸਿੰਘ ਸਰਪੰਚ ਅੰਮ੍ਰਿਤ ਪਾਲ ਕਿਸ਼ਨਗਰ ਗੁਰਮੀਤ ਸਿੰਘ ਬਾਵਾ ਕਰਮਜੀਤ ਸਿੰਘ ਚਰਨਜੀਤ ਸਿੰਘ ਸਰਪੰਚ ਕ੍ਰਿਸ਼ਨਦੇਵ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ
Click to Follow Babushahi Facebook page →