ਫੂਡ ਸੇਫਟੀ ਪੰਦਰਵਾੜੇ ਦੌਰਾਨ ਲਾਇਆ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ 9 ਅਪ੍ਰੈਲ 2026- ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਸ਼ਾਖਾ ਵੱਲੋਂ ਸਰਕਾਰੀ ਸਕੂਲ ਬੱਬਰੀ ਵਿਖੇ ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਦੀ ਅਗੁਵਾਈ ਹੇਠ ਇਕ ਕੈਂਪ ਲਗਾਇਆ ਗਿਆ । ਜਿਸ ਵਿੱਚ ਫੂਡ ਸੇਫਟੀ ਆਨ ਵ੍ਹੀਲ ਵੈਨ ਵੱਲੋ ਖਾਦ ਪਦਾਰਥਾਂ ਦੇ ਸੈਂਪਲ ਚੈੱਕ ਕਰਕੇ ਦੱਸੇ ਗਏ। ਇਸ ਮੌਕੇ ਬੱਚਿਆਂ ਨੂੰ fssai ਦੇ ਨਿਯਮਾਂ ਬਾਰੇ ਦੱਸਿਆ ਗਿਆ। ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਨੇ ਦੱਸਿਆ ਕਿ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਮੁਹਇਆ ਕਰਵਾਉਣ ਲਈ ਸਰਕਾਰ ਲਗਾਤਰ ਯਤਨ ਕਰ ਰਹੀ ਹੈ। ਲੋਕਾਂ ਨੂੰ ਖਾਦ ਪਦਾਰਥਾਂ ਦੀ ਗੁਣਵੱਤਾ ਬਾਰੇ ਦੱਸਿਆ ਜਾ ਰਿਹਾ ਹੈ। ਜਾਗਰੂਕਤਾ ਦੇ ਨਾਲ ਹੀ ਸੰਪਲਿੰਗ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ।
ਅੱਜ ਸਕੂਲ ਦੇ ਵਿਦਿਆਰਥੀਆਂ ਨੂੰ ਖਾਦ ਪਦਾਰਥਾਂ ਵਿੱਚ ਮਿਲਾਵਟ ਦੀ ਪਛਾਣ ਬਾਰੇ ਦੱਸਿਆ ਗਿਆ ਹੈ। fssai ਦੇ ਨਿਯਮਾਂ ਬਾਰੇ ਵੀ ਦੱਸਿਆ ਗਿਆ। ਉਨਾਂ ਦੱਸਿਆ ਕਿ ਖਾਦ ਪਦਾਰਥਾਂ ਦੀ ਵਿੱਕਰੀ ਸਬੰਧੀ ਸਰਕਾਰ ਨੇ ਹੁਨ ਦੇਢ ਕਰੋੜ ਤੱਕ ਦੀ ਲਿਮਟ ਤੱਕ ਰਜਿਸਟ੍ਰੇਸ਼ਨ ਅਤੇ ਡੇਢ ਕਰੋੜ ਤੋਂ ਲੇ ਕੇ 30 ਕਰੋੜ ਤੱਕ ਸਟੇਟ ਲਾਇਸੈਂਸ ਦੀ ਮਨਜ਼ੂਰੀ ਦੇ ਦਿੱਤੀ ਹੈ । 30 ਕਰੋੜ ਤੱਕ ਦੇ ਲਿਮਟ ਤੋਂ ਵੱਧ ਤੇ ਸੈਂਟਰ ਲਾਇਸੈਂਸ ਜਾਰੀ ਹੋਵੇਗਾ। ਖੇਤਰ ਦੇ ਸਮੂਹ ਦੁਕਾਨਦਾਰਾਂ ਨੂੰ ਜਰੂਰੀ ਹਿਦਾਇਤਾਂ ਦੀ ਪਾਲਣਾ ਸਬੰਧੀ ਕਿਹਾ ਗਿਆ ਹੈ। ਇਸ ਮੌਕੇ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।
Click to Follow Babushahi Facebook page →