AAP ਦੀ ਵੂਮੈਨ MLA ਨੇ ਖੇਤੀਬਾੜੀ ਮੰਤਰੀ ਪੰਜਾਬ ਨੂੰ ਕੀਤੀ ਖੇਤੀਬਾੜੀ ਅਫ਼ਸਰ ਦੀ ਸ਼ਿਕਾਇਤ
ਚੰਡੀਗੜ੍ਹ 9 ਐਪ੍ਰਲ 2026
ਰਵੀ ਜੱਖੂ
ਬਾਬੂਸ਼ਾਹੀ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ MLA ਪ੍ਰੋ ਬਲਜਿੰਦਰ ਕੌਰ ਜੋ ਚੀਫ਼ ਵ੍ਹਿਪ ਵੀ ਹਨ ਉਹਨਾ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੂੰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਹਰਬੰਸ ਸਿੰਘ ਦੀ ਬਦਲੀ ਕਰਵਾਉਣ ਦੀ ਅਤੇ ਕਾਰਵਾਈ ਕਰਨ ਦੀ ਸ਼ਿਕਾਇਤ ਕੀਤੀ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਅਫ਼ਸਰ ਦੀ ਸ਼ਿਕਾਇਤ ਬਹੁਤ ਆਉਂਦੀਆਂ ਹਨ ਕਿ ਇਹ ਕਿਸੇ ਵੀ ਕੰਮ ਵਿੱਚ ਸਹਿਯੋਗ ਨਹੀਂ ਕਰਦਾ ਹੁਣ ਦੇਖਣਾ ਹੋਵੇਗਾ ਕਿ ਇਸ ਅਫਸਰ ਤੇ ਕੀ ਕਾਰਵਾਈ ਹੁੰਦੀ ਹੈ।
Click to Follow Babushahi Facebook page →