ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਦੀ ਮੀਟਿੰਗ
ਚੰਡੀਗੜ੍ਹ 17 ਫ਼ਰਵਰੀ 2026 : ਮੰਗਲਵਾਰ ਨੂੰ ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰਮੁੱਖ ਸਕੱਤਰ ਨੀਲਕੰਠ ਆਵਾਡ੍ਹ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿੱਚ ਵਿਭਾਗੀ ਮੁਖੀ ਡਾ. ਸਈਅਦ ਸਹਿਰਸ਼ ਅਸਗਰ ਅਤੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਸ਼੍ਰੀ ਪੁਨੀਤ ਗਰਗ ਮੌਜੂਦ ਰਹੇ। ਇਸ ਮੀਟਿੰਗ ਵਿੱਚ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਹਿੱਤ ਬਣਾਈ ਗਈ ਪਾਲਿਸੀ ਲਾਗੂ ਕਰਨ, ਦਫ਼ਤਰੀ ਸਟਾਫ਼ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ, ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਹਵਾਲੇ ਨਾ ਕਰਨ, ਨਵੇਂ ਕਿਰਤ ਰੇਟ ਲਾਗੂ ਕਰਨ ਅਤੇ ਬਣਦਾ ਏਰੀਅਰ ਤੁਰੰਤ ਦੇਣ, ਬਤੌਰ ਨੋਡਲ ਅਫ਼ਸਰ ਡੀ.ਸੀ ਦਫ਼ਤਰਾਂ ਵਿੱਚ ਸੇਵਾਵਾਂ ਕਰਦੇ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ, ਆਊਟਸੋਰਸ ਡਰਾਈਵਰ ਮੁਲਾਜ਼ਮਾਂ ਨੂੰ ਓਵਰ ਟਾਈਮ ਦੀ ਅਦਾਇਗੀ ਕਰਨ, 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਆਊਟਸੋਰਸ ਮੁਲਾਜ਼ਮਾਂ ਵਰਗੀਆਂ ਤਮਾਮ ਮੰਗਾਂ ਉੱਪਰ ਸਕਰਾਤਮਕ ਚਰਚਾ ਹੋਈ ਜਿਸ ਸਬੰਧੀ ਪ੍ਰੋਸੀਡਿੰਗ ਜਲਦ ਜਾਰੀ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਭੁੱਲਰ, ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਰਾਜੀਆ, ਸੂਬਾ ਸੰਪਾਦਕ ਬਿੰਦਰ ਸਿੰਘ ਜਿੰਦ, ਦਲਵੀਰ ਸਿੰਘ ਦੁਰਾਲੀ, ਹਰਜੀਤ ਸਿੰਘ ਸੈਣੀ ਅਤੇ ਤੇਜਿੰਦਰਪਾਲ ਸਿੰਘ ਮੁਹਾਲੀ ਸ਼ਾਮਿਲ ਹੋਏ।