ਸਿਵਲ ਸਰਜਨ ਨੇ ਕੀਤਾ ਜ਼ਿਲ੍ਹਾ ਹਸਪਤਾਲ਼ ਦਾ ਅਚਣਚੇਤ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ 9 ਫਰਵਰੀ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋ ਜਿਲਾ ਹਸਪਤਾਲ਼ ਗੁਰਦਾਸਪੁਰ ਦਾ ਅਚਨਚੇਤ ਚੈਕਿੰਗ ਕੀਤਾ ਗਿਆ। ਸਿਹਤ ਸੰਸਥਾ ਦੇ ਦੌਰੇ ਦੋਰਾਨ ਉਨਾਂ ਨੇ ਮਰੀਜਾਂ ਅਤੇ ਉਨਾਂ ਦੇ ਤੀਮਾਰਦਾਰਾਂ ਨਾਲ ਗੱਲਬਾਤ ਕੀਤੀ । ਇਸ ਦੇ ਨਾਲ ਹੀ ਮਰੀਜਾਂ ਦੇ ਇਲਾਜ ਅਤੇ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ । ਦਵਾਈਆਂ ਆਦਿ ਦਾ ਪੂਰਾ ਸਟਾਕ ਰੱਖਣ ਲਈ ਕਿਹਾ। ਸਮੂਹ ਸਟਾਫ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਿਲਾ ਹਸਪਤਾਲ਼ ਗੁਰਦਾਸਪੁਰ ਵਿੱਚ ਮਦਰ ਐਂਡ ਚਾਈਲਡ ਹੈਲਥ
(ਐਮਸੀਐੱਚ )ਵਿੰਗ, ਡਿਸਟ੍ਰਿਕਟ ਐਰਲੀ ਇੰਟਰਵੇਂਸ਼ਨ ਸੈਂਟਰ (ਡੀ ਈ ਆਈ ਸੀ), ਕ੍ਰਿਟੀਕਲ ਕੇਅਰ ਯੂਨਿਟ, ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ
(ਆਈਪੀਐਚਐਲ )ਲੈਬ ਦਾ ਕੰਮ ਪੂਰਾ ਕਰਕੇ ਜਲਦ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਟਰਾਮਾ ਸੈਂਟਰ ਕਲਾਨੌਰ ਦਾ ਕੰਮ ਅੰਤਿਮ ਛੋਹਾਂ ਤੇ ਹੈ। ਜਲਦ ਇਹ ਟਰਾਮਾ ਸੈਂਟਰ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਦੇਵੇਗਾ। ਸੀਐਚਸੀ ਕਲਾਨੌਰ ਵਿੱਚ ਬੈਰਾ (ਬ੍ਰੇਨ ਸਟੈਮ ਰੇਸਪੋਂਡ ਔਡੀਓਮਿੱਟਰੀ)ਲੈਬ ਦਾ ਨਿਰਮਾਣ ਜਲਦ ਕੀਤਾ ਜਾਵੇਗਾ। ਬੈਰਾ ਲੈਬ ਵਿੱਚ ਕੰਨਾਂ ਦੀਆਂ ਸਮੱਸਿਆਂਵਾਂ ਨਾਲ ਪੀੜਿਤ ਹੋ ਕੇ ਵਿਕਲਾਂਗ ਹੋਏ ਗੂੰਗੇ ਅਤੇ ਬਹਿਰੇ ਦਾ ਚੈਕ ਅੱਪ ਹੋ ਸਕੇਗਾ ਜੌ ਪਹਿਲਾਂ ਮੈਡੀਕਲ ਕਾਲਜ ਅੰਮ੍ਰਿਤਸਰ ਹੁੰਦਾ ਸੀ। ਬੈਰਾ ਲੈਬ ਦੇ ਬਣਨ ਨਾਲ ਦਿਵਆਂਗ ਲੋਕਾਂ ਨੂੰ ਸਰਟਫਿਕੇਟ ਬਣਾਉਣ ਵਿੱਚ ਆਸਾਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ 8 ਨਵੇਂ ਆਮ ਆਦਮੀ ਕਲੀਨਿਕ ਦੀ ਇਮਾਰਤਾਂ ਦਾ ਕੰਮ ਪੂਰਾ ਹੋ ਗਿਆ ਹੈ। ਜਰੂਰੀ ਪਰਬੰਧ ਪੂਰਾ ਕਰਕੇ ਜਲਦ ਜਨਤਾ ਨੂੰ ਸਮਰਪਤ ਕੀਤੇ ਜਾਣਗੇ।
ਜ਼ਿਲਾ ਹਸਪਤਾਲ਼ ਗੁਰਦਾਸਪੁਰ ਵਿਖੇ ਮਦਰ ਐਂਡ ਚਾਈਲਡ ਹੈਲਥ ਵਿੰਗ, ਡਿਸਟ੍ਰਿਕਟ ਅਰਲੀ ਇੰਟਰਵੇਸ਼ਨ ਸੈਂਟਰ (ਡੀ ਈ ਆਈ ਸੀ) ਆਈਆਈਪੀਐਚ ਲੈਬ, ਕ੍ਰਿਟੀਕਲ ਕੇਅਰ ਯੂਨਿਟ ਦਾ ਕੰਮ ਪੂਰਾ ਹੋ ਚੁੱਕਾ ਹੈ। ਜ਼ਰੂਰੀ ਕਾਰਵਾਈ ਤੋਂ ਬਾਦ ਇੰਨਾ ਦਾ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 3 ਅਰਬਨ ਪੀਐਚਸੀ ਅਤੇ 4 ਰੁਰਲ ਸਬ ਸੈਂਟਰ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਰਿੰਦਰ ਮੋਹਨ, ਡਾਕਟਰ ਰਵਿੰਦਰ ਸਿੰਘ ਆਦਿ ਹਾਜ਼ਰ ਸਨ