DSP Bikramjit Brar gets Promoted: ਪੰਜ ਵਾਰ ਰਾਸ਼ਟਰਪਤੀ ਮੈਡਲ ਜੇਤੂ DSP ਬਿਕਰਮਜੀਤ ਬਰਾੜ ਨੂੰ ਮਿਲੀ ਤਰੱਕੀ- ਬਣੇ SP
ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ; ਪੰਜ ਵਾਰ ਰਾਸ਼ਟਰਪਤੀ ਗੈਲੰਟਰੀ ਮੈਡਲ ਜੇਤੂ ਬਿਕਰਮਜੀਤ ਬਰਾੜ ਨੂੰ ਮਿਲੀ ਤਰੱਕੀ
Babushahi Network
ਚੰਡੀਗੜ੍ਹ: 09 ਫਰਵਰੀ 2026- ਪੰਜਾਬ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਵਿੱਚ ਵੱਡੀ ਪੱਧਰ 'ਤੇ ਪਲੇਸਮੈਂਟ ਕੀਤੀ ਗਈ ਹੈ। ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਤਿੰਨ DSPs ਨੂੰ SP- officiating ਦੇ ਰੈਂਕ ਵਿੱਚ ਪਲੇਸਮੈਂਟ ਦਿੱਤੀ ਗਈ ਹੈ। ਇਸ ਪਲੇਸਮੈਂਟ ਵਿੱਚ ਸਭ ਤੋਂ ਚਰਚਿਤ ਨਾਮ ਬਿਕਰਮਜੀਤ ਸਿੰਘ ਬਰਾੜ ਦਾ ਹੈ, ਜੋ ਆਪਣੀ ਬਹਾਦਰੀ ਅਤੇ ਅਪਰਾਧੀਆਂ ਵਿਰੁੱਧ ਕਾਰਵਾਈਆਂ ਲਈ ਜਾਣੇ ਜਾਂਦੇ ਹਨ।
ਬਿਕਰਮਜੀਤ ਸਿੰਘ ਬਰਾੜ (ਪੀ.ਪੀ.ਐੱਸ. ਸਿੱਧੀ ਭਰਤੀ-2018) ਦੀਆਂ ਕਈ ਪ੍ਰਾਪਤੀਆਂ ਹਨ। ਬਰਾੜ ਦੇ ਪਿਤਾ ਸਵਰਗਵਾਸੀ ਬਲਦੇਵ ਸਿੰਘ ਬਰਾੜ (PPS) ਪਟਿਆਲਾ ਵਿੱਚ ਐੱਸ.ਪੀ. ਡਿਟੈਕਟਿਵ ਵਜੋਂ ਸੇਵਾ ਨਿਭਾਉਂਦੇ ਹੋਏ 1988 ਵਿੱਚ ਅੱਤਵਾਦ ਦੌਰਾਨ ਸ਼ਹੀਦ ਹੋ ਗਏ ਸਨ। ਬਿਕਰਮਜੀਤ ਸਿੰਘ ਬਰਾੜ ਨੂੰ ਅੱਤਵਾਦ ਵਿਰੋਧੀ ਅਤੇ ਗੈਂਗਸਟਰ ਵਿਰੋਧੀ ਫਰੰਟ 'ਤੇ ਸ਼ਾਨਦਾਰ ਕੰਮ ਕਰਨ ਬਦਲੇ 2018 ਵਿੱਚ ਸਿੱਧੇ ਤੌਰ 'ਤੇ ਡੀ.ਐੱਸ.ਪੀ. ਵਜੋਂ ਭਰਤੀ ਕੀਤਾ ਗਿਆ ਸੀ।
ਬਰਾੜ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰਾਂ (ਜਗਰੂਪ ਰੂਪਾ ਅਤੇ ਮਨੂ ਕੁਸਾ) ਨੂੰ ਮਾਰ ਗਿਰਾਉਣ ਅਤੇ ਖ਼ਤਰਨਾਕ ਗੈਂਗਸਟਰਾਂ ਜਿਵੇਂ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਅੰਕਿਤ ਭਾਦੂ ਨੂੰ ਨਿਊਟਰਲਾਈਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਹੁਣ ਤੱਕ 5 ਵਾਰ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਗੈਲੰਟਰੀ (2011, 2020, 2021 ਦੋ ਵਾਰ, 2024) , ਯੂਨੀਅਨ ਹੋਮ ਮਿਨਿਸਟਰ ਮੈਡਲ , ਮੁੱਖ ਮੰਤਰੀ ਰੱਖਿਅਕ ਪਦਕ ਅਤੇ 27 ਡੀ.ਜੀ.ਪੀ. ਕਮੈਂਡੇਸ਼ਨ ਡਿਸਕਸ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।