ਖੰਨਾ ਦੌਲਤਪੁਰ ਆਪਣੇ ਸਾਲੇ ਨੂੰ ਕਿਡਨੀ ਦਾਨ ਕਰਕੇ ਰਿਸ਼ਤੇਦਾਰੀ ਦੀਆਂ ਤੰਦਾਂ ਨੂੰ ਕਰ ਰਿਹਾ ਹੈ ਹੋਰ ਮਜਬੂਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 1 ਫ਼ਰਵਰੀ,2026
ਅੱਜ ਕੱਲ ਬਹੁਤ ਸਾਰੇ ਲੋਕ ਮੋਹ ਮਮਤਾ ਸਾਂਝੀਵਾਲਤਾ ਅਤੇ ਆਪਣੀ ਰਿਸ਼ਤੇਦਾਰੀ ਦੇ ਸੰਸਕਾਰਾਂ ਤੋਂ ਕਾਫੀ ਦੂਰ ਹੁੰਦੇ ਦਿਖਾਈ ਦੇ ਰਹੇ ਹਨ ਪਰ ਇਸ ਤੋਂ ਉਲਟ ਰਾਜੇਸ਼ਪਾਲ ਸਿੰਘ ਖੰਨਾ ਪੁੱਤਰ ਸਵ, ਹਰਮਿੰਦਰ ਸਿੰਘ ਵਾਸੀ ਦੌਲਤਪੁਰ ਨੇ ਆਪਣੇ ਸਾਲੇ ਹਰਦੇਵ ਸਿੰਘ ਜੋ ਕਿ ਹੋਲੈਂਡ ਵਿਦੇਸ਼ ਰਹਿ ਰਿਹਾ ਹੈ ਨੂੰ ਕਿਡਨੀ ਦਾਨ ਕਰਕੇ ਇੱਕ ਨਵੀਂ ਮਿਸਾਲ ਪੈਦਾ ਕਰ ਰਿਹਾ ਹੈ। ਸ, ਖੰਨਾ ਵਲੋ ਜਿਸ ਕਾਰਜ ਨੂੰ ਨੇਪਰੇ ਚਾੜਿਆ ਰਿਹਾ ਹੈ ਉਸ ਦੇ ਰਾਹੀਂ ਰਿਸ਼ਤੇਦਾਰੀ ਦੀਆਂ ਤੰਦਾਂ ਨੂੰ ਹੋਰ ਵੀ ਮਜਬੂਤ ਕੀਤਾ ਜਾ ਰਿਹਾ ਹੈ। ਖੰਨਾ ਜੀ ਨੇ ਦੱਸਿਆ ਕਿ ਉਸ ਦਾ ਸਾਲਾ ਹੋਲੈਂਡ ਰਹਿ ਰਿਹਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚਲਿਆ ਆ ਰਿਹਾ ਹੈ। ਡਾਕਟਰਾਂ ਵੱਲੋਂ ਉਸ ਦੀਆਂ ਕਿਡਨੀਆਂ ਖਰਾਬ ਦੱਸੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਉਹ 3 ਫਰਵਰੀ ਨੂੰ ਹੋਲੈਂਡ ਜਾ ਰਿਹਾ ਹਾਂ ਅਤੇ ਉੱਥੇ 6 ਤਰੀਕ ਨੂੰ ਉਸ ਵੱਲੋਂ ਆਪਣੇ ਸਾਲੇ ਹਰਦੇਵ ਸਿੰਘ ਨੂੰ ਕਿਡਨੀ ਦਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਖੰਨਾ ਜੀ ਵੱਲੋਂ ਪਹਿਲਾਂ ਆਪਣੀਆਂ ਅੱਖਾਂ ਦਾਨ ਅਤੇ ਸਰੀਰ ਦਾਨ ਕਰਨ ਦੇ ਫਾਰਮ ਵੀ ਭਰੇ ਹੋਏ ਹਨ। ਉਹਨਾਂ ਦੱਸਿਆ ਕਿ ਇਹ ਸਭ ਕਾਰਜ ਮੈਂ ਆਪਣੀ ਮਾਤਾ ਗੁਰਮੇਜ ਕੌਰ, ਪਤਨੀ ਇਕਬਾਲ ਕੌਰ, ਬੇਟੀਆਂ ਹਰਸ਼ਦੀਪ ਕੌਰ ਕਨੇਡਾ, ਹਰਮਨਦੀਪ ਕੌਰ ਯੂ ਐਸ ਏ, ਅਮਾਨਤ ਕੌਰ, ਸੀਰਤ ਕੌਰ ਅਤੇ ਭੈਣ ਕੁਲਜੀਤ ਕੌਰ ਦੀ ਹੌਸਲਾ ਅਫਜਾਈ ਨਾਲ ਨੇਪਰੇ ਚਾੜ ਰਿਹਾ ਹਾ। ਸ ਖੰਨਾ ਨੇ ਦੱਸਿਆ ਕਿ ਉਹ ਦੋਆਬਾ ਸੇਵਾ ਸਮਿਤੀ ਅਤੇ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਉਨਾਂ ਦੀ ਪੂਰੀ ਟੀਮ ਦੀ ਹੌਸਲਾ ਅਫਜਾਈ ਨਾਲ 50 ਵਿਅਕਤੀਆਂ ਦੇ ਨੇਤਰਦਾਨ ਅਤੇ 10 ਵਿਅਕਤੀਆਂ ਦੇ ਸਰੀਰ ਦਾਨ ਕਰਨ ਦੇ ਫਾਰਮ ਵੀ ਭਰ ਚੁੱਕਾ ਹੈ। ਹਰ ਵਿਅਕਤੀ ਨੂੰ ਸਮਾਜ ਸੇਵੀ ਕੰਮਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ। ਇਲਾਕੇ ਦੇ ਲੋਕਾਂ ਵੱਲੋਂ ਖੰਨਾ ਜੀ ਦੀ ਇਸ ਕਾਰਗੁਜ਼ਾਰੀ ਦੀ ਸਲਾਂਘਾ ਕੀਤੀ ਜਾ ਰਹੀ ਹੈ। ਸਰਦਾਰ ਖੰਨਾ ਆਪਣੇ ਅਜੀਜਾਂ, ਸਾਕ ਸਬੰਧੀਆਂ ਦੀ ਮਿਲੀ ਹੌਸਲਾ ਅਫਜ਼ਾਈ ਦਾ ਦਿਲੋਂ ਧੰਨਵਾਦ ਕਰਦਾ ਹੈ। ਖੰਨਾ ਜੀ ਦੀ ਇਸ ਕਾਰਗੁਜ਼ਾਰੀ ਨੂੰ ਵੇਖਦਿਆਂ ਦੋਆਬਾ ਸੇਵਾ ਸੰਮਤੀ ਤੇ ਨੇਤਰਦਾਨ ਸੰਸਥਾ ਨਵਾਂ ਸ਼ਹਿਰ ਦੇ ਜਨਰਲ ਸਕੱਤਰ ਤੇ ਉੱਘੇ ਸਮਾਜ ਸੇਵੀ ਰਤਨ ਕੁਮਾਰ ਜੈਨ ਮਾਸਟਰ ਹੁਸਨ ਲਾਲ ਕੈਸ਼ੀਅਰ ਵੱਲੋਂ ਸ, ਰਾਜੇਸ਼ਪਾਲ ਸਿੰਘ ਖੰਨਾ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਣਜੀਤ ਸਿੰਘ ਰਾਣਾ ਜਸਵਿੰਦਰ ਸਿੰਘ ਔਜਲਾ, ਹਰਬੰਸ ਸਿੰਘ ਸੇਵਾ ਮੁਕਤ ਕਾਨੂੰਗੋ ਆਦੀ ਹਾਜਰ ਸਨ