ਸੁਪਰੀਮ ਕੋਰਟ ਨੇ ਮਾਹਵਾਰੀ ਦੌਰਾਨ ਨਰੋਈ ਸਿਹਤ ਨੂੰ ਜੀਵਨ ਦੇ ਅਧਿਕਾਰ ਦਾ ਹਿੱਸਾ ਦਿੱਤਾ ਕਰਾਰ, ਵਿਦਿਆਰਥਣਾਂ ਨੂੰ ਸੈਨਟਰੀ ਪੈਡ ਪ੍ਰਦਾਨ ਕਰਨ ਦੇ ਦਿੱਤੇ ਹੁਕਮ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 31 ਜਨਵਰੀ, 2026: ਇਕ ਅਹਿਮ ਫੈਸਲੇ ਵਿਚ ਸੁਪਰੀਮ ਕੋਰਟ ਨੇ ਮਾਹਵਾਰੀ ਦੌਰਾਨ ਨਰੋਈ ਸਿਹਤ ਨੂੰ ਜੀਵਨ ਦੇ ਅਧਿਕਾਰ ਦਾ ਹਿੱਸਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਸੰਵਿਧਾਨ ਦੀ ਧਾਰਾ 21 ਤਹਿਤ ਜੀਵਨ ਦੇ ਅਧਿਕਾਰ ਦਾ ਹਿੱਸਾ ਅਤੇ ਧਾਰਾ 21 ਏ ਤਹਿਤ ਇਹ ਮੁਫਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਦਾ ਹਿੱਸਾ ਹੈ।
ਜਸਟਿਸ ਜੇ ਬੀ ਪਰਦੀਵਾਲਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਹੁਕਮ ਦਿੱਤੇ ਹਨ ਕਿ ਭਾਰਤ ਵਿਚ ਸਾਰੇ ਸਕੂਲਾਂ ਭਾਵੇਂ ਉਹ ਪ੍ਰਾਈਵੇਟ ਹੋਣ ਜਾਂ ਸਰਕਾਰੀ, ਸ਼ਹਿਰੀ ਹੋਣ ਜਾਂ ਦਿਹਾਤੀ ਵਿਚ ਵਿਦਿਆਰਥਣਾਂ ਨੂੰ ਮਾਹਵਾਰੀ ਵਾਸਤੇ ਮੁਫਤ ਵਿਚ ਮਿਆਰੀ ਸੈਨਟਰੀ ਪੈਡ ਪ੍ਰਦਾਨ ਕੀਤੇ ਜਾਣ ਅਤੇ ਸਾਰੇ ਅਧਿਕਾਰੀ ਸਕੂਲਾਂ ਵਿਚ ਮਾਹਵਾਰੀ ਦੌਰਾਨ ਨਰੋਈ ਸਿਹਤ ਵਾਸਤੇ ਸਹੂਲਤਾਂ ਦੀ ਵਿਵਸਥਾ ਕਰਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: