ਗੋਬਰ ਦੇ ਸੁੱਕੇ ਬਾਲਿਆ ਨਾਲ ਹੋਵੇਗਾ ਸ਼ਮਸ਼ਾਨਘਾਟਾਂ ਵਿੱਚ ਸਸਕਾਰ
ਗੋਪਾਲ ਗਊਸ਼ਾਲਾ ਰੋਪੜ ਦੀ ਪਹਿਲ
ਮਨਪ੍ਰੀਤ ਸਿੰਘ
ਰੂਪਨਗਰ ,29 ਦਸੰਬਰ
ਗੋਪਾਲ ਗਊਸ਼ਾਲਾ ਰੋਪੜ ਦੇ ਪ੍ਰਧਾਨ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ ਨੇ ਕਿਹਾ ਕਿ ਅੱਜਕਲ੍ਹ ਸ਼ਹਿਰ ਦਾ ਵਾਤਾਵਰਣ (AQI) ਲਗਭਗ 300 ਹੋ ਗਈ ਹੈ, ਵਾਤਾਵਰਣ ਚ ਸੁਧਾਰ ਕਰਨ ਲਈ ਅਜ ਸ਼ਹਿਰ ਵਿੱਚ ਜੋ ਦੋ ਸ਼ਮਸ਼ਾਨਘਾਟ ਹਨ (ਵਡੀ ਹਵੇਲੀ ਅਤੇ ਗਊਸ਼ਾਲਾ ਰੋਡ) ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਕਿ ਜੇਕਰ ਸ਼ਮਸ਼ਾਨਘਾਟ ਵਿਚ ਲੱਕੜ ਦੇ ਨਾਲ 20-30 % ਅਗਰ ਗੋਬਰ ਦੇ ਮਸ਼ੀਨ ਨਾਲ ਤਿਆਰ ਕੀਤੇ ਬਾਲੇ ਵੀ ਪ੍ਰਯੋਗ ਚ ਲਿਆਂਦੇ ਜਾਣ ਤਾਂ ਵਾਤਾਵਰਣ ਵਿੱਚ ਕੁਝ ਸੁਧਾਰ ਹੋ ਸਕਦਾ ਹੈ ਕਿਉਕਿ ਗੋਬਰ ਦੇ ਬਾਲਿਆ ਦੇ ਜਲਣ ਤੇ ਹਵਾ ਚ ਕਾਰਬਨ ਦੀ ਮਾਤਰਾ ਨੂੰ ਘਟਾਇਆ ਜਾਂ ਸਕਦਾ ਹੈ ਕਿਉ ਕਿ ਲੱਕੜ ਦੀ ਬਜਾਏ ਗੋਬਰ ਦੇ ਬਾਲਿਆ ਦੇ ਜਲਣ ਨਾਲ ਹਵਾ ਚ ਕਾਰਬਨ ਦੀ ਮਾਤਰਾ ਘੱਟ ਸਕਦੀ ਹੈ ਅਤੇ ਲੱਕੜ ਦੀ ਬਚਤ ਹੋਣ ਨਾਲ ਕਈ ਦਰਾਖਤਾਂ ਨੂੰ ਵੀ ਕਟਣ ਤੋ ਬਚਾਇਆ ਜਾਂ ਸਕਦਾ ਹੈ , ਹਿੰਦੂ/ ਸ਼ਨਾਤਨ ਦੇ ਸ਼ਾਸਤਰਾਂ/ ਵਿਗਿਆਨਕ ਦ੍ਰਿਸ਼ਟੀਕੋਣ ਮੁਤਾਬਕ ਗੋਬਰ ਜਲਾਉਣ ਨਾਲ ਵਾਤਾਵਰਣ ਸੁਧ ਵੀ ਹੁੰਦਾ ਹੈ, ਜੇਕਰ ਇਕ ਸਿਵੇ ਚ ਇਕ ਕੁਵਿੰਟਲ ਲੱਕੜ ਦੀ ਬਜਾਏ ਗੋਬਰ ਜਲਾਇਆ ਜਾਵੇਗਾ ਤਾਂ ਇਕ ਕੁਵਿੰਟਲ ਲੱਕੜ ਜਲਨ ਤੇ ਜੋ ਕਾਰਬਨ ਪੈਂਦਾ ਹੋਣਾ ਹੈ ਉਸ ਕਾਰਬਨ ਤੋ ਬਚਿਆ ਜਾਂ ਸਕਦਾ ਹੈ, ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਵਲੋ ਟਰਾਇਲ ਦੇ ਤੋਰ ਤੇ 5-7 ਕੁਵਿੰਟਲ ਗੋਬਰ ਦੇ ਸੁਕੇ ਬਾਲੇ ਸਪਲਾਈ ਕਰਨ ਲਈ ਹਾਮੀ ਭਰੀ ਹੈ, ਸਹਿਮਤੀ ਮਿਲਣ ਉਪਰੰਤ ਅਜ ਤੋ ਜਿਆਦਾ ਮਿਕਦਾਰ ਚ ਬਾਲੇ ਬਣਾਉਣੇ ਸੁਰੂ ਕਰ ਦਿੱਤੇ ਹਨ, ਇਸ ਮੌਕੇ ਇੰਜ: ਪ੍ਰਦੀਪ ਧਵਨ, ਮਹੇਸ਼ ਉਬਰਾਏ, ਸਿਵ ਕਾਂਤ ਕਾਲੀਆ, ਸੂਰਜ ਪ੍ਰਕਾਸ਼ ਪਪੂ ਅਤੇ ਮੈਨੇਜਰ ਗਊਸ਼ਾਲਾ ਮੌਜੂਦ ਸਨ।