ਇੰਪਲਾਇਜ਼ ਫੈਡਰੇਸ਼ਨ ਵੱਲੋ ਸਾਲ 2026 ਦਾ ਕੈਲੰਡਰ ਰਲੀਜ
ਪ੍ਰਮੋਦ ਭਾਰਤੀ
ਨਵਾਂਸ਼ਹਿਰ 23 ਦਸੰਬਰ 2025
ਮੁਲਾਜਮ ਅਤੇ ਸਮਾਜਿਕ ਜਥੇਬੰਦੀਆਂ ਵੱਲੋ ਮਨਰੇਗਾ ਸਕੀਮ ਬੰਦ ਕਰਨ ਦੀ ਸਾਜਿਸ਼ ਵਿਰੱੁਧ ਅਤੇ ਗੈਟਾ ਰਿਪੋਰਟ ਲਾਗੂ ਕਰਵਾਉਣ ਲਈ 4 ਜਨਵਰੀ 2026 ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾੳ ਲਈ ਵਰਕਰਾਂ ਵਿੱਚ ਭਾਰੀ ਉਤਸ਼ਾਹ ::ਪਾਲ, ਜੱਸੀ।
ਪ੍ਰਿੰਸੀਪਲਾ ਦੀਆਂ ਤਰੱਕੀਆਂ ਲਈ ਟੈਟ ਪ੍ਰੀਖਿਆ ਪਾਸ ਸ਼ਰਤ ਦੀ ਸਖਤ ਨਿਖੇਧੀ ::
ਗਜਟਿਡ ਐਡ ਨਾਨ ਗਜਟਿਡ ਐਸ.ਸੀ,ਬੀ.ਸੀ ਇੰਪਲਾਇਜ ਵੈਲਫੇਅਰ ਫੈਡਰੇਸ਼ਨ (ਰਜਿ) ਪੰਜਾਬ, ਅੰਬੇਡਕਰ ਮਿਸ਼ਨ ਕਲੱਬ (ਰਜਿ) ਪੰਜਾਬ, ਐਸ.ਸੀ,ਬੀ.ਸੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਸਟੇਟ ਕਰਜਕਾਰਨੀਆਂ ਦੀ ਸਾਂਝੀ ਮੀਟਿੰਗ ਮਿਤੀ 21/12/2025 ਨੂੰ ਜਸਬੀਰ ਸਿੰਘ ਪਾਲ ਲਾਈਫ ਚੇਅਰਮੈਨ ਅਤੇ ਕੁਲਵਿੰਦਰ ਸਿੰਘ ਬੋਦਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।
ਇੱਥੇ ਮੀਡੀਆ ਨੁੰ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜਸਬੀਰ ਸਿੰਘ ਪਾਲ, ਸਲਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਫੈਡਰੇਸ਼ਨ ਦਾ ਸਾਲ 2026 ਦਾ ਕੈਲੰਡਰ ਰਲੀਜ ਕਰਦਿਆਂ ਮੀਟਿੰਗ ਵਿੱਚ ਸ਼ਾਮਿਲ ਸਮੂਹ ਮੁਲਾਜਮ ਅਤੇ ਸਮਾਜਿਕ ਆਗੂਆ ਨੇ ਪ੍ਰਿੰਸੀਪਲਾਂ ਦੀਆ ਤਰੱਕੀਆਂ ਲਈ ਜੋ ਟੈਟ ਪ੍ਰੀਖਿਆ ਪਾਸ ਕਰਨ ਦੀ ਸ਼ਰਤ ਰੱਖੀ ਗਈ ਹੈ ਉਸਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਇਸ ਤੁਗਲਕੀ ਫਰਮਾਨ ਨੂੰ ਵਾਪਿਸ ਲੈਣ ਦੀ ਤਾੜਨਾਂ ਕੀਤੀ ਗਈ। ਦੇਸ਼ ਦੇ ਕਰੋੜਾ ਹੀ ਗਰੀਬ ਅਤੇ ਬੇਰੁਜਗਾਰਾ ਨੂੰ ਮਨਰੇਗਾ ਅਧੀਨ ਮਿਲ ਰਹੇ ਰੁਜਗਾਰ ਨੂੰ ਸਾਜਿਸ਼ ਅਧੀਨ ਉਸ ਦੀ ਕਾਨੂੰਨੀ ਵਿਵਸਥਾ ਖਤਮ ਕਰਨ, 90% ਧੰਨ ਰਾਸ਼ੀ ਨਾਂ ਦੇਣ, ਉਜਰਤ ਵਿੱਚ ਵਾਧਾ ਲਾਜਮੀ ਨਾਂ ਸਮਝਣ ਅਦਿ ਸ਼ਰਤਾ ਲਾ ਕੇ ਖਤਮ ਕਰਨ ਨੁੰ ਕੇਦਰ ਸਰਕਾਰ ਦੀ ਗਰੀਬ ਵਿਰੋਧੀ ਚਾਲ ਦੀ ਨਿਖੇਧੀ ਕੀਤੀ ਗਈ।
ਸਮੂਹ ਜਿਲ੍ਹਾ ਪ੍ਰਧਾਨਾ ਅਤੇ ਸੂਬਾਈ ਅਹੁਦੇਦਾਰਾਂ ਵੱਲੋ ਆਪਣੇ ਵਿਚਾਰਾਂ ਰਾਹੀ ਪੇਸ਼ ਕੀਤੀ ਰਿਪੋਰਟ ਅਨੁਸਾਰ 4 ਜਨਵਰੀ 2026 ਨੂੰ ਉਪਰੋਕਤ ਮੰਗਾਂ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ 31 ਸੂਤਰੀ ਮੰਗ ਪੱਤਰ ਪ੍ਰਮੋਦ ਭਾਰਤੀ
ਨਵਾਂਸ਼ਹਿਰ, 1ਦਸੰਬਰ 2025 22 ਦਸੰਬਰ 2022 ਨੁੰ ਕੈਬਨਿਟ ਸਬ ਕਮੇਟੀ ਦੇ ਫੈਸਲੇ ਅਨੁਸਾਰ 16 ਅਗਸਤ 2023 ਨੂੰ ਕਰੀਬ 242 ਸਫਿਆਂ ਦੀ ਗੈਟਾ ਰਿਪੋਰਟ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਉ ਦੇ ਫੈਸਲੇ ਸੰਬੰਧੀ ਪੂਰੀ ਤਰ੍ਹਾ ਲਾਮਬੰਦੀ ਕਰ ਲਈ ਗਈ ਹੈ ਅਤੇ ਮੁਲਾਜਮਾਂ ਅਤੇ ਸੋਸ਼ਲ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮੀਟਿੰਗ ਵਿੱਚ ਬਲਰਾਜ ਕੁਮਾਰ ਵਾਈਸ ਚੇਅਰਮੈਨ,ਪ੍ਰਿੰ.ਅਮਰਜੀਤ ਖਟਕੜ, ਭੁਪਿੰਦਰ ਸਿੰਘ (ਸ.ਭ.ਸ ਨਗਰ), ਮਨੋਹਰ ਲਾਲ (ਫਰੀਦਕੋਟ), ਜਲੌੜ ਸਿੰਘ ਫਰੀਦਕੋਟ, ਸਲਵਿੰਦਰ ਸਿੰਘ ਜੱਸੀ, ,ਪਰਮਜੀਤ ਸਿੰਘ ਜਲੰਧਰ, ਹਰਾਪਲ ਮਲਕਾਣਾ ਜਿਲ੍ਹਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ , ਹਰਬੰਸ ਲਾਲ ਵਿਰਕਾ ਮਿਸ਼ਨ ਕਲੱਬ, ਮੱਖਣ ਰੱਤੂ,ਸਤੀਸ਼ ਕੁਮਾਰ ਜੱਸੀ ਬਲਾਕ ਪ੍ਰਧਾਨ (ਜਲ਼ੰਧਰ) ,ਬਲਦੇਵ ਧੁੱਗਾ, ਜਗਦੀਪ ਸਿੰਘ ਰੋਮੀ ਹਸ਼ਿਆਰਪੁਰ, ਬਲਵਿੰਦਰ ਧੂਤ ,ਜਸਬੀਰ ਸਿੰਘ, ਸਤਵੰਤ ਸਿੰਘ ਤੂਰਾ ਮਨਜੀਤ ਗਾਟ, ਮਨਜੀਤ ਸਿੰਘ ਕਪੂਰਥਲਾ, ਜਸਬੀਰ ਸਿੰਘ ਡੱਫਰ, ਬਲਵਿੰਦਰ ਸਿੰਘ ਬਾਜਵਾ ਹੁਸਿਆਰਪੁਰ, ਚਮਨ ਲਾਲ ਬੀ.ਪੀ.ੳ ਹੁਸ਼ਿਆਰਪੁਰ ,ਸੁਭਾਸ਼ ਚੰਦਰ, ਅਸ਼ਵਨੀ ਬਿੱਟੂ,ਰਾਮ ਚੰਦ ਫਾਜਿਲਕਾ , ਸੁਖਵਿੰਦਰ ਸਿੰਘ ਕਾਲੀ, ਗੁਰਜੰਟ ਸਿੰਘ ਪਟਿਆਲਾ, ਜੱਗਾ ਸਿੰਘ ਮਲੇਰਕੋਟਲਾ, ਹਰਪਾਲ ਮਲੇਰਕੋਟਲਾ, ਰੋਸ਼ਨ ਲਾਲ, ਦਵਿੰਦਰ ਸਿੰਘ ਮੋਗਾ, ਹਰਵਿੰਦਰ ਭੱਠਲ ਸੰਗਰੂਰ, ਕਰਮਜੀਤ ਸਿੰਘ, ਕੁਲਦੀਪ ਸਿੰਘ, ਤਰਸੇਮ ਲਾਲ ਬੰਗਾ ਲੁਧਿਆਣਾ, ਸਤਨਾਮ ਸਿੰਘ ਮੁਕਤਸਰ ਸਾਹਿਬ, ਰਸ਼ਪਾਲ ਸਿੰਘ ਸਿੱਧੂ ਖੜਕਾ,ਫਿਰੋਜਪੁਰ ਆਦਿ ਸ਼ਾਮਿਲ ਸਨ।