ਭਵਿਆ ਨੇ ਫਰੈਂਚ ਵਿੱਚ ਹਾਸਿਲ ਕੀਤਾ ਗੋਲਡ ਮੈਡਲ ਤੇ ਹੁਣ ਲਵੇਗੀ ਇੰਟਰਨੈਸ਼ਨਲ ਕੰਪੀਟੀਸ਼ਨ ਵਿੱਚ ਹਿੱਸਾ
ਸੋਸ਼ਲ ਮੀਡੀਆ ਦੀ ਸਦਬੁਰ ਤੋਂ ਕਰਕੇ ਬਹੁਤ ਕੁਝ ਸਿੱਖਿਆ ਹੈ ਭਵਿਆ ਨੇ
ਰੋਹਿਤ ਗੁਪਤਾ
ਗੁਰਦਾਸਪੁਰ : ਕਹਿੰਦੇ ਹਨ ਜਿਹੜੇ ਬੱਚੇ ਹੁਨਰ ਮੰਦ ਹੁੰਦੇ ਹਨ ਉਹਨਾਂ ਦਾ ਹੁਨਰ ਬਚਪਨ ਤੋਂ ਉਜਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਇੱਕ ਹੁਨਰਮੰਦ ਬੱਚੀ ਹੈ ਅੱਠ ਵਰਿਆਂ ਦੀ ਭਵਿਆ ਜਿਸ ਨੇ ਸਕੂਲ ਲੈਵਲ ਦੇ ਕੰਪੀਟੀਸ਼ਨਸ ਵਿੱਚ ਫਰੈਂਚ ਲੈਂਗੁਏਜ ਦੇ ਵਿੱਚ ਗੋਲਡ ਮੈਡਲ ਹਸਪਤਾਲ ਕੀਤਾ ਹੈ ਤੇ ਹੁਣ ਇੰਟਰਨੈਸ਼ਨਲ ਲੈਵਲ ਦੇ ਫਰੈਂਚ ਕੰਪਟੀਸ਼ਨ ਵਿੱਚ ਹਿੱਸਾ ਲੈਣ ਲਈ ਉਸਦੀ ਸਿਲੈਕਸ਼ਨ ਹੋਈ ਹੈ।ਭਵਿਆ ਨੇ ਸ਼ੌਂਕ ਦੇ ਤੌਰ ਤੇ ਸਕੂਲ ਵਿੱਚ ਫਰੈਂਚ ਲੈਂਗੁਏਜ ਸਿੱਖ ਨੇ ਸ਼ੁਰੂ ਕੀਤੀ ਸੀ ਤੇ ਅੱਜ ਇਸ ਵਿੱਚ ਮਹਾਰਤ ਹਾਸਲ ਕਰ ਚੁੱਕੀ ਹੈ ।ਇਸ ਬੱਚੀ ਵਿੱਚ ਸਿਰਫ ਇਹੋ ਹੁਨਰ ਨਹੀਂ ਹੈ ਬਲਕਿ ਇਹ ਪੜ੍ਹਾਈ ਵਿੱਚ ਵੀ ਹਮੇਸ਼ਾ ਅੱਵਲ ਰਹਿੰਦੀ ਹੈ ਤੇ ਨਾਲ ਹੀ ਇਸ ਨੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਕੇ ਹੋਰ ਵੀ ਬਹੁਤ ਕੁਝ ਸਿੱਖਿਆ ਹੈ। ਖਾਲੀ ਸਮੇਂ ਵਿੱਚ ਸੋਸ਼ਲ ਮੀਡੀਆ ਤੋਂ ਇਹ ਡਾਂਸ ਦੇ ਸਟੈਪਸ ਸਿੱਖਦੀ ਹੈ ਪੇਂਟਿੰਗ ਬਣਾਉਣਾ ਸਿੱਖਦੀ ਹੈ ਤੇ ਅੱਠ ਦੀਆਂ ਹੋਰ ਵੀ ਕਈ ਬਾਰੀਕੀਆਂ ਤੋਂ ਜਾਨੂ ਹੋ ਚੁੱਕੀ ਹੈ। ਇਥੋਂ ਹੀ ਸਿੱਖ ਕੇ ਇਸ ਨੇ ਬੇਹਦ ਖੂਬਸੂਰਤ ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਦਾ ਮਾਡਲ ਬਣਾਇਆ ਹੈ ਅਤੇ ਵੈਸ਼ਨੋ ਦੇਵੀ ਦੀ ਖੂਬਸੂਰਤ ਗੁਫਾ ਵੀ ਬਣਾਈ ਹੈ।