ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ
ਜਿਲ੍ਹਾ ਪ੍ਰੀਸ਼ਦ ਦੇ 17 ਜੋਨਾਂ ਅਤੇ ਪੰਚਾਇਤ ਸੰਮਤੀਆਂ ਦੇ 124 ਜੋਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ਰੋਹਿਤ ਗੁਪਤਾ
ਬਟਾਲਾ, 18 ਦਸੰਬਰ - ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮਦੀਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਜਿਲ੍ਹਾ ਗੁਰਦਾਸਪੁਰ ਵਿੱਚ ਜਿਲ੍ਹਾ ਪ੍ਰੀਸ਼ਦ ਦੇ ਕੁੱਲ 25 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ 17 ਅਤੇ ਕਾਂਗਰਸ ਪਾਰਟੀ ਦੇ 8 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਪੰਚਾਇਤ ਸੰਮਤੀ ਦੇ 201 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 124, ਕਾਂਗਰਸ 64, ਸ਼੍ਰੋਮਣੀ ਅਕਾਲੀ ਦਲ 6, ਭਾਜਪਾ 4, ਅਤੇ 3 ਅਜਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਵਧੀਕ ਜ਼ਿਲ੍ਹਾ ਚੋਣ ਅਫਸਰ- ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਚਾਇਤ ਸੰਮਤੀ ਦੋਰਾਂਗਲਾ ਦੇ 15 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 3, ਕਾਂਗਰਸ ਪਾਰਟੀ 11 ਅਤੇ ਭਾਜਪਾ ਪਾਰਟੀ 1 ਜੋਨ ਵਿੱਚ ਜਿੱਤ ਹਾਸਲ ਕੀਤੀ। ਗੁਰਦਾਸਪੁਰ ਪੰਚਾਇਤ ਸੰਮਤੀ ਦੇ 21 ਜੋਨਾਂ ਵਿੱਚ ਆਮ ਆਦਮੀ ਪਾਰਟੀ 19 ਅਤੇ ਕਾਂਗਰਸ ਪਾਰਟੀ 2 ਜੋਨਾਂ ਵਿੱਚ ਜੇਤੂ ਰਹੀ।
ਪੰਚਾਇਤ ਸੰਮਤੀ ਬਟਾਲਾ ਦੇ 15 ਜੋਨਾਂ ਵਿੱਚੋ ਆਮ ਆਦਮੀ ਪਾਰਟੀ 13 ਅਤੇ ਕਾਂਗਰਸ ਪਾਰਟੀ 2 ਅਤੇ ਪੰਚਾਇਤ ਸੰਮਤੀ ਕਾਦੀਆਂ ਦੇ 17 ਜੋਨਾਂ ਵਿੱਚ ਆਮ ਆਦਮੀ ਪਾਰਟੀ ਦੇ 10, ਕਾਂਗਰਸ ਪਾਰਟੀ 6 ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ 1, ਕਲਾਨੌਰ ਪੰਚਾਇਤ ਸੰਮਤੀ ਦੇ 16 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 16 ਜੋਨਾਂ ਵਿੱਚ ਜੇਤੂ ਰਹੀ।
ਪੰਚਾਇਤ ਸੰਮਤੀ ਫਹਿਤਗੜ੍ਹ ਚੂੜੀਆਂ ਦੇ 25 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 10, ਕਾਂਗਰਸ ਪਾਰਟੀ 12 ਅਤੇ ਸ਼੍ਰੋਮਣੀ ਅਕਾਲੀ ਦਲ 3, ਧਾਰੀਵਾਲ ਪੰਚਾਇਤ ਸੰਮਤੀ ਦੇ 17 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 11, ਕਾਂਗਰਸ ਪਾਰਟੀ 5 ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ 1, ਕਾਹਨੂੰਵਾਨ ਪੰਚਾਇਤ ਸੰਮਤੀ ਦੇ 15 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 5 ਅਤੇ ਕਾਂਗਰਸ ਪਾਰਟੀ 10 ਜੋਨਾਂ ਵਿੱਚ ਜੇਤੂ ਰਹੀ।
ਡੇਰਾ ਬਾਬਾ ਨਾਨਕ ਪੰਚਾਇਤ ਸੰਮਤੀ ਦੇ 19 ਜੋਨਾਂ ਵਿੱਚ ਆਮ ਆਦਮੀ ਪਾਰਟੀ 17, ਕਾਂਗਰਸ ਪਾਰਟੀ 1, ਅਜਾਦ ਉਮੀਦਵਾਰ 1, ਦੀਨਾਨਗਰ ਪੰਚਾਇਤ ਸੰਮਤੀ ਦੇ 22 ਜੋਨਾਂ ਵਿੱਚ ਆਮ ਆਦਮੀ ਪਾਰਟੀ 8, ਕਾਂਗਰਸ 11 ਅਤੇ ਭਾਜਪਾ 3 ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ 19 ਜੋਨਾਂ ਵਿੱਚ ਆਮ ਆਦਮੀ ਪਾਰਟੀ 12, ਕਾਂਗਰਸ ਪਾਰਟੀ 4, ਸ਼੍ਰੋਮਣੀ ਅਕਾਲੀ ਦਲ ਪਾਰਟੀ 1 ਅਤੇ 2 ਅਜਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ।