ਨੌਜਵਾਨ ਨੇ ਰੱਖੇ ਦੋ ਬਾਜ ਅਤੇ ਵਿਦੇਸ਼ੀ ਕਿਰਲਾ : ਅਲੋਪ ਹੋ ਰਹੇ ਪਸ਼ੂ ਪੰਛੀਆਂ ਨੂੰ ਰੱਖਣਾ ਨੌਜਵਾਨ ਦਾ ਹੈ ਸ਼ੋਕ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਦੇ ਨੌਜਵਾਨ ਹਮੇਸ਼ਾ ਆਪਣੇ ਵੱਖਰੇ ਅੰਦਾਜ਼ ਅਤੇ ਸ਼ੌਂਕ ਕਰਕੇ ਜਾਣੇ ਜਾਂਦੇ ਹਨ ਇਸੇ ਤਰ੍ਹਾਂ ਗੁਰਦਾਸਪੁਰ ਦੇ ਨੌਜਵਾਨ ਅੰਮ੍ਰਿਤਪਾਲ ਨੂੰ ਇੱਕ ਵੱਖਰਾ ਸ਼ੋਕ ਹੈ । ਅੰਮ੍ਰਿਤਪਾਲ ਨੇ ਦੋ ਬਾਜ ਅਤੇ ਇੱਕ ਵਿਦੇਸ਼ੀ ਕਿਰਲਾ ਰੱਖਿਆ ਹੈ ਜੋ ਲੋਕਾਂ ਲਈ ਆਕਰਸ਼ਿਤ ਦਾ ਕੇਂਦਰ ਹੈ । ਨੌਜਵਾਨ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਬਾਜ ਰੱਖਣ ਦਾ ਸ਼ੌਂਕ ਸੀ ਜਿਸ ਤੋਂ ਬਾਅਦ ਉਸਨੇ ਨਿਹੰਗ ਸਿੰਘਾਂ ਨਾਲ ਰਾਬਤਾ ਕਰਕੇ ਇਹ ਦੋ ਬਾਜ ਮੰਗਵਾਏ ਹਨ ਅਤੇ ਉਸਦੇ ਕੋਲੋਂ ਇੱਕ ਵਿਦੇਸ਼ੀ ਕਿਰਲਾ ਵੀ ਮੌਜੂਦ ਹੈ । ਉਸਨੇ ਦੱਸਿਆ ਕਿ ਉਸਦੇ ਕੋਲੋਂ ਹੋਰ ਵੀ ਕਾਫੀ ਪੰਛੀ ਹਨ ਜੋ ਕਿ ਜਿਆਦਾਤਰ ਅਲੋਪ ਹੋ ਚੁੱਕੇ ਹਨ । ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਸਾਨੂੰ ਕੁਦਰਤ ਅਤੇ ਪਸ਼ੂ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਕੁਦਰਤ ਸਾਨੂੰ ਪਿਆਰ ਕਰੇਗੀ।