Punjab Breaking : ਸਾਬਕਾ ਫੌਜੀ ਦੇ ਘਰ ਤੇ ਰਾਤ ਦੇ ਹਨੇਰੇ ਵਿੱਚ ਅਣਪਛਾਤਿਆਂ ਨੇ ਚਲਾਈ ਗੋ*ਲੀ
ਘਰ ਦੇ ਨੌਜਵਾਨ ਜਸਪਾਲ ਸਿੰਘ ਦਾ ਨਾਮ ਲੈ ਕੇ ਹਮਲਾਵਰਾਂ ਨੇ ਲਲਕਾਰਿਆ ਅਤੇ ਕੀਤਾ ਗਾਲੀ ਗਲੋਚ
ਰੋਹਿਤ ਗੁਪਤਾ
ਗੁਰਦਾਸਪੁਰ, 13 December 2025 : ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਬੀਤੀ ਰਾਤ ਨੂੰ ਕਰੀਬ 10 ਵਜੇ ਦੇ ਕਰੀਬ ਮੂੰਹ ਬੰਨ ਕੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਸਾਬਕਾ ਫੌਜੀ ਮਾਧਾ ਸਿੰਘ ਦੇ ਘਰ ਦੇ ਗੇਟ ਤੇ ਗੋਲੀ ਚਲਾ ਦਿੱਤੀ। ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਮਾਧਾ ਸਿੰਘ ਦੇ ਗੇਟ ਅੱਗੇ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਭੱਟੀ ਨੂੰ ਨਾਮ ਲੈ ਕੇ ਵੰਗਾਰਿਆ ਗਿਆ ਅਤੇ ਨਾਲ ਹੀ ਪਰਿਵਾਰ ਨਾਲ ਗਾਲੀ ਗਲੋਚ ਵੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜਕੇ 40 ਮਿੰਟ ਤੇ ਉਹਨਾਂ ਦੇ ਪੋਤਰੇ ਨੇ ਅਚਾਨਕ ਬਾਹਰ ਕੁਝ ਲੋਕਾਂ ਦੀ ਬਿੜਕ ਸੁਣੀ। ਬਾਹਰ ਮੌਜੂਦ ਲੋਕ ਜਸਪਾਲ ਸਿੰਘ ਦਾ ਨਾਮ ਲੈ ਕੇ ਉਸ ਨੂੰ ਵੰਗਾਰ ਰਹੇ ਸਨ ਕਿ ਬਾਹਰ ਆ। ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਘਰ 'ਤੇ ਇੱਕ ਫਾਇਰ ਵੀ ਕੀਤਾ ਅਤੇ ਦੂਜੇਵਿਅਕਤੀ ਦਾ ਫੜਿਆ ਹੋਇਆ ਪਿਸਟਲ ਮੌਕੇ ਤੇ ਨਹੀਂ ਚੱਲਿਆ ਜਿਸ ਦੀ ਸੀਸੀਟੀਵੀ ਪਰਿਵਾਰ ਅਤੇ ਪੁਲਿਸ ਨੂੰ ਵੀ ਮਿਲ ਚੁੱਕੀ ਹੈ। ਇਸ CCTV ਵਿੱਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰਾਂ ਦਾ ਅਸਲਾ ਥੱਲੇ ਡਿੱਗਦਾ ਹੈ,ਉਸ ਅਸਲੇ ਨੂੰ ਉਹ ਚੁੱਕ ਕੇ ਜਾਂਦੇ ਦੇਖ਼ੇ ਜਾ ਸਕਦੇ ਹਨ।
ਜਸਪਾਲ ਸਿੰਘ ਇੱਕ ਨਿੱਜੀ ਖੰਡ ਮਿਲ ਵਿੱਚ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਉਸ ਦਾ ਨੁਕਸਾਨ ਕਰਨ ਦੀ ਵੀ ਧਮਕੀ ਦਿੱਤੀ ਸੀ। ਉਸ ਨੇ ਦੱਸਿਆ ਕਿ ਹੁਣ ਇਹ ਪਤਾ ਨਹੀਂ ਕਿ ਇਹ ਹਮਲਾਵਰ ਕੌਣ ਸਨ ਉਹਨਾਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਮੇਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਉਪਰੰਤ ਥਾਣਾ ਮੁਖੀ ਕਾਹਨੂੰਵਾਨ ਗੁਰਨਾਮ ਸਿੰਘ ਪੁਲਿਸ ਫੋਰਸ ਸਮੇਤ ਪਿੰਡ ਵਿੱਚ ਪਹੁੰਚੇ ਅਤੇ ਉਹਨਾਂ ਨੇ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਅਤੇ ਇਲਾਕੇ ਦੇ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਪਾਈ ਜਾ ਰਹੀ ਹੈ ਅਤੇ ਦਹਿਸ਼ਤ ਦਾ ਵੀ ਮਾਹੌਲ ਬਣਿਆ ਹੋਇਆ ਹੈ।