ਪਰਜਾਈਡਿੰਗ ਅਫ਼ਸਰ ਤੇ ਜਾਲੀ ਵੋਟਾਂ ਪਾਉਣ ਦੇ ਦੋਸ਼ ਤੋਂ ਬਾਅਦ ਕੁਝ ਸਮੇਂ ਲਈ ਵੋਟਿੰਗ ਪ੍ਰਕਿਰਿਆ ਰੁਕੀ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੌਰਾਨ, ਕਾਂਗਰਸੀ ਵਿਧਾਇਕ ਪਾਹੜਾ ਨੇ ਚਾਹੀਆ ਪਿੰਡ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਰਜਨੀ ਪ੍ਰਕਾਸ਼ 'ਤੇ ਜਾਅਲੀ ਵੋਟਾਂ ਪੋਲ ਕਰਨ ਦਾ ਦੋਸ਼ ਲਗਾਇਆ। ਪਿੰਡ ਵਿੱਚ ਵੋਟਿੰਗ ਇੱਕ ਘੰਟੇ ਲਈ ਰੋਕ ਦਿੱਤੀ ਗਈ। ਚੋਣ ਕਮਿਸ਼ਨ ਦੇ ਅਧਿਕਾਰੀ ਦੁਰਗਾ ਦਾਸ ਮੌਕੇ 'ਤੇ ਪਹੁੰਚੇ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਰਜਨੀ ਪ੍ਰਕਾਸ਼ ਨੂੰ ਪੋਲਿੰਗ ਬੂਥ ਤੋਂ ਹਟਾ ਦਿੱਤਾ ਅਤੇ ਇੱਕ ਨਵਾਂ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਉਹ ਜਾਅਲੀ ਵੋਟਾਂ ਪਵਾ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਅਤੇ ਵੋਟਿੰਗ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ।