ਗੁਰਦਾਸਪੁਰ ਵਿੱਚ ਅਮਨ ਅਮਾਨ ਨਾਲ ਚੱਲ ਰਿਹੈ ਬਲਾਕ ਸੰਮਤੀ ਦੀਆਂ ਵੋਟਾਂ ਪਾਉਣ ਦਾ ਕੰਮ
ਰੋਹਿਤ ਗੁਪਤਾ
ਗੁਰਦਾਸਪੁਰ :
ਗੁਰਦਾਸਪੁਰ ਜਿਲੇ ਵਿੱਚ ਲੋਕਾਂ ਵਿੱਚ ਸਵੇਰੇ ਸਵੇਰੇ ਹੀ ਲੋਕਾਂ ਵਿੱਚ ਜ਼ਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾ ਪਾਉਣ ਵਿੱਚ ਉਤਸ਼ਾਹ ਵੇਖਿਆ ਗਿਆ। ਵੱਖ ਵੱਖ ਪਿੰਡਾਂ ਵਿੱਚ ਬਣੇ ਬੂਥਾਂ ਤੇ ਲੋਕ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਘਰਾ ਤੋਂ ਨਿਕਲ ਰਹੇ ਹਨ ਅਤੇ ਸ਼ਾਂਤੀਪੂਰਨ ਢੰਗ ਨਾਲ ਸਾਰਾ ਕੰਮ ਚੱਲ ਰਿਹਾ ਹੈ।
ਜਿਕਰਯੋਗ ਹੈ ਕਿ ਗੁਰਦਾਸਪੁਰ ਜਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਵਿਚੋਂ 7 ਉੁਮੀਦਵਾਰ ਅਤੇ 204 ਬਲਾਕ ਸੰਮਤੀਆਂ ਵਿੱਚੋਂ 64 ਉੁਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ ਇਨ੍ਹਾਂ ਚੋਣਾਂ ਵਿਚ 994925 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚੋਂ 525948 ਮਰਦ, 468974 ਔਰਤਾਂ ਅਤੇ 3 ਥਰਡ ਜੈਂਡਰ ਵੋਟਰ ਸ਼ਾਮਲ ਹਨ। ਕਰੀਬ 7000 ਕਰਮਚਾਰੀ ਚੋਣ ਡਿਊਟੀ ਵਿੱਚ ਤਾਇਨਾਤ ਹਨ।
ਉੱਥੇ ਹੀ ਵੋਟ ਪਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਉਹਨਾਂ ਦੀ ਮੁੱਖ ਮੰਗ ਹੈ ਤੇ ਉਹ ਉਮੀਦ ਰੱਖਦੇ ਹਨ ਕਿ ਚੁਣੇ ਗਏ ਮੈਂਬਰ ਵਿਕਾਸ ਨੂੰ ਤਰਜੀਹ ਦੇਣਗੇ। ਦੂਜੇ ਪਾਸੇ ਰੁਝਾਨ ਦੀ ਗੱਲ ਕਰੀਏ ਤਾਂ ਵੋਟਾਂ ਪਾਉਣ ਦਾ ਰੁਝਾਨ ਫਿਲਹਾਲ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ 11 ਵਜੇ ਤੱਕ ਕੁੱਲ 10 ਫੀਸਦੀ ਵੋਟ ਪੋਲ ਹੋਏ ਸਨ ।