Punjab News : ਚੋਰਾਂ ਦੇ ਹੌਂਸਲੇ ਬੁਲੰਦ, ਘਰ ਦੇ ਅੰਦਰੋਂ ਐਕਟੀਵਾ ਸਕੂਟਰੀ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ 13 ਦਸੰਬਰ ਧਾਰੀਵਾਲ ਦੇ ਕ੍ਰਿਸ਼ਨਾ ਮੰਦਿਰ ਦੀ ਬੈਕ ਸਾਈਡ ਅਤੇ ਰਾਮ ਸ਼ਰਣਮ ਮੰਦਰ ਨੇੜੇ ਇੱਕ ਘਰ ਦੇ ਵਿੱਚੋਂ ਇੱਕ ਐਕਟੀਵਾ ਸਕੂਟੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਟੀ ਦੇ ਮਾਲਕ ਅਤੇ ਪੀੜਤ ਰਵੀ ਖੁਸ਼ਵਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਆਪਣੀ ਐਕਟੀਵਾ ਸਕੂਟੀ ਨੰਬਰ ਪੀਬੀ 06 ਬੀਕੇ 7535, ਗ੍ਰੇਅ ਰੰਗ ਦੀ ਘਰ ਦੇ ਅੰਦਰ ਖੜੀ ਕਰਕੇ ਗੇਟ ਨੂੰ ਕੁੰਡਾ ਲਗਾ ਕੇ ਸੁਤੇ ਸਨ ਕਿ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਚੋਰਾਂ ਵਲੋ ਘਰ ਦਾ ਅੰਦਰੋ ਹੀ ਸਕੂਟੀ ਚੋਰੀ ਕਰ ਲਈ ਗਈ ਸੀ। ਇਸ ਸੰਬਧੀ ਉਹ ਪੁਲਸ ਥਾਣਾ ਧਾਰੀਵਾਲ ਨੂੰ ਵੀ ਸੂਚਿਤ ਕਰ ਚੁੱਕੇ ਹਨ ।
ਜ਼ਿਕਰਯੋਗ ਹੈ ਕਿ ਸ਼ਹਿਰ ਧਾਰੀਵਾਲ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ । ਕੁਝ ਦਿਨ ਪਹਿਲਾਂ ਇੱਕ ਵਿਅਕਤੀ ਨੂੰ ਚੋਰਾਂ ਵੱਲੋਂ ਲੁੱਟ ਦੀ ਸ਼ਿਕਾਰ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਇੱਕ ਸਕੂਟੀ ਹੋਰ ਚੋਰੀ ਹੋਈ ਸੀ। ਆਏ ਦਿਨ ਹੋ ਰਹੀਆਂ ਚੋਰੀ ਦੀਆਂ ਚੋਰੀ ਘਟਨਾਵਾਂ ਕਰਕੇ ਸ਼ਹਿਰ ਧਾਰੀਵਾਲ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਹਿਮ ਦੇ ਮਾਹੌਲ ਕਰਕੇ ਲੋਕ ਆਪਣੇ ਜਾਨ ਮਾਲ ਦੀ ਰੱਖਿਆ ਲਈ ਘਰਾਂ ਵਿੱਚ ਅਤੇ ਦੁਕਾਨਾਂ ਵਿੱਚ ਸੀਸੀਟੀਵੀ ਕੈਮਰੇ ਲਗਵਾਉਣ ਲਏ ਮਜਬੂਰ ਹੋਏ ਪਏ ਹਨ, ਹਾਲਾਂਕਿ ਇਦਾਂ ਕਰਨ ਕਰਕੇ ਲੋਕਾਂ ਦਾ ਕਾਫੀ ਸਾਰਾ ਪੈਸਾ ਖਰਚ ਹੋ ਰਹੇ ਹਨ ਪਰ ਲੋਕ ਮਜਬੂਰ ਹਨ।
ਸ਼ਹਿਰ ਵਾਸੀਆਂ ਸਮੇਤ ਹੋਰ ਲੋਕਾਂ ਵਲੋ ਸਾਂਝੇ ਤੋਰ ਤੇ ਐਸ.ਐਸ.ਪੀ ਗੁਰਦਾਸਪੁਰ ਸਮੇਤ ਜਿਲ੍ਹਾ ਅਧਿਕਾਰੀਆ ਤੋਂ ਮੰਗ ਕੀਤੀ ਗਈ ਹੈ ਕਿ ਸ਼ਹਿਰ ਧਾਰੀਵਾਲ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ।