← ਪਿਛੇ ਪਰਤੋ
.ਸੁਰਜੀਤ ਸਿੰਘ ਗੜ੍ਹੀ ਹਲਕਾ ਇੰਚਾਰਜ ਦੀ ਅਗਵਾਈ ਹੇਠ ਆਮ ਆਦਮੀ ਦੇ ਸਰਪੰਚ ਭਾਜਪਾ ਕਾਂਗਰਸ ਦੇ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦੱਲ ਵਿੱਚ ਕੀਤੀ ਸ਼ਮੂਲੀਅਤ ਪੰਜਾਬ ਦੇ ਲੋਕ ਬੇਸਬਰੀ ਨਾਲ ਅਕਾਲੀ ਦੱਲ ਦੀ ਸਰਕਾਰ ਬਣਾਉਣ ਲਈ ਉਤਾਵਲੇ। ਸੁਰਜੀਤ ਸਿੰਘ ਗੜ੍ਹੀ ਗੁਰਪ੍ਰੀਤ ਸਿੰਘ ਜਖਵਾਲੀ ਰਾਜਪੁਰਾ 12 ਦਸੰਬਰ 2025:- ਰਾਜਪੁਰਾ ਤੇ ਵੱਖ-ਵੱਖ ਪਿੰਡਾਂ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇ ਨਜ਼ਰ ਚੋਣ ਪ੍ਰਚਾਰ ਸਰਦਾਰ ਸੁਰਜੀਤ ਸਿੰਘ ਗੜੀ ਦੇ ਅਗਵਾਈ ਹੇਠ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖ-ਵਖ ਪਿੰਡਾਂ ਪਿੰਡਾਂ ਚ ਹੁੰਦੇ ਹੋਏ ਪਿੰਡ ਰਾਮ ਨਗਰ ਵਿੱਚੋਂ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਹੋਰ ਅਹੁਦੇਦਾਰਾਂ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਮੁਲੀਅਤ ਕੀਤੀ ਇਸ ਤੋਂ ਇਲਾਵਾ ਪਿੰਡ ਸੂਰਲ ਵਿੱਚ ਦੋ ਜਗ੍ਹਾ ਵਿੱਚ ਇਕੱਠ ਰੱਖ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਰਦਾਰ ਸੁਰਜੀਤ ਸਿੰਘ ਗੜੀ ਹਲਕਾ ਇੰਚਾਰਜ ਰਾਜਪੁਰਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਬੋਲਦਿਆਂ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਇਹ ਜੋ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਜੋਂ ਮਿਤੀ 14 ਤਰੀਖ਼ ਹੋ ਰਹੀਆਂ ਹਨ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਕਾਰ ਬਣਾਉਣੀ ਹੈ ਕਿ ਪਿਛਲੇ ਸਮੇਂ ਜੋ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਪਿੰਡਾਂ ਦੇ ਵਿਕਾਸ ਜਾਂ ਬੇਰੁਜ਼ਗਾਰੀ ਹੋਰ ਕਿਸੇ ਕੰਮ ਵੱਲ ਕੋਈ ਧਿਆਨ ਨਹੀਂ ਦਿੱਤਾ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਰੋਟੀ ਪਿੰਡਾਂ ਦੇ ਵਿੱਚ ਵਿਕਾਸ ਹੀ ਨਹੀਂ ਹਰੇਕ ਗਰੀਬ ਦੇ ਘਰ ਦੇ ਵਿੱਚ ਅਨਾਜ ਔਰ ਵਿਆਹ ਦੀ ਸ਼ਕਲ ਸਕੀਮ ਲਾਗੂ ਕਰਕੇ ਅਤੇ ਕਿਸਾਨਾਂ ਦੇ ਬਿਲਪ ਨਹੀਂ ਕਰਕੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਅੱਜ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਰਹੇ ਹਨ ਜਥੇਦਾਰ ਗੜੀ ਨੇ ਕਿਹਾ ਕਿ ਪਿਛਲੇ ਸਮੇਂ ਕੁਝ ਅਫਸਰ ਭਾਵੇਂ ਕਿ ਤਰਨ ਤਾਰਨ ਦੀ ਐਸਐਸਪੀ ਦੀ ਗੱਲ ਕਰੀਏ ਜਾਂ ਪਟਿਆਲਾ ਦੇ ਐਸਐਸਪੀ ਦੀ ਗੱਲ ਕਰੀਏ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਖਿਲਾਫ ਕਾਰਵਾਈਆਂ ਕਰਨ ਤੇ ਅੱਜ ਮੂੰਹ ਖਾਣੀਂ ਪਈ ਅਖੀਰ ਵਿੱਚ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਅੱਜ ਰਾਮ ਨਗਰ ਪਿੰਡ ਦੇ ਸਰਪੰਚ ਤੇ ਸਮੁਚੀ ਟੀਮ ਨੇ ਸ਼੍ਰੋਮਣੀ ਅਕਾਲੀ ਦੱਲ ਦਾ ਪਲਾ ਫੜਿਆ ਹੈ ਅਤੇ ਪਿੰਡ ਸੂਰਲ ਵਿੱਚ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦੱਲ ਵਿੱਚ ਸ਼ਾਮਲ ਹੋਣ ਕਿਹਾ ਅਸੀਂ ਇਨ੍ਹਾਂ ਵਰਕਰਾਂ ਦੇ ਹਰ ਦੁੱਖ ਸੁੱਖ ਲਈ ਹਾਜ਼ਰ ਰਹਾਂ ਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਜੋਨ ਨੰਬਰ 12 ਉੜਦਨ ਦੇ ਉਮੀਦਵਾਰ ਬਲਵਿੰਦਰ ਸਿੰਘ ਛਾਮਦੂ ਬਲਾਕ ਸੰਮਤੀ ਜੋਨ ਦੇ ਉਮੀਦਵਾਰ ਸ੍ਰੀ ਮਤੀ ਮੀਨਾ ਰਾਣੀ ਇਲਾਵਾ ਹਰਜੀਤ ਸਿੰਘ ਸਰਪੰਚ ਰਾਮ ਨਗਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਸੁਰਿੰਦਰ ਸਿੰਘ ਘੁਮਾਣਾ ਸਵਰਨ ਸਿੰਘ ਕਬੂਲ ਪੁਰ ਬਲਵਿੰਦਰ ਸਿੰਘ ਨੇਪਰਾ ਸਵਰਨ ਸਿੰਘ ਕਬੂਲ ਪੁਰ ਬਾਬਾ ਕੁਲਦੀਪ ਸਿੰਘ ਜਗਜੀਤ ਸਿੰਘ ਬੰਟੀ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ
Total Responses : 43