ਭਾਰਤ ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡਾਂ ਦੇ ਨਾਕਿਆਂ ਤੇ ਤੈਨਾਤ ਭਾਰੀ ਪੁਲਿਸ ਫੋਰਸ
ਦੇਰ ਰਾਤ ਨਾਕਿਆਂ ਦੀ ਜਾਂਚ ਦੇ ਲਈ ਪਹੁੰਚੇ ਐਸਐਸਪੀ
ਰੋਹਿਤ ਗੁਪਤਾ
ਗੁਰਦਾਸਪੁਰ : ਜਿਲ੍ਾ ਪਰਿਸ਼ਦ ਅਤੇ ਪੰਚਾਇਤ ਸਮਤੀ ਚੋਣਾਂ ਦੇ ਮੱਦੇ ਨਜ਼ਰ ਸੁਰੱਖਿਆ ਨੂੰ ਲੈ ਕੇ ਦੇਰ ਰਾਤ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਸਥਿਤ ਪਿੰਡਾਂ ਵਿੱਚ ਲੱਗੇ ਨਾਕਿਆਂ ਦਾ ਗੁਰਦਾਸਪੁਰ ਦੇ ਐਸਐਸਪੀ ਆਈਪੀਐਸ ਅਦਿਤਿਆ ਖੁਦ ਨਿਰੀਖਣ ਕਰਨ ਦੇ ਲਈ ਪਹੁੰਚੇ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਚੌਣਾ ਦੇ ਮੱਦੇ ਨਜ਼ਰ ਕਿਸੇ ਵੀ ਤਰੀਕੇ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ।।
ਖਾਸ ਤੌਰ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਬੜੇ ਹੀ ਅਮਨ ਅਮਾਨ ਦੇ ਨਾਲ ਤੁਸੀਂ ਚੋਣਾਂ ਦੇ ਵਿੱਚ ਜਾ ਸਕਦੇ ਹੋ ਡਰਨ ਦੀ ਕੋਈ ਲੋੜ ਨਹੀਂ ਹੈ।।
ਉਥੇ ਹੀ ਧੁੰਦ ਦੇ ਕਾਰਨ ਪਾਕਿਸਤਾਨ ਦੇ ਵੱਲੋਂ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਡ੍ਰੋਨ ਐਕਟੀਵਿਟੀ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਭਾਰਤ ਪਾਕਿਸਤਾਨ ਤੇ ਪਿੰਡਾਂ ਦੇ ਲੋਕਾਂ ਦੇ ਲਈ ਐਸਐਸਪੀ ਵੱਲੋਂ ਖਾਸ ਸੰਦੇਸ਼ ਦਿੱਤਾ ਗਿਆ ਕਿ ਅਗਰ ਕੋਈ ਵੀ ਤੁਹਾਨੂੰ ਐਕਟੀਵਿਟੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਬੀਐਸਐਫ ਜਾਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਖਾਸ ਤੌਰ ਤੇ ਸਰਹੱਦੀ ਪਿੰਡ ਦੀ ਨੌਜਵਾਨਾ ਨੂੰ ਇਹ ਅਪੀਲ ਕੀਤੀ ਗਈ ਕਿ ਕਿਸੇ ਵੀ ਦੇਸ਼ ਵਿਰੋਧੀ ਅਨਸਰ ਦੇ ਚੱਕਰ ਵਿੱਚ ਨਾ ਫਸੋ ਜਿਸ ਦਾ ਖਮਿਆਜੇ ਵੱਜੋਂ ਤੁਹਾਨੂੰ ਪੂਰੀ ਉਮਰ ਪਛਤਾਣਾ ਪਵੇ ।