ਸੁਲਤਾਨਪੁਰ ਲੋਧੀ : ਨਹੀਂ ਰੁਕ ਰਿਹਾ ਸਿਲਸਿਲਾ ਲੁੱਟਾਂ ਖੋਹਾਂ ਦਾ
*ਕ੍ਰਿਪਾਨ ਦੀ ਨੋਕ ਉਤੇ ਲੁਟਿਆ ਨੌਜਵਾਨ*
*ਦਿਨ ਦਿਹਾੜੇ 2 ਵੱਖ ਵੱਖ ਥਾਵਾਂ ਤੇ ਨੌਜਵਾਨ ਕੋਲੋਂ ਸੋਨੇ ਦਾ ਲੋਕਟ ਖੋਹ ਕੇ ਭੱਜੇ ਨੌਜਵਾਨ*
*ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ*
ਦੋ ਦਿਨ ਤੋਂ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਹਾਲੇ ਤੱਕ ਪੁਲਿਸ ਨੇ ਪਹੁੰਚੀ ਨੌਜਵਾਨ ਦੇ ਬਿਆਨ ਲੈਣ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 11 ਦਸੰਬਰ 2025
ਸੁਲਤਾਨਪੁਰ ਲੋਧੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ, ਜਿੱਥੇ ਦੋ ਨੌਜਵਾਨਾਂ ਨੂੰ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚਾਕੂ ਦਿਖਾ ਕੇ ਲੁੱਟ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਸੀਸੀ ਟੀਵੀ ਚ ਕੈਦ ਹੋ ਗਈ। ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਇਹ ਸਾਰਾ ਕੁਝ ਦੇਖ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਬੇਰ ਸਾਹਿਬ ਰੋਡ ਗਰਾਰੀ ਚੌਂਕ ਦੇ ਨਜ਼ਦੀਕ ਇਹ ਨੌਜਵਾਨ ਆਪਣੇ ਇੱਕ ਦੋਸਤ ਦੀ ਸਬਜ਼ੀ ਵਾਲੀ ਰੇੜੀ ਦੇ ਕੋਲ ਬੈਠਾ ਸੀ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਉਹਨਾਂ ਵੱਲੋਂ ਚਾਕੂ ਦਿਖਾ ਕੇ ਇਸ ਨੌਜਵਾਨ ਦੇ ਗਲੇ ਵਿੱਚ ਪਾਇਆ ਸੋਨੇ ਦਾ ਲੋਕਟ ਖੋਹ ਕੇ ਫਰਾਰ ਹੋ ਗਏ।
ਨੌਜਵਾਨ ਨੇ ਦੱਸਿਆ ਕਿ ਦੂਜੇ ਵਿਅਕਤੀ ਨੂੰ ਆਰੀਆ ਸਮਾਜ ਚੌਂਕ ਦੇ ਨਜ਼ਦੀਕ ਲੁਟਿਆ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਰਿਪੋਰਟਾਂ ਅਨੁਸਾਰ, ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਸ਼ਰੇਆਮ ਬਾਜ਼ਾਰ ਵਿੱਚ ਲੁੱਟਿਆ ਗਿਆ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਮੋਟਰਸਾਈਕਲ ਆਉਂਦੇ ਹਨ। ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ।
ਪੁਲਿਸ ਕਾਰਵਾਈ:*
- ਮਾਮਲਾ ਦਰਜ ਕਰ ਲਿਆ ਗਿਆ ਹੈ।
- ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕੀਤੀ ਜਾ ਰਹੀ ਹੈ।
- ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।