ਮਾਮਲਾ ਅੰਕੁਰ ਨਰੂਲਾ ਦੇ ਖਿਲਾਫ ਅਪਸ਼ਬਦ ਬੋਲਣ ਦਾ- ਮਸੀਹ ਭਾਈਚਾਰੇ ਨੇ ਭਾਨਾ ਸਿੱਧੂ ਦਾ ਪੁਤਲਾ ਫੂਕ ਕੇ ਕੀਤਾ ਜ਼ੋਰਦਾਰ ਰੋਸ ਵਿਖਾਵਾ
ਰੋਹਿਤ ਗੁਪਤਾ
ਗੁਰਦਾਸਪੁਰ
ਭਾਨੇ ਸਿੱਧੂ ਵੱਲੋਂ ਮਸੀਹ ਭਾਈਚਾਰੇ ਦੇ ਪ੍ਰਚਾਰਕ ਅੰਕੁਰ ਨਰੂਲਾ ਅਤੇ ਮਸੀਹ ਭਾਈਚਾਰੇ ਦੇ ਖਿਲਾਫ ਸ਼ਬਦ ਬੋਲਣ ਤੇ ਰੋਸ਼ ਵਜੋਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਮਸੀਹ ਭਾਈਚਾਰੇ ਵੱਲੋਂ ਭਾਨੇ ਸਿੱਧੂ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਨਾਲ ਮਸੀਹ ਭਾਈਚਾਰੇ ਨੇ ਭਾਨੇ ਸਿੱਧੂ ਦਾ ਪਿੱਟ ਸਿਆਪਾ ਕਰਦੇ ਹੋਏ ਕਿਹਾ ਕਿ ਇਹ ਲੋਕ ਸਾਡੇ ਅਤੇ ਦੂਜੇ ਭਾਈਚਾਰਿਆਂ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਹਨ। ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਅਸੀਂ ਕਦੇ ਵੀ ਬਰਦਾਸਤ ਨਹੀਂ ਕਰਾਂਗੇ ਜਾਣਕਾਰੀ ਦਿੰਦੇ ਹੋਏ ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਭਾਨੇ ਸਿੱਧੂ ਨੇ ਅੰਕੁਰ ਨਰੂਲਾ ਮਨਿਸਟਰੀ ਬਾਰੇ ਮਾੜਾ ਚੰਗਾ ਬੋਲ ਕੇ ਬਹੁਤ ਮਾੜਾ ਕੀਤਾ ਹੈ ਇਸ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਭਾਨਾ ਸਿੱਧੂ ਵਰਗੇ ਲੋਕ ਅਜਿਹੀਆਂ ਕਾਰਵਾਈਆਂ ਕਰਕੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਸਭ ਕ੍ਰਿਸਮਿਸ ਦੇ ਆਸ ਪਾਸ ਹੀ ਕੀਤਾ ਜਾਂਦਾ ਹੈ, ਜੋ ਬੇਹਦ ਮੰਦਭਾਗਾ ਹੈ । ਮੁੱਖ ਮੰਤਰੀ ਨੇ ਕੁਝ ਦਿਨ ਪਹਿਲੇ ਕਿਹਾ ਸੀ ਕਿ ਹੇਟ ਸਪੀਚ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਹੁਣ ਇਹਨਾਂ ਨੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਸ ਲਈ ਇਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾਣ ।