ਕਰਤਾਰਪੁਰ ਲਾਂਘਾ ਖੋਲੇ ਜਾਣ ਦੀ ਛੇਵੀਂ ਸਾਲਗੀਰਹ ਤੇ ਦੂਰ ਦੁਰਾਡਿਓਂ ਪਹੁੰਚੀ ਸੰਗਤ ਦਰਸ਼ਨ ਨਾ ਕਰ ਪਾਉਣ ਕਾਰਨ ਹੋਈ ਨਿਰਾਸ਼
ਲਾਂਘਾ ਤੇ ਦੂਰਬੀਨ ਰਾਹੀ ਦਰਸ਼ਨ ਖੋਲੇ ਜਾਣ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ : ਨੋ ਨਵੰਬਰ 2019 ਨੂੰ ਜਦੋਂ ਕਰਤਾਰਪੁਰ ਲਾਂਘਾ ਖੋਲਣ ਦਾ ਐਲਾਨ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸੀ ਤਾਂ ਸ਼੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੇ ਬੇਹਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਪਰ ਅੱਜ ਇਸ ਲਾਂਘੇ ਦੇ ਖੋਲੇ ਜਾਣ ਦੀ ਛੇਵੀਂ ਸਾਲਗਿਰਹ ਤੇ ਕਰਤਾਰਪੁਰ ਕੋਰੀਡੋਰ ਦੇ ਭਾਰਤ ਵਾਲੇ ਪਾਸੇ ਪਹੁੰਚੀ ਭਾਰਤੀ ਸੰਗਤ ਬੇਹਦ ਨਿਰਾਸ਼ ਹੋ ਰਹੀ ਹੈ ਕਿਉਂਕਿ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਇੱਕ ਵਾਰ ਫਿਰ ਤੋਂ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਹੈ ਤੇ ਇਹ ਲਾਂਘਾ ਆਪਰੇਸ਼ਨ ਸਿੰਧੂਰ ਤੋਂ ਬਾਅਦ ਤੋਂ ਕਰੀਬ ਛੇ ਮਹੀਨਿਆਂ ਤੋਂ ਬੰਦ ਪਿਆ ਹੈ। ਦੂਰੋਂ ਦੂਰੋਂ ਕਰਤਾਰਪੁਰ ਕੋਰੀਡੋਰ ਤੇ ਪਹੁੰਚੀ ਸੰਗਤ ਨੇ ਆਪਣੀ ਨਿਰਾਸ਼ਾ ਦਾ ਪ੍ਰਗਟਾਵਾ ਮੀਡੀਆ ਸਾਹਮਣੇ ਵੀ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਨੂੰ ਸੰਗਤ ਦੀ ਮੰਗ ਤੇ ਗੌਰ ਕਰਨਾ ਚਾਹੀਦਾ ਹੈ ਅਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਕਰਤਾਰਪੁਰ ਲਾਂਘਾ ਫਿਰ ਤੋਂ ਖੋਲ ਦੇਣਾ ਚਾਹੀਦਾ ਹੈ, ਕਿਉਂਕਿ ਇਸ ਲਾਂਘੇ ਨਾਲ ਧਾਰਮਿਕ ਆਸਥਾ ਜੁੜੀ ਹੋਈ ਹੈ ਅਤੇ ਜਦੋਂ ਸੰਗਤ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਪਾਉਂਦੀ ਤਾਂ ਨਿਰਾਸ਼ ਹੋ ਕੇ ਵਾਪਸ ਪਰਤਦੀ ਹੈ ।