ਬੀਐਸਐਫ ਗੋਲਡਨ ਜੁਬਲੀ ਮੋਟਰਸਾਈਕਲ ਰੈਲੀ ਗੁਰਦਾਸਪੁਰ ਪਹੁੰਚੀ
ਸੱਭਿਆਚਾਰਕ ਤੇ ਦੇਸ਼ ਭਗਤੀ ਦੇ ਸਮਾਗਮ ਨਾਲ ਸੀਮਾ ਸੁਰੱਖਿਆ ਬਲ ਗੁਰਦਾਸਪੁਰ ਦੇ ਜਵਾਨਾਂ ਨੇ ਕੀਤਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ 9 ਨਵੰਬਰ
ਸੀਮਾ ਸੁਰੱਖਿਆ ਬਲ (ਬੀਐਸਐਫ) ਦੇ 60ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਜੰਮੂ ਤੋਂ ਚੱਲ ਕੇ ਅੱਜ ਗੁਰਦਾਸਪੁਰ ਪਹੁੰਚੀ ਹੈ ਇਹ ਰੈਲੀ 20 ਨਵੰਬਰ, 2025 ਤੱਕ ਜੰਮੂ ਤੋਂ ਭੁਜ (ਗੁਜਰਾਤ) ਤੱਕ ਲਗਭਗ 1,742 ਕਿਲੋਮੀਟਰ ਦੀ ਯਾਤਰਾ ਕਰੇਗੀ। ਰੈਲੀ ਦਾ ਉਦੇਸ਼ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਸੁਰੱਖਿਆ ਵਿੱਚ ਬੀਐਸਐਫ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਨਾ ਅਤੇ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਫੈਲਾਉਣਾ ਹੈ।
ਅੱਜ ਇਹ ਰੈਲੀ ਰੈਲੀ ਪੰਜਾਬ ਵਿੱਚ ਦਾਖਲ ਹੋਈ ਅਤੇ ਦੇਰ ਸ਼ਾਮ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਪਹੁੰਚੀ, ਜਿੱਥੇ ਜਸਵਿੰਦਰ ਸਿੰਘ ਬਿਰਦੀ ਡੀਆਈਜੀ ਗੁਰਦਾਸਪੁਰ ਨੇ ਅਧਿਕਾਰੀਆਂ, ਜਵਾਨਾਂ, ਨਾਗਰਿਕਾਂ, ਐਨਸੀਸੀ ਕੈਡਿਟਾਂ ਅਤੇ ਮੀਡੀਆ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਰੈਲੀ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਦੇਸ਼ ਭਗਤੀ ਦਾ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜੋਸ਼ ਭਰਿਆ।
ਰੈਲੀ ਸਵੇਰ ਨੂੰ ਬੀਐਸਐਫ ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਤੋਂ ਰਵਾਨਾ ਹੋਵੇਗੀ ਅਤੇ ਅੱਗੇ ਡੇਰਾ ਬਾਬਾ ਨਾਨਕ, ਅਜਨਾਲਾ, ਅਟਾਰੀ ਬਾਰਡਰ, ਭਿੱਖੀਵਿੰਡ ਅਤੇ ਖੇਮਕਰਨ ਹੁੰਦੇ ਹੋਏ ਫਿਰੋਜ਼ਪੁਰ ਪਹੁੰਚੇਗੀ।