ਫਤਹਿਗੜ੍ਹ ਸਾਹਿਬ ਦੇ BJP ਆਗੂ ਚੋਣ ਪ੍ਰਚਾਰ ਕਰਦੇ ਹੋਏ
ਦੀਦਾਰ ਗੁਰਨਾ
ਤਰਨ ਤਾਰਨ 9 ਨਵੰਬਰ : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਵਿੱਚ ਅੱਜ ਤਰਨਤਾਰਨ ਹਲਕੇ ਵਿੱਚ ਜਿਲ੍ਹਾ ਫਤਹਿਗੜ੍ਹ ਸਾਹਿਬ ਤੋਂ BJP ਦੇ ਹਲਕਾ ਅਮਲੋਹ ਤੋਂ ਇੰਨਚਾਰਜ ਕੰਵਰਵੀਰ ਸਿੰਘ ਟੋਹੜਾ ਅਤੇ ਸਾਬਕਾ ਸਰਪੰਚ ਸਿਕੰਦਰ ਸਿੰਘ ਚੋਲਟੀਖੇੜੀ ਨੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਕੀਤਾ , ਇਸ ਮੌਕੇ ਦੋਵਾਂ ਆਗੂਆਂ ਨੇ ਵੱਡੀ ਗਿਣਤੀ ਵਿਚ ਪਹੁੰਚੇ ਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ , ਉਨ੍ਹਾਂ ਨੇ ਕਿਹਾ ਕਿ BJP ਲੋਕਾਂ ਦੇ ਭਲੇ ਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਵਚਨਬੱਧ ਹੈ , ਸਥਾਨਕ ਵਰਕਰਾਂ ਅਤੇ ਸਮਰਥਕਾਂ ਨੇ ਦੋਵਾਂ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਪਾਰਟੀ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਸੰਕਲਪ ਲਿਆ , ਇਸ ਮੌਕੇ ਹਰਮੀਤ ਸਿੰਘ ਮੀਤਾ , ਜੋਗਿੰਦਰ ਸਿੰਘ ਨਰੈਣਗੜ੍ਹ , ਬਲਵਿੰਦਰ ਸਿੰਘ ਰੁੜਕੀ ,ਕੁਲਵੰਤ ਬਡਾਲੀ , ਦਰਸ਼ਣ ਸਿੰਘ ਚੋਲਟੀਖੇੜੀ , ਜਸਪਾਲ ਸਿੰਘ ਚੋਲਟੀਖੇੜੀ ,ਤਜਿੰਦਰ ਬਿੱਲਾ ਆਦਿ ਹਾਜਰ ਸਨ