Trident Group ਤੇ PGTI ਵੱਲੋਂ ਸਾਂਝੇ ਤੌਰ ਤੇ ‘Trident Open’ ਗੋਲਫ ਟੂਰਨਾਮੈਂਟ ਦਾ ਐਲਾਨ
– ਪਹਿਲਾ ਐਡੀਸ਼ਨ 11 ਨਵੰਬਰ ਤੋਂ, 9 ਨਵੰਬਰ ਨੂੰ ਪ੍ਰੋ-ਐਮ ਇਵੈਂਟ ‘ਚ ਖੇਡਣਗੇ ਗੋਲਫਰਸ
ਚੰਡੀਗੜ੍ਹ/ ਪੰਜਾਬ , 8 ਨਵੰਬਰ 2025 : ਰਾਜ ਸਭਾ ਮੈਂਬਰ ਤੇ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਸ਼੍ਰੀ ਰਜਿੰਦਰ ਗੁਪਤਾ ਦੇ ਸ਼ਾਨਦਾਰ ਸ਼ਾਟ ਨਾਲ ‘ਟ੍ਰਾਈਡੈਂਟ ਓਪਨ’ ਦਾ ਟੀ-ਆਫ ਹੋ ਗਿਆ। ਇਸ ਇਵੈਂਟ ਨੂੰ ਟ੍ਰਾਈਡੈਂਟ ਗਰੁੱਪ ਤੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਟ੍ਰਾਈਡੈਂਟ ਓਪਨ ਦਾ ਪਹਿਲਾ ਰਾਊਂਡ 11 ਨਵੰਬਰ ਨੂੰ ਖੇਡਿਆ ਜਾਵੇਗਾ ਤੇ ਵਿਜੇਤਾ 14 ਨਵੰਬਰ ਨੂੰ ਮਿਲੇਗਾ। ਇਸ ਪ੍ਰਸਿੱਧ ਟੂਰਨਾਮੈਂਟ ਦੀ ਇਨਾਮੀ ਰਕਮ 1 ਕਰੋੜ ਰੁਪਏ ਰੱਖੀ ਗਈ ਹੈ।
ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਹੋ ਰਹੇ ਇਸ ਟੂਰਨਾਮੈਂਟ ‘ਚ ਕੁੱਲ 126 ਗੋਲਫਰ (123 ਪ੍ਰੋਫੈਸ਼ਨਲ ਤੇ 3 ਐਮੇਚਰ) ਭਾਗ ਲੈਣਗੇ। ਮੁੱਖ ਭਾਰਤੀ ਖਿਡਾਰੀਆਂ ‘ਚ ਪੀਜੀਟੀਆਈ ਰੈਂਕਿੰਗ ਲੀਡਰ ਯੁਵਰਾਜ ਸੰਧੂ, ਅਰਜੁਨ ਪ੍ਰਸਾਦ, ਸ਼ੌਰਯ ਭੱਟਾਚਾਰਯ, ਅੰਗਦ ਚੀਮਾ, ਓਮ ਪ੍ਰਕਾਸ਼ ਚੌਹਾਨ ਤੇ ਮਨੁ ਗਾਂਦਾਸ ਸ਼ਾਮਲ ਹਨ। ਯੁਵਰਾਜ ਤੇ ਅੰਗਦ ਚੀਮਾ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਦੋਹਾਂ ਨੇ ਸ਼੍ਰੀ ਰਜਿੰਦਰ ਗੁਪਤਾ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਫੀ ਸਮੇਂ ਤੋਂ ਉਹ ਆਪਣੇ ਹੋਮ ਕੋਰਸ ‘ਤੇ ਨਹੀਂ ਖੇਡੇ ਸਨ। ਉਨ੍ਹਾਂ ਨੇ ਕਿਹਾ ਕਿ ਰਜਿੰਦਰ ਗੁਪਤਾ ਜੀ ਨੇ ਸਾਨੂੰ ਘਰ ਵਾਪਸ ਲਿਆ ਕੇ ਚੰਡੀਗੜ੍ਹ ‘ਚ ਵੱਡਾ ਗੋਲਫ ਇਵੈਂਟ ਮੁੜ ਲਿਆਇਆ ਹੈ।
ਟ੍ਰਾਈਸਿਟੀ ਤੋਂ ਜੈਰਾਜ ਸਿੰਘ ਸੰਧੂ, ਅਕਸ਼ੇ ਸ਼ਰਮਾ, ਅਭਿਜੀਤ ਸਿੰਘ ਚੱਢਾ, ਬ੍ਰਿਜੇਸ਼ ਕੁਮਾਰ, ਰੌਨਿਲ ਕੁੱਕਰ, ਉਮੇਦ ਕੁਮਾਰ (ਪੀਜੀਟੀਆਈ ਨੇਕਸਜਨ ਆਰਡਰ ਆਫ ਮੇਰਿਟ ਚੈਂਪਿਅਨ) ਸਮੇਤ ਕਈ ਹੋਰ ਖਿਡਾਰੀ ਆਪਣਾ ਜੌਹਰ ਵਿਖਾਉਣਗੇ। ਵਿਦੇਸ਼ੀ ਖਿਡਾਰੀਆਂ ‘ਚ ਸ਼੍ਰੀਲੰਕਾ ਦੇ ਐਨ. ਥੰਗਾਰਾਜਾ ਤੇ ਕੇ. ਪ੍ਰਭਾਗਰਣ, ਬੰਗਲਾਦੇਸ਼ ਦੇ ਜਮਾਲ ਹੁਸੈਨ ਤੇ ਮੁਹੰਮਦ ਸਿੱਦਿਕੁਰ ਰਹਮਾਨ, ਨਾਲ ਹੀ ਅਮਰੀਕਾ, ਨੇਪਾਲ, ਇਟਲੀ ਤੇ ਯੂਗਾਂਡਾ ਦੇ ਗੋਲਫਰ ਵੀ ਹਿੱਸਾ ਲੈਣਗੇ। ਇਸ ਸ਼ਾਨਦਾਰ ਇਵੈਂਟ ‘ਚ 21 ਸਾਲਾ ਸ਼ੁਭਮ ਜਗਲਾਨ ਵੀ ਖੇਡਣਗੇ। ਇਹ ਉਨ੍ਹਾਂ ਦਾ ਪੀਜੀਟੀਆਈ ‘ਚ ਡੈਬਿਊ ਹੋਵੇਗਾ। ਸ਼ੁਭਮ ਪਹਿਲਾਂ ਭਾਰਤ ਦੇ ਜੂਨੀਅਰ ਨੰਬਰ 1 ਰਹਿ ਚੁੱਕੇ ਹਨ ਤੇ ਅਮਰੀਕਾ ‘ਚ ਕਾਲਜ ਗੋਲਫ ਖੇਡ ਰਹੇ ਹਨ।
ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ, ਪਦਮਸ਼੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ, “ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਦੇ ਸਹਿਯੋਗ ਨਾਲ ਪਹਿਲੀ ਵਾਰ ਟ੍ਰਾਈਡੈਂਟ ਓਪਨ ਗੋਲਫ ਚੈਂਪਿਅਨਸ਼ਿਪ ਦੀ ਸ਼ੁਰੂਆਤ ਦਾ ਐਲਾਨ ਕਰ ਰਹੇ ਹਾਂ, ਜੋ ਕਿ ਦੇਸ਼ ਦੇ ਮਾਣ ਤੇ ਅੰਤਰਰਾਸ਼ਟਰੀ ਖੇਡ ਪ੍ਰਤੀਕ ਕਪਿਲ ਦੇਵ ਜੀ ਦੀ ਪ੍ਰੇਰਕ ਅਗਵਾਈ ਹੇਠ ਹੋ ਰਹੀ ਹੈ। ਇਹ ਪਹਿਲ ਟ੍ਰਾਈਡੈਂਟ ਦੇ ਖੇਡ ਪ੍ਰੋਤਸਾਹਨ ਤੇ ਉਤਕ੍ਰਿਸ਼ਟਤਾ ਪ੍ਰਤੀ ਅਡੋਲ ਸਮਰਪਣ ਦਾ ਜੀਤਾ ਜਾਗਦਾ ਪ੍ਰਮਾਣ ਹੈ। ਟ੍ਰਾਈਡੈਂਟ ਓਪਨ ਗੋਲਫ ਚੈਂਪਿਅਨਸ਼ਿਪ ਸਾਡੇ ਖੇਡ ਪ੍ਰੋਤਸਾਹਨ ਤੇ ਉਤਕ੍ਰਿਸ਼ਟਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਗੋਲਫ ਸਿਰਫ਼ ਖੇਡ ਨਹੀਂ, ਬਲਕਿ ਅਨੁਸ਼ਾਸਨ, ਰਣਨੀਤੀ ਤੇ ਜੋੜ ਦਾ ਪ੍ਰਤੀਕ ਹੈ – ਜੋ ਟ੍ਰਾਈਡੈਂਟ ਦੇ ਮੁੱਖ ਮੁੱਲਾਂ ਨਾਲ ਪੂਰੀ ਤਰ੍ਹਾਂ ਮਿਲਦਾ ਹੈ। ਸਾਡੇ ਲਈ ਇਹ ਵਿਸ਼ੇਸ਼ ਮਾਣ ਦੀ ਗੱਲ ਹੈ ਕਿ ਇਹ ਪ੍ਰਤਿਸ਼ਠਤ ਇਵੈਂਟ ਚੰਡੀਗੜ੍ਹ ਗੋਲਫ ਕਲੱਬ ‘ਚ ਆਯੋਜਿਤ ਹੋ ਰਿਹਾ ਹੈ — ਜਿਸਨੂੰ ਪਿਆਰ ਨਾਲ ‘ਭਾਰਤੀ ਗੋਲਫ ਦੀ ਨਰਸਰੀ’ ਕਿਹਾ ਜਾਂਦਾ ਹੈ, ਅਤੇ ਜਿਸਦੀ ਸ਼ਾਨਦਾਰ ਵਿਰਾਸਤ ਉਹਨਾਂ ਚੈਂਪਿਅਨ ਖਿਡਾਰੀਆਂ ਨਾਲ ਜੁੜੀ ਹੈ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।”
ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ, ਪਦਮਸ਼੍ਰੀ ਰਜਿੰਦਰ ਗੁਪਤਾ ਨੇ ਕਿਹਾ – “ਟ੍ਰਾਈਡੈਂਟ ਓਪਨ ਗੋਲਫ ਚੈਂਪਿਅਨਸ਼ਿਪ ਸਾਡੇ ਖੇਡ ਪ੍ਰੋਤਸਾਹਨ ਤੇ ਉਤਕ੍ਰਿਸ਼ਟਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਗੋਲਫ ਸਿਰਫ਼ ਖੇਡ ਨਹੀਂ, ਬਲਕਿ ਅਨੁਸ਼ਾਸਨ, ਰਣਨੀਤੀ ਤੇ ਜੋੜ ਦਾ ਪ੍ਰਤੀਕ ਹੈ – ਜੋ ਟ੍ਰਾਈਡੈਂਟ ਦੇ ਮੁੱਖ ਮੁੱਲਾਂ ਨਾਲ ਪੂਰੀ ਤਰ੍ਹਾਂ ਮਿਲਦਾ ਹੈ।” ਪੀਜੀਟੀਆਈ ਦੇ ਸੀਈਓ ਅਮਨਦੀਪ ਜੋਹਲ ਨੇ ਕਿਹਾ ਕਿ ਉਹ ਖੁਦ ਵੀ ਚੰਡੀਗੜ੍ਹ ਤੋਂ ਹਨ ਅਤੇ ਟ੍ਰਾਈਡੈਂਟ ਗਰੁੱਪ ਦੀ ਬਦੌਲਤ ਮੁੜ ਆਪਣੇ ਸ਼ਹਿਰ ਵਾਪਸ ਆਏ ਹਨ। ਉਨ੍ਹਾਂ ਨੇ ਕਿਹਾ, “ਰਜਿੰਦਰ ਗੁਪਤਾ ਹਮੇਸ਼ਾ ਖੇਡਾਂ ਨਾਲ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੇ ਪ੍ਰੋਤਸਾਹਨ ਲਈ ਲਗਾਤਾਰ ਯਤਨ ਕਰਦੇ ਰਹਿੰਦੇ ਹਨ। ਟ੍ਰਾਈਡੈਂਟ ਗਰੁੱਪ ਨਾਲ ਮਿਲ ਕੇ ਟ੍ਰਾਈਡੈਂਟ ਓਪਨ ਦਾ ਐਲਾਨ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਇਹ ਸਾਂਝ ਭਾਰਤੀ ਗੋਲਫ ਦੇ ਪੱਧਰ ਨੂੰ ਹੋਰ ਉੱਚਾ ਚੁੱਕੇਗੀ ਤੇ ਖਿਡਾਰੀਆਂ ਨੂੰ ਨਵੇਂ ਮੌਕੇ ਦੇਵੇਗੀ।”
ਚੰਡੀਗੜ੍ਹ ਗੋਲਫ ਕਲੱਬ ਦੇ ਪ੍ਰਧਾਨ ਰਵਬੀਰ ਸਿੰਘ ਨੇ ਕਿਹਾ ਕਿ, “ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਕਲੱਬ ਪਹਿਲੇ ਟ੍ਰਾਈਡੈਂਟ ਓਪਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਟੂਰਨਾਮੈਂਟ ਟ੍ਰਾਈਸਿਟੀ ਦੇ ਗੋਲਫ ਪ੍ਰੇਮੀਆਂ ਨੂੰ ਉੱਚ ਪੱਧਰੀ ਖੇਡ ਦੇਖਣ ਦਾ ਸ਼ਾਨਦਾਰ ਮੌਕਾ ਦੇਵੇਗਾ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਟ੍ਰਾਈਡੈਂਟ ਤੇ ਗੋਲਫ ਦੀ ਇਹ ਸਾਂਝ ਲੰਬੇ ਸਮੇਂ ਤੱਕ ਬਣੀ ਰਹੇਗੀ।” ਚੰਡੀਗੜ੍ਹ ਗੋਲਫ ਕਲੱਬ ਦਾ 7,202 ਯਾਰਡ ਲੰਮਾ, 18-ਹੋਲ, ਪਾਰ-72 ਕੋਰਸ ਆਪਣੇ ਦਰੱਖਤਾਂ ਨਾਲ ਘਿਰੇ ਤੰਗ ਫੇਅਰਵੇਅਜ਼ ਤੇ ਚੁਣੌਤੀਪੂਰਨ ਲੇਆਉਟ ਲਈ ਪ੍ਰਸਿੱਧ ਹੈ। ਦੇਸ਼-ਵਿਦੇਸ਼ ਦੇ ਟੌਪ ਗੋਲਫਰ ਇਸ ‘ਚ ਖੇਡਣ ਦਾ ਸ਼ਾਨਦਾਰ ਅਨੁਭਵ ਪ੍ਰਾਪਤ ਕਰਨਗੇ ਅਤੇ ਸਾਰੇ ਟ੍ਰਾਈਡੈਂਟ ਓਪਨ ਦੀ ਚਮਕਦਾਰ ਟ੍ਰਾਫੀ ਹਾਸਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ।