ਜ਼ਿਲ੍ਹਾ ਪੱਧਰੀ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਟ੍ਰੇਨਿੰਗ ਬੜਵਾ ਵਿਖੇ ਲਗਾਈ ਗਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 1 ਨਵੰਬਰ 2025
-ਡਾਇਰੈਕਟਰ ਸਿਖਲਾਈ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਵਰਿੰਦਰ ਕੁਮਾਰ ਡਾਇਟ ਪ੍ਰਿੰਸੀਪਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਬਲਾਕ ਨਵਾਂ ਸ਼ਹਿਰ ਵਿਖੇ ਲਗਾਈ ਗਈ। ਟ੍ਰੇਨਿੰਗ ਵਿੱਚ ਸਤਨਾਮ ਸਿੰਘ ਜ਼ਿਲ੍ਹਾ ਰਿਸੋਰਸ ਪਰਸਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਟ੍ਰੇਨਿੰਗ ਵਿੱਚ ਮਾਸਟਰ ਟ੍ਰੇਨਰ ਨੀਲ ਕਮਲ,ਅੰਮਿਤ ਜਗੋਤਾ,ਜਸਪਾਲ ਚੇਚੀ ਅਤੇ ਸੁਨੀਤਾ ਰਾਣੀ ਵਲੋਂ ਅਰਲੀ ਚਾਈਲਡ ਕੇਅਰ ਐਜੂਕੇਸ਼ਨ ਵਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 0 ਤੋਂ 7 ਸਾਲ ਦੀ ਉਮਰ ਬਹੁਤ ਹੀ ਨਾਜੁਕ ਅਤੇ ਸੰਵੇਦਨਸ਼ੀਲ ਹੁੰਦੀ ਹੈ। ਇਸ ਉਮਰ ਵਿੱਚ ਬੱਚੇ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਸਮੇਂ ਦੁਰਾਨ ਬੱਚੇ ਦੇ ਦਿਮਾਗ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਸ ਸਮੇਂ ਬੱਚੇ ਦਾ ਲੱਗਭਗ ਸੱਤਰ ਪ੍ਰਤੀਸ਼ਤ ਦਿਮਾਗ ਵਿਕਸਤ ਹੋ ਜਾਂਦਾ ਹੈ। ਇਸ ਲਈ ਸਾਨੂੰ ਇਸ ਸਮੇਂ ਘਰ ਅਤੇ ਸਕੂਲ ਦਾ ਵਾਤਾਵਰਨ ਸਾਕਾਰਾਤਮਿਕ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆਂ ਕਿ ਇਸ ਸਮੇਂ ਵਿਚ ਜੇਕਰ ਬੱਚੇ ਦਾ ਵਿਕਾਸ ਠੀਕ ਢੰਗ ਨਾਲ ਨਹੀਂ ਹੁੰਦਾ ਤਾਂ ਬੱਚੇ ਸਾਰੀ ਉਮਰ ਭਰ ਸਮੱਸਿਆਵਾਂ ਵਿੱਚ ਘਰਿਆ ਰਹਿੰਦਾ ਹੈ। ਉਨ੍ਹਾਂ ਵਲੋਂ ਬੱਚਿਆਂ ਦੇ ਸਰੀਰਿਕ,ਬੋਧਿਕ,ਭਾਸ਼ਾਈ,
ਸਮਾਜਿਕ ਅਤੇ ਭਾਵਨਾਤਮਿਕ, ਸੁਹਜ ਅਤੇ ਸੱਭਿਚਾਰਿਕ ਵਿਕਾਸ ਵਾਰੇ ਵਿਸਥਾਰਪੂਰਵਿਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬੱਚਿਆਂ ਦੀਆਂ ਛੋਟੀਆਂ ਅਤੇ ਵੱਡੀਆਂ ਮਾਸ ਪੇਸ਼ੀਆਂ ਦੇ ਵਿਕਾਸ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜਮਾਤ ਵਿੱਚ ਚਾਰ ਕਾਰਨਰ ਅਤੇ ਉਨ੍ਹਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਬੱਚਿਆਂ ਦਾ ਵਧੀਆਂ ਵਿਕਾਸ ਅਤੇ ਸੂਝਬੂਝ ਸਥਾਪਿਤ ਹੋ ਸਕਦੀ ਹੈ। ਉਨ੍ਹਾਂ ਛੋਟੇ ਬੱਚਿਆਂ ਨੂੰ ਖੇਡ-ਖੇਡ ਵਿਧੀ ਨਾਲ ਸਿਖਾਉਣ ਉੱਤੇ ਜੋ਼ਰ ਦਿੰਦਿਆਂ ਕਿਹਾ ਇਸ ਵਿਧੀ ਨਾਲ ਬੱਚੇ ਜਲਦੀ ਅਤੇ ਵਧੇਰੇ ਰੁੱਚੀ ਨਾਲ ਸਿੱਖਦਾ ਹੈ ਜਿਸ ਨਾਲ ਕਿ ਬੱਚੇ ਦੇ ਗਿਆਨ ਵਿੱਚ ਚਿਰ ਸਥਾਈ ਵਾਧਾ ਹੁੰਦਾ ਹੈ। ਅੱਜ ਦੀ ਟ੍ਰੇਨਿੰਗ ਵਿੱਚ ਗੁਰਦਿਆਲ ਮਾਨ ਸਕੂਲ ਇਚਾਰਜ਼ ਤੋਂ ਇਲਾਵਾ ਕੁਲਦੀਪ ਸਿੰਘ,ਗਿਆਨ ਕਟਾਰੀਆ,ਸੁਰਿੰਦਰ ਕੁਮਾਰ,ਜਤਿੰਦਰ ਕੁਮਾਰ,ਹਰਮੇਸ਼ ਲਾਲ,ਬਿਕਰਮਜੀਤ ਸਿੰਘ,ਰੀਨਾ ਰਾਣੀ,ਅਨੁਰਾਧਾ,ਅਨਿਲ ਕੁਮਾਰ,ਹਰਜਿੰਦਰ ਕੌਰ,ਮਨਜੀਤ ਕੌਰ,ਅਸ਼ੋਕ ਕੁਮਾਰ,ਰੀਨਾ ਸੂਦ,ਹਰਜੀਤ ਸਿੰਘ,ਸੰਯੋਗਿਤਾ ਕਪੂਰ,ਸ਼ਿਵ ਕੁਮਾਰ,ਸਤੀਸ਼ ਕੁਮਾਰ,ਮਨਪ੍ਰੀਤ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।