ਸੰਤ ਨਿਰੰਕਾਰੀ ਮਿਸ਼ਨ ਵੱਲੋਂ ਕਰਵਾਏ ਜਾ ਰਹੇ 78ਵੇਂ ਸਲਾਨਾ ਸਮਾਗਮ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ 2025: ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜੋਨਲ ਇਨਚਾਰਜ ਸ੍ਰੀ ਐਸ ਪੀ ਦੁੱਗਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ "ਆਤਮਮੰਥਨ ਇੱਕ ਅੰਦਰੂਨੀ ਯਾਤਰਾ ਹੈ, ਇਹ ਸਿਰਫ਼ ਅਸ਼ਾਂਤ ਮਨ ਅਤੇ ਬੁੱਧੀ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਲਈ ਆਪਣੇ ਅੰਦਰ ਅਧਿਆਤਮਿਕ ਮੰਥਨ ਦੀ ਲੋੜ ਹੁੰਦੀ ਹੈ।" ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 31 ਅਕਤੂਬਰ ਤੋਂ 3 ਨਵੰਬਰ ਤੱਕ ਚੱਲਣ ਵਾਲੇ 78ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਉਦਘਾਟਨ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ।ਇਸ ਤੋਂ ਪਹਿਲਾਂ, ਸਮਾਗਮ ਸਥਾਨ 'ਤੇ ਪਹੁੰਚਣ 'ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸਵਾਗਤ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਸ਼੍ਰੀਮਤੀ ਰਾਜਕੁਮਾਰੀ ਨੇ ਫੁੱਲਾਂ ਦਾ ਹਾਰ ਪਾ ਕੇ ਅਤੇ ਮੰਡਲ ਦੇ ਸਕੱਤਰ ਡਾ. ਪ੍ਰਵੀਨ ਖੁੱਲਰ ਜੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ।
ਇਸ ਮੌਕੇ ਨਿਰੰਕਾਰੀ ਰਾਜਪਿਤਾ ਰਮਿਤ ਦਾ ਸਵਾਗਤ ਸੰਤ ਨਿਰੰਕਾਰੀ ਮੰਡਲ ਦੇ ਸੀਨੀਅਰ ਕਾਰਜਕਾਰੀ ਮੈਂਬਰ ਅਸ਼ੋਕ ਮਨਚੰਦਾ ਨੇ ਫੁੱਲਾਂ ਦੀ ਮਾਲਾ ਪਾ ਕੇ ਅਤੇ ਵਿਦੇਸ਼ ਵਿਭਾਗ ਦੇ ਮੈਂਬਰ ਇੰਚਾਰਜ ਸ਼੍ਰੀ ਵਿਨੋਦ ਵੋਹਰਾ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ। ਇਸ ਤੋਂ ਬਾਅਦ ਨੂਰਾਨੀ ਜੋੜੀ ਨੂੰ ਫੁੱਲਾਂ ਨਾਲ ਸਜਾਈ ਇੱਕ ਖੁੱਲ੍ਹੀ ਪਾਲਕੀ ਵਿੱਚ ਬਿਰਾਜਮਾਨ ਕੀਤਾ ਗਿਆ ਅਤੇ ਸਮਾਗਮ ਪੰਡਾਲ ਦੇ ਵਿਚਕਾਰੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦੇ ਰੂਪ ਵਿੱਚ ਮੁੱਖ ਸਟੇਜ 'ਤੇ ਲਿਜਾਇਆ ਗਿਆ। ਮੁੱਖ ਸਟੇਜ ਤੇ ਪਹੁੰਚਣ ਤੇ ਉਹਨਾਂ ਦਾ ਨਿਰੰਕਾਰੀ ਇੰਸਟੀਚਿਊਟ ਆਫ਼ ਮਿਊਜ਼ਿਕ ਆਰਟ( ਐਨ ਆਈ ਐਮ ਏ) ਦੇ 2500 ਤੋਂ ਵੱਧ ਵਿਦਿਆਰਥੀਆਂ ਨੇ ਭਾਰਤ ਨਾਟਿਅਮ ਅਤੇ ਇੱਕ ਸਵਾਗਤੀ ਗੀਤ ਨਾਲ ਸਵਾਗਤ ਸੁਆਗਤ ਕੀਤਾ।