ਡਾਕਟਰ ਅਰਵਿੰਦ ਮਹਾਜਨ ਨੂੰ ਸੇਵਾ ਮੁਕਤੀ ਤੇ ਕੀਤਾ ਸਨਮਾਨਤ
ਰੋਹਿਤ ਗੁਪਤਾ
ਗੁਰਦਾਸਪੁਰ 1 ਨਵੰਬਰ
ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰਵਿੰਦ ਮਹਾਜਨ ਦੀ ਸੇਵਾ ਮੁਕਤੀ ਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਭਾਰਤ ਵਿਕਾਸ ਪ੍ਰੀਸ਼ਦ, ਬਲੱਡ ਡੋਨਰ ਸੋਸਾਇਟੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਮਾਗਮ ਵਿੱਚ ਸੀਨੀਅਰ ਆਮ ਆਦਮੀ ਪਾਰਟੀ ਨੇਤਾ ਰਮਨ ਬਹਿਲ ਜੀ ਸ਼ਾਮਲ ਹੋਏ।
ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਡਾਕਟਰ ਅਰਵਿੰਦ ਮਹਾਜਨ ਗੁਰਦਾਸਪੁਰ ਦੇ ਜੰਮਪਲ ਹਨ ਅਤੇ ਇਸ ਖੇਤਰ ਵਿੱਚ ਉਨਾਂ ਆਪਣੀ ਵਡਮੁੱਲੀ ਸੇਵਾਵਾਂ ਦਿੱਤੀਆਂ। ਬਤੌਰ ਮੈਡੀਕਲ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰ ਜਿਆਦਾ ਸਮਾਂ ਜਿਲਾ ਹਸਪਤਾਲ ਗੁਰਦਾਸਪੁਰ ਵਿਖੇ ਗੁਜ਼ਾਰਿਆ। ਉਨਾਂ ਦੇ ਕੰਮ ਦੀ ਚੌਤਰਫਾ ਤਾਰੀਫ਼ ਹੁੰਦੀ ਰਹੀ ਹੈ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਅਰਵਿੰਦ ਮਹਾਜਨ ਇਕ ਬਿਹਤਰੀਨ ਸਰਜਨ ਹੋਣ ਦੇ ਨਾਲ ਹੀ ਇੱਕ ਚੰਗੇ ਇਨਸਾਨ ਵੀ ਹਨ। ਮਰੀਜ਼ਾਂ ਨਾਲ ਉਨਾਂ ਦਾ ਹਮਦਰਦੀ ਵਾਲਾ ਰਵਈਆ ਤਾਰੀਫ਼ ਦੇ ਕਾਬਲ ਹੈ।
ਪੰਡੋਰੀ ਧਾਮ ਤੋਂ ਪਹੁੰਚੇ ਬਾਬਾ ਵਲੋ ਡਾਕਟਰ ਅਰਵਿੰਦ ਮਹਾਜਨ ਨੂੰ ਸਨਮਾਨਤ ਕੀਤਾ ਗਿਆ।
ਸਮੂਹ ਸਟਾਫ਼ ਵੱਲੋਂ ਵੀ ਉਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰੋਗਰਾਮ ਅਫ਼ਸਰ ਆਈ ਮੋਬਾਈਲ ਯੂਨਿਟ ਡਾਕਟਰ ਵਿੰਮੀ ਮਹਾਜਨ , ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ, ਜਿਲਾ ਸਿਹਤ ਅਫ਼ਸਰ ਡਾਕਟਰ ਮਨਿੰਦਰਜੀਤ ਕੌਰ, ਜਿਲਾ ਟੀਕਾਕਰਣ ਅਫ਼ਸਰ ਡਾਕਟਰ ਭਾਵਨਾ ਸ਼ਰਮਾ, ਡੀਡੀਐਚਓ ਡਾਕਟਰ ਵਿਨੋਦ, ਡਾਕਟਰ ਗੁਰਪ੍ਰੀਤ ਕੌਰ, ਡਾਕਟਰ ਵੰਦਨਾ, ਡਾਕਟਰ ਮਮਤਾ, ਸਮੂਹ ਸੀਨਿਅਰ ਮੈਡੀਕਲ ਅਫਸਰ, ਸਮੂਹ ਸਟਾਫ਼ ਜਿਲਾ ਹਸਪਤਾਲ ਅਤੇ ਅਰਬਨ ਸੀਐਚਸੀ, ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ